
ਵਾਤਾਵਰਨ ਪ੍ਰੇਮੀ ਅਧਿਆਪਕ ਕਪਿਲ ਮੋਹਨ ਤੇ ਪੱਤਰਕਾਰ ਕੇਵਲ ਰਾਣਾ ਦਾ ਵਿਸ਼ੇਸ਼ ਸਨਮਾਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਫਤਹਿਗੜ੍ਹ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਦੀ ਯੋਗ ਅਗਵਾਈ ਹੇਠ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੰਨ 2011 ਵਿੱਚ ਪਿੰਡ ਫਤਹਿਗੜ੍ਹ ਦੇ ਸਰਕਾਰੀ ਸਕੂਲ ਤੇ ਪਿੰਡ ਵਿੱਚ ਹੋਰ ਥਾਵਾਂ ’ਤੇ ਅਧਿਆਪਕ ਕਪਿਲ ਮੋਹਨ ਅਗਰਵਾਲ ਦੀ ਅਗਵਾਈ ਹੇਠ ਕਰੀਬ 50 ਪੌਦੇ ਲਗਾਏ ਗਏ ਹਨ। ਅਧਿਆਪਕ ਕਪਿਲ ਮੋਹਨ ਅਗਰਵਾਲ ਦੀ ਸਰਪ੍ਰਸਤੀ ਹੇਠ ਲੱਗੇ ਇਹਨਾਂ ਪੌਦਿਆ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੰਭਾਲੀ। ਇਨ੍ਹਾਂ ਨੇ ਵਿਦਿਆਰਥੀਆਂ ਦੀ ਮਦਦ ਨਾਲ ਪੌਦਿਆਂ ਦਾ ਪਾਲਣ ਪੋਸਣ ਕੀਤਾ ਤੇ ਅੱਜ ਇਹ ਪੂਰੀ ਜੋਬਨ ਅਵਸਥਾ ਵਿੱਚ ਹਨ। ਉਨ੍ਹਾਂ ਦੀ ਇਸ ਯੋਗਦਾਨ ਕਾਰਨ ਗਰਾਮ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਿੰਦਰਜੀਤ ਮਾਵੀ ਸਰਪੰਚ, ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕੇਵਲ ਸਿੰਘ ਰਾਣਾ, ਸੁਕਿੰਦਰ ਕੌਰ, ਸੁਖਜਿੰਦਰ ਸਿੰਘ ਸੋਢੀ, ਅਧਿਆਪਕ ਸ਼ਿਵ ਦਰਸ਼ਨ ਗਿਰ, ਸੁਖਜਿੰਦਰ ਸਿੰਘ ਮਾਵੀ ਤੇ ਪਿੰਡ ਦੇ ਮੋਹਤਬਰ ਆਗੂ ਹਾਜਰ ਸਨ। ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਖਾਸ ਜ਼ਿਕਰਯੋਗ ਹੈ ਕਿ ਅਦਾਰਾ ਅਜੀਤ ਅਖ਼ਬਾਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਭਰ ਵਿੱਚ ਰੁੱਖ ਲਗਾਉਂਦਾ ਆ ਰਿਹਾ ਹੈ।