ਹਨੀ ਦਾ ਇਕਬਾਲੀਆ ਬਿਆਨ ਈਡੀ ਵਿੱਚ ਦਰਜ, ਸਾਰੇ ਪੈਸੇ ਰੇਤ ਮਾਫ਼ੀਆ ਤੇ ਤਬਾਦਲਾ ਨੀਤੀ ਦੇ ਸਨ: ਰਾਘਵ ਚੱਢਾ

ਆਪਣੇ ਰਿਸ਼ਤੇਦਾਰਾਂ ਰਾਹੀਂ ਭ੍ਰਿਸ਼ਟਾਚਾਰ ਤੇ ਮਾਫ਼ੀਆ ਚਲਾ ਰਿਹਾ ਸੀ ਮੁੱਖ ਮੰਤਰੀ ਚਰਨਜੀਤ ਚੰਨੀ: ਰਾਘਵ ਚੱਢਾ

ਮੁੱਖ ਮੰਤਰੀ ਚੰਨੀ ਨੇ 111 ਦਿਨਾਂ ਵਿੱਚ ਪੰਜ ਸਾਲ ਜਿੰਨਾ ਭ੍ਰਿਸ਼ਟਾਚਾਰ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵੱਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਕਬੂਲਨਾਮੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਹਨੀ ਦੇ ਘਰੋਂ ਮਿਲਿਆ ਪੈਸਾ ਚੰਨੀ ਦਾ ਸੀ।
ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਇਸ ਕਬੂਲਨਾਮੇ ਨਾਲ ਹਨੀ, ਮਨੀ ਅਤੇ ਚੰਨੀ ਦੀ ‘ਲਵ ਸਟੋਰੀ’ ਵਿੱਚ ਇਕ ਨਵਾਂ ਚੈਪਟਰ ਜੁੜ ਗਿਆ ਹੈ। ਉਨ੍ਹਾਂ ਕਿਹਾ, ’’ਜਦੋਂ ਹਨੀ ਨੂੰ ਮਿਲੀ ਮਨੀ ਤਾਂ ਹਨੀ ਨੇ ਕਬੂਲਿਆ ਇਹ ਹੈ ਚੰਨੀ ਦੀ ਮਨੀ।’’ ਰਾਘਵ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਨੇ ਈਡੀ ਅੱਗੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਹ ਗੱਲ ਕਬੂਲਦਿਆਂ ਕਿਹਾ ਕਿ ਛਾਪੇਮਾਰੀ ਦੌਰਾਨ ਮਿਲੇ 10 ਕਰੋੜ ਰੁਪਏ ਮੁੱਖ ਮੰਤਰੀ ਨੂੰ ਮਾਈਨਿੰਗ ਦੇ ਠੇਕੇ ਨੇ ਦਿੱਤੇ ਹੋਏ ਸਨ। ਇਸ ਰਾਸੀ ਵਿੱਚ ਚੰਨੀ ਦੇ ਕਾਰਜਕਾਲ ਵਿੱਚ ਚਲ ਰਹੀ ਟਰਾਂਸਫ਼ਰ-ਪੋਸਟਿੰਗ ਤੋਂ ਆਇਆ ਪੈਸਾ ਵੀ ਸ਼ਾਮਲ ਹੈ।
ਆਪ ਆਗੂ ਨੇ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਇਹ ਕਹਿ ਰਿਹਾ ਹੈ ਕਿ ਉਸ ਨੂੰ ਉਸ ਦੇ ਰਿਸ਼ਤੇਦਾਰ ਨਾਲ ਨਾ ਜੋੜੋ, ਉਹ ਵੱਖ ਹੈ ਅਤੇ ਮੈਂ ਵੱਖ ਹਾਂ, ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ, ਮੇਰਾ ਕਸੂਰ ਸਿਰਫ਼ ਇਹ ਹੈ ਕਿ ਮੈਂ ਆਪਣੇ ਰਿਸ਼ਤੇਦਾਰਾਂ ’ਤੇ ਨਜ਼ਰ ਨਹੀਂ ਰੱਖ ਸਕਿਆ। ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਚੰਨੀ ਦਾ ਰਿਸ਼ਤੇਦਾਰ ਹਨੀ, ਉਸ ਦਾ ਏਜੰਟ ਬਣ ਕੇ ਪੈਸਾ ਇਕੱਠਾ ਕਰਦਾ ਸੀ ਅਤੇ ਚੰਨੀ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਅਤੇ ਟਰਾਂਸਫ਼ਰ-ਪੋਸਟਿੰਗ ਤੋਂ ਪੈਸੇ ਕਮਾ ਰਿਹਾ ਸੀ। ਇਹ ਪੈਸਾ ਵੀ ਹਨੀ ਵੱਲੋਂ ਚੰਨੀ ਦਾ ਏਜੰਟ ਬਣ ਕੇ ਇਕੱਠਾ ਕੀਤਾ ਜਾਂਦਾ ਸੀ। ਹਨੀ ਤਾਂ ਸਿਰਫ਼ ਇੱਕ ਕੁਲੈਕਸ਼ਨ ਏਜੰਟ ਸੀ, ਮਾਸਟਰ ਮਾਈਂਡ ਤਾਂ ਚੰਨੀ ਸੀ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਜਗਤਾਰ ਸਿੰਘ ਸੰਘੇੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…