ਕੁਰਾਲੀ ਪੁਲੀਸ ਸਾਂਝ ਕੇਂਦਰ ਦੀ ਮੀਟਿੰਗ ਵਿੱਚ ਸਲੇਮਪੁਰ ਦੇ ਸਰਪੰਚ ਅਵਤਾਰ ਸਿੰਘ ਦਾ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਮਾਰਚ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਥਾਣਾ ਸਾਂਝ ਕੇਂਦਰ ਦੇ ਕਮੇਟੀ ਮੈਬਰਾ ਦੀ ਮਹੀਨਾਵਾਰ ਮੀਟਿੰਗ ਇੰਚਾਰਜ ਮੋਹਣ ਸਿੰਘ ਸਹਾਇਕ ਥਾਣੇਦਾਰ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿੱਚ ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਗੁਰਮੇਲ ਸਿੰਘ ਪਾਬਲਾ ਚਨਾਲੋਂ, ਕੌਂਸਲਰ ਵਨੀਤ ਕਾਲੀਆ, ਪ੍ਰਿੰ. ਮੈਡਮ ਅਨੁਪਮਾ ਸਰਮਾ, ਅਮਨਦੀਪ ਸਿੰਘ ਗੋਲਡੀ ਅਤੇ ਅਮਰਜੀਤ ਕੌਰ ਮਹਿਲਾ ਮੰਡਲ ਪ੍ਰਧਾਨ ਨੇ ਆਪਣੇ ਆਪਣੇ ਸੁਝਾਅ ਪੇਸ ਕੀਤੇ। ਇੰਚਾਰਜ ਮੋਹਣ ਸਿੰਘ ਵੱਲੋਂ ਥਾਣਾ ਸਾਂਝ ਕੇਂਦਰ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ, ਕਿਰਾਏਦਾਰਾਂ ਦੀ ਵੈਰੀਫਿਕੇਸਨ ਅਤੇ ਹਰ ਪਿੰਡ ਵਿੱਚ ਸਾਂਝ ਦੀਆ ਸੇਵਾਵਾਂ ਦੇ ਫਲੈਕਸ ਬੋਰਡ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਅਤੇ ਸਾਂਝ ਕਮੇਟੀ ਦੇ ਮੈਂਬਰਾਂ ਵੱਲੋਂ ਅਵਤਾਰ ਸਿੰਘ ਸਰਪੰਚ ਸਲੇਮਪੁਰ ਖੁਰਦ ਦਾ ਵਿਸੇਸ ਸਨਮਾਨ ਕੀਤਾ ਗਿਆ। ਜਿਨ੍ਹਾਂ ਵੱਲੋਂ ਇੰਚਾਰਜ ਥਾਣਾ ਸਾਂਝ ਕੇਂਦਰ ਵੱਲੋਂ ਦਿੱਤੇ ਸੁਝਾਅ ਤੇ ਪਹਿਲ ਕਰਦਿਆਂ ਆਪਣੇ ਪਿੰਡ ਸਲੇਮਪੁਰ ਖੁਰਦ ਦੇ ਨਵੇਂ ਗੁਰਦਵਾਰਾ ਸਾਹਿਬ ਵਿੱਚ ਕੈਮਰੇ ਲਗਵਾਉਣ ਦੀ ਸੇਵਾ ਨਿਭਾਈ ਸੀ।
ਇਸ ਮੌਕੇ ਇੰਚਾਰਜ ਮੋਹਨ ਸਿੰਘ ਵੱਲੋਂ ਸਾਰੇ ਸਾਂਝ ਕਮੇਟੀ ਦੇ ਮੈਂਬਰਾਂ ਵੱਲੋਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਜਿਵੇਂ ਪ੍ਰਧਾਨ ਨਗਰ ਪਾਲਿਕਾ, ਕੌਂਸਲਰਾਂ, ਸਰਪੰਚਾਂ, ਪੰਚਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ-ਆਪਣੇ ਇਲਾਕੇ ਦੇ ਧਾਰਮਿਕ ਸਥਾਨਾਂ ਅਤੇ ਖਾਸ-ਖਾਸ ਥਾਵਾਂ ਉਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਅਤੇ ਇਲਾਕੇ ਵਿੱਚ ਰਹਿੰਦੇ ਕਿਰਾਏਦਾਰਾਂ ਤੇ ਨੌਕਰਾਂ ਦੀ ਵੈਰੀਫਿਕੇਸਨ ਥਾਣਾ ਸਾਂਝ ਕੇਂਦਰ ਪਹੁੰਚ ਕੇ ਕਰਾਉਣ ਤਾਂਜੋ ਵੱਧ ਰਹੇ ਜੁਰਮਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਦੌਰਾਨ ਸਿੰਘਪੁਰਾ ਰੋਡ ’ਤੇ ਸਥਿਤ ਫੁੱਟਬਾਲ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਦੇ ਖਰਾਬ ਗੇਟਾਂ ਦੀ ਮੁਰੰਮਤ ਕਰਨ ਸਬੰਧੀ ਕਾਰਜ ਸਾਧਕ ਅਫਸਰ, ਪੰਚਾਇਤ ਸੰਮਤੀ ਮਾਜਰੀ ਨੂੰ ਪੱਤਰ ਲਿਖਿਆ ਗਿਆ ਤਾਂ ਜੋ ਅਵਾਰਾ ਪਸ਼ੂਆਂ ਤੋਂ ਨਿਜਾਤ ਮਿਲਣ ਤੋਂ ਬਾਅਦ ਸਟੇਡੀਅਮ ਵਿੱਚ ਪੌਦੇ ਲਗਾਏ ਜਾ ਸਕਣ। ਇਸ ਮੌਕੇ ਦਲਜੀਤ ਸਿੰਘ ਸੈਕਟਰੀ, ਨਰਿੰਦਰਜੀਤ ਸਿੰਘ ਸਰਪੰਚ ਫਤਿਹਗੜ੍ਹ, ਮਹਿੰਦਰਪਾਲ ਸਿੰਘ, ਰਾਜਿੰਦਰ ਸਿੰਘ ਆਰਕੀਟੈਕਟ, ਕੁਲਵਿੰਦਰ ਸਿੰਘ ਸਰਪੰਚ ਸਿੰਘਪੁਰਾ, ਰਣਧੀਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…