ਜੌੜਾਮਾਜਰਾ ਵੱਲੋਂ ਆਰਕੀਟੈਕਟਾਂ ਤੇ ਇੰਟੀਰੀਅਰ ਡਿਜ਼ਾਈਨਰਾਂ ਦਾ ਸਨਮਾਨ

ਹਰ ਖੇਤਰ ਵਿੱਚ ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ: ਜੌੜਾਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਇਨਮਾਈ ਸਿਟੀ ਵੱਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿੱਚ ਸੀਪੀ 67 ਮਾਲ ਯੂਨਿਟੀ ਗਰੁੱਪ ਹੋਮਲੈਂਡ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ ਦੇ ਸੰਸਥਾਪਕ ਅਤੇ ਨਿਰਦੇਸ਼ਕ ਗੋਪਾਲ ਅਤੇ ਕ੍ਰਿਸ਼ਨ ਅਰੋੜਾ ਨੇ ਕੀਤਾ। ਇਸ ਦੌਰਾਨ ਚੋਟੀ ਦੇ ਪੰਜਾਬ ਦੇ 30 ਆਰਕੀਟੈਕਟਾਂ ਨੂੰ ਪਿਲਰਜ਼ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਪ੍ਰੋ. ਚਰਨਜੀਤ ਸਿੰਘ ਸ਼ਾਹ, ਸਪੇਸ ਰੇਸ ਤੋਂ ਉਦੈਵੀਰ ਸਿੰਘ, ਰਵਿੰਦਰ ਤੇ ਮਨਦੀਪ ਲਿਵਿੰਗ ਸਪੇਸ ਤੋਂ ਹਰਪ੍ਰੀਤ ਸਿੰਘ, ਬਦਰੀਨਾਥ ਕਾਲੇਰੂ, ਅਮਨ ਅਗਰਵਾਲ, ਨਰੋਤਮ ਸਿੰਘ, ਇਮਾਨ ਸਿੰਘ ਭੁੱਲਰ, ਅਸ਼ਵਨੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਅਜਿਹੇ ਸ਼ਾਨਦਾਰ ਸਮਾਗਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸਿਰ ਕੱਢ ਆਰਕੀਟੈਕਟਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਆਮ ਲੋਕਾਂ ਨੂੰ ਭਵਿੱਖ ਦੇ ਸਕਾਰਾਤਮਿਕ ਕਾਰਜਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਈਵੈਂਟ ਦੇ ਪੇਸ਼ਕਾਰ ਫੀਮਾ ਕਾਰਲੋ ਫਰੈਟਿਨੀ (ਡਾਇਰੈਕਟਰ ਅਮਨ ਆਨੰਦ) ਅਤੇ ਸੀਪੀ 67 ਮਾਲ, ਯੂਨਿਟੀ ਗਰੁੱਪ ਹੋਮਲੈਂਡ (ਸੀਈਓ ਉਮੰਗ ਜਿੰਦਲ) ਸਨ। ਈਵੈਂਟ ਦੇ ਸਪਾਂਸਰ ਜੇਡੀ ਕ੍ਰਿਏਸ਼ਨਜ਼ (ਜਗਦੀਪ ਅਤੇ ਅਮਨਦੀਪ ਰਾਣਾ) ਸਨ ਅਤੇ ਈਵੈਂਟ ਪਾਰਟਨਰ ਮੈਗਪੀ ਵੈਲਨੈਸ ਕਿਚਨਜ਼ (ਡਾਇਰੈਕਟਰ ਸੰਧੂ ਅਤੇ ਸੀਨੀਅਰ ਵੀਪੀ ਪ੍ਰਸ਼ਾਂਤ) ਸਨ। ਈਵੈਂਟ ਵਿੱਚ ਉੱਭਰ ਰਹੇ ਆਰਕੀਟੈਕਟਾਂ ਨੇ ਵੀ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…