Nabaz-e-punjab.com

ਖਰੜ ਅਦਾਲਤ ’ਚੋਂ ਫਰਾਰ ਹੋਏ ਹਵਾਲਾਤੀ ਨੂੰ ਕਾਬੂ ਕਰਨ ਵਾਲੇ ਦੋ ਸਿਪਾਹੀਆਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਖਰੜ ਅਦਾਲਤ ’ਚੋਂ ਪੇਸ਼ੀ ਦੌਰਾਨ ਅਨੁਜ ਉਰਫ਼ ਖਾਨ ਵਾਸੀ ਸਾਰੰਗਪੁਰ ਨਾਂ ਦਾ ਹਵਾਲਾਤੀ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਜਿਸ ਨੂੰ ਸਿਪਾਹੀ ਯਸਪ੍ਰੀਤ ਚਾਂਦਲਾ ਅਤੇ ਗੁਲਸ਼ਨ ਖਾਨ ਨੇ ਕਾਬੂ ਕਰ ਲਿਆ ਸੀ। ਇਨ੍ਹਾਂ ਦੋਵੇਂ ਪੁਲੀਸ ਜਵਾਨਾਂ ਨੂੰ ਪੰਜਾਬ ਪੁਲੀਸ ਵੱਲੋਂ ਬਹਾਦਰੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ, ਆਈਜੀ ਰੋਪੜ ਰੇਂਜ ਵੀ ਨੀਰਜਾ ਅਤੇ ਜ਼ਿਲ੍ਹਾ ਮੁਹਾਲੀ ਦੇ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਉਕਤ ਦੋਵਾਂ ਸਿਪਾਹੀਆਂ ਦੀ ਬਹਾਦਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ ਅਤੇ ਦੋਵਾਂ ਨੂੰ ਯੋਗ ਇਨਾਮ ਦੇਣ ਦੀ ਵੀ ਸਿਫਾਰਸ ਕੀਤੀ ਹੈ।
ਜ਼ਿਕਰਯੋਗ ਹੈ ਕਿ 16 ਨਵੰਬਰ ਨੂੰ ਖਰੜ ਅਦਾਲਤ ਵਿੱਚ ਪੇਸ਼ ਤੇ ਲਿਆਂਦਾ ਅਨੁਜ ਉਰਫ਼ ਖਾਨ ਖਰੜ ਅਦਾਲਤ ਵਿੱਚ ਤਾਇਨਾਤ ਰੇਸ਼ਮ ਸਿੰਘ ਨਾਂ ਦੇ ਥਾਣੇਦਾਰ ਨੂੰ ਧੱਕਾ ਮਾਰ ਕੇ ਆਪਣੇ ਇੱਕ ਹੋਰ ਸਾਥੀ ਜੋ ਕਿ ਪਹਿਲਾਂ ਤੋਂ ਹੀ ਮੋਟਰ ਸਾਈਕਲ ਸਮੇਤ ਖੜਾ ਸੀ ਨਾਲ ਫਰਾਰ ਹੋ ਗਿਆ ਅਤੇ ਸਿਪਾਹੀ ਗੁਲਸ਼ਨ ਖਾਨ ਅਤੇ ਯਸਪ੍ਰੀਤ ਚਾਂਦਲਾ ਨੇ ਉਕਤ ਹਵਾਲਾਤੀ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਸੀ, ਮੋਟਰ ਸਾਈਕਲ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…