ਖੂਨਦਾਨੀ ਜੋੜੀ ਬਲਵੰਤ ਸਿੰਘ ਤੇ ਜਸਵੰਤ ਕੌਰ ਦਾ ਵਿਸ਼ੇਸ਼ ਸਨਮਾਨ 12 ਨਵੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਮੁਹਾਲੀ ਦੀ ਖੂਨਦਾਨੀ ਜੋੜੀ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਬੀਬੀ ਜਸਵੰਤ ਕੌਰ ਨੂੰ 12 ਨਵੰਬਰ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ ਵੱਲੋਂ ਨਵੀਂ ਦਿੱਲੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਰਲਡ ਰਿਕਾਰਡਜ਼ ਯੂਨੀਅਨ ਬੁੱਕ-2018 (ਏਸ਼ੀਆ ਲੈਵਲ) ਵੀ ਰਿਲੀਜ਼ ਕੀਤੀ ਜਾਵੇਗੀ। ਇਹ ਜੋੜੀ ਹੁਣ ਤੱਕ ਇਕੱਠੇ 95 ਵਾਰ ਖੂਨਦਾਨ ਕਰ ਚੁੱਕੀ ਹੈ। ਇਨ੍ਹਾਂ ਦਾ ਨਾਮ ਲਿਮਕਾ ਬੁੱਕ ਰਿਕਾਰਡਜ਼, ਯੂਨੀਕ ਵਰਲਡ ਰਿਕਾਰਡਜ਼, ਇੰਡੀਆ ਬੁੱਕ ਰਿਕਾਰਡਜ਼, ਚੈਂਪੀਅਨ ਬੁੱਕ ਆਫ਼ ਵਰਲਡ ਰਿਕਾਰਡਜ ਵਿੱਚ ਵੀ ਦਰਜ ਹੋ ਚੁੱਕਿਆ ਹੈ।
ਇਸ ਜੋੜੀ ਵੱਲੋਂ ਖੂਨਦਾਨ ਦੇ ਖੇਤਰ ਅਤੇ ਸਮਾਜ ਵਿੱਚ ਮਾਨਵਤਾ ਦੀ ਨਿਸ਼ਕਾਮ ਸੇਵਾ ਦੇ ਬਦਲੇ ਪਹਿਲਾਂ ਵੀ ਸਮੇਂ ਸਮੇਂ ਸਿਰ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਸਮੇਤ ਹੋਰਨਾਂ ਮਹੱਤਵਪੂਰਨ ਮੌਕਿਆਂ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੀਬੀ ਜਸਵੰਤ ਕੌਰ ਅਤੇ ਉਸ ਦੇ ਪਤੀ ਬਲਵੰਤ ਸਿੰਘ ਵੱਲੋਂ ਬਾਬਾ ਸੇਖ ਫਰੀਦ ਬਲੱਡ ਡੌਨਰਜ਼ ਕੌਂਸਲ ਦੇ ਬੈਨਰ ਹੇਠ ਹਜ਼ਾਰਾਂ ਯੂਨਿਟ ਖੂਨ ਇਕੱਤਰ ਕਰਕੇ ਪੀਜੀਆਈ, ਸੈਕਟਰ-32, ਸੈਕਟਰ-16 ਸਮੇਤ ਹੋਰਨਾਂ ਹਸਪਤਾਲਾਂ ਨੂੰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨੌਜਵਾਨ ਪੀੜ੍ਹੀ ਅਤੇ ਅੌਰਤਾਂ ਨੂੰ ਖੂਨਦਾਨ ਲਈ ਜ਼ਮੀਨੀ ਪੱਧਰ ’ਤੇ ਲਾਮਬੰਦ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਖੂਨਦਾਨ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …