
ਨਿਊ ਮਾਡਰਨ ਰੈਜ਼ੀਡੈਂਟ ਵੈਲਫ਼ੇਅਰ ਸੁਸਾਇਟੀ ਵੱਲੋਂ ਕੌਂਸਲਰ ਕੁਲਜੀਤ ਬੇਦੀ ਦਾ ਵਿਸ਼ੇਸ਼ ਸਨਮਾਨ
ਫੇਜ਼-3ਬੀ2 ਦਾ ਮਾਣ ਤੇ ਪਹਿਚਾਣ ਹਨ ਕੌਂਸਲਰ ਕੁਲਜੀਤ ਬੇਦੀ: ਪਿੱਕੀ ਅੌਲਖ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਮੁਹਾਲੀ ਨਗਰ ਨਿਗਮ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਵਾਰਡ ਨੰਬਰ-8 (ਫੇਜ਼-3ਬੀ2) ਤੋਂ ਜਿੱਤ ਕੇ ਕੌਂਸਲਰ ਬਣੇ ਕੁਲਜੀਤ ਸਿੰਘ ਬੇਦੀ (ਜੋ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ) ਦਾ ‘ਨਿਊ ਮਾਡਰਨ ਰੈਜ਼ੀਡੈਂਟਸ ਵੈਲਫ਼ੇਅਰ ਸੁਸਾਇਟੀ ਫੇਜ਼-3ਬੀ2 ਮੁਹਾਲੀ’ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਅਰਜਨ ਸਿੰਘ ਸ਼ੇਰਗਿੱਲ, ਬਸੇਸਰ ਸਿੰਘ, ਪਿੱਕੀ ਅੌਲਖ, ਰਾਜਵਿੰਦਰ ਕੌਰ ਗਿੱਲ, ਪਰਵਿੰਦਰ ਕੌਰ ਗਰੋਵਰ, ਕੇਕੇ ਕਪੂਰ, ਭਗਤ ਸਿੰਘ, ਦੀਪਿੰਦਰ ਸਿੰਘ, ਪਰਮਜੀਤ ਮਾਵੀ, ਐਡਵੋਕੇਟ ਸਵਨੀਤ ਸ਼ਰਮਾ, ਸਮੇਤ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਕੌਂਸਲਰ ਕੁਲਜੀਤ ਸਿੰਘ ਬੇਦੀ ਫੇਜ਼-3ਬੀ2 ਦਾ ਮਾਣ ਅਤੇ ਪਹਿਚਾਣ ਹਨ ਜੋ ਕਿ ਹਰ ਵੇਲੇ ਆਪਣੇ ਵਾਰਡ ਦੇ ਵਸਨੀਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਇਸ ਵਾਰ ਵੀ ਸ੍ਰੀ ਬੇਦੀ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਹਰ ਦੁੱਖ ਤਕਲੀਫ਼ ਵਿੱਚ ਸਾਥ ਦਿੰਦੇ ਰਹਿਣਗੇ।
ਇਸ ਮੌਕੇ ਸ੍ਰੀ ਬੇਦੀ ਨੇ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵਾਂਗ ਇਸ ਵਾਰ ਵੀ ਵਾਰਡ ਦੇ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਉਤਰਨ ਦੇ ਯਤਨ ਕਰਨਗੇ ਅਤੇ ਵਾਰਡ ਦੇ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰਡ ਦੇ ਵਿਕਾਸ ਕਾਰਜਾਂ ਦਾ ਖਿਆਲ ਰੱਖਿਆ ਜਾਵੇਗਾ ਅਤੇ ਵਾਰਡ ਦੇ ਵਸਨੀਕਾਂ ਦੀ ਲੋੜ ਅਤੇ ਸਲਾਹ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ।