nabaz-e-punjab.com

ਦਸਵੀਂ ਦੀ ਪ੍ਰੀਖਿਆ ਵਿੱਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਸਮਾਜ ਸੇਵੀ ਜੱਥੇਬੰਦੀ ਡਿਸਏਬਲਡ ਪਰਸਨਜ ਵੈਲਫੇਅਰ ਆਰਗੇਨਾਈਜੇਸਨ ਪੰਜਾਬ ਵੱਲੋ ਦਸਵੀ ਦੇ ਨਤਿਜਿਆਂ ਵਿੱਚ 10 ਸੀਜੀਪੀਏ ਪ੍ਰਾਪਤ ਕਰਨ ਵਾਲੀ ਲੜਕੀ ਸਿਮਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆਂ। ਇਹ ਵਿਦਿਆਰਥਣ ਪੜਾਈ ਤੋ ਇਲਾਵਾ ਕੰਨਿਆਂ ਭਰੁੱਣ ਹੱਤਿਆਂ ਤੇ ਤੰਬਾਕੂ ਵਿਰੋਧੀ ਪੋਸਟਰ ਬਣਾ ਕੇ ਲੋਕਾ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਂ ਦੇ ਕੰਮ ਵਿੱਚ ਯੋਗਦਾਨ ਪਾ ਰਹੀ ਹੈ।
ਇਸ ਮੌਕੇ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ, ਸਮਾਜ ਸੇਵੀ ਪਰਮਦੀਪ ਸਿੰਘ ਭਬਾਤ ਸਟੇਟ ਅਵਾਰਡੀ ਅਤੇ ਸੰਸਥਾਂ ਦੇ ਪ੍ਰਧਾਨ ਅਤੇ ਚੈਅਰਮੈਨ ਸੈਕਟਰ 76-80 ਪਲਾਟ ਅਲਾਟਮੈਟ ਸੰਘਰਸ ਕਮੇਟੀ ਮੋਹਾਲੀ ਨੇ ਕਿਹਾ ਕਿ ਪੁੱਤਰਾ ਦੀ ਇੱਛਾਂ ਖਾਤਰ ਕੁੱਖਾ ਵਿੱਚ ਕੁੜੀਆਂ ਨੂੰ ਕਤਲ ਕਰਵਾਉਣ ਵਾਲੀਆਂ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਕੁੜੀਆਂ ਹੁਣ ਹਰ ਇੱਕ ਖੇਤਰ ਵਿੱਚ ਕਿਸੇ ਤੋ ਘੱਟ ਨਹੀ ਹਨ। ਉਨ੍ਹਾਂ ਕਿਹਾ ਕਿ ਹੁਣ ਮੁੰਡੇ ਅਤੇ ਕੁੜੀ ਵਿੱਚ ਕੋਈ ਫਰਕ ਨਹੀ ਰਿਹਾ।
ਕੁੜੀਆਂ ਵੀ ਮੁੰਡਿਆ ਦੇ ਮੁਕਾਬਲੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨਾਂ ਇਹੋ ਜਿਹੇ ਲੋਕਾ ਨੂੰ ਸੁਚੇਤ ਹੋਣ ਲਈ ਕਿਹਾ ਜੋ ਲੜਕਿਆ ਦੀ ਚਾਹਤ ਖਾਤਰ ਕੰਨੀਆਂ ਭਰੁਣ ਹੱਤਿਆ ਕਰਦੇ ਹਨ ਜਾ ਕਰਵਾਦੇ ਹਨ ਜੋ ਕਿ ਇਕ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਲੜਕੀਆ ਦੀ ਘੱਟ ਰਹੀ ਅੋਸਤ ਨੂੰ ਰੋਕਣ ਲਈ ਕੰਨੀਆਂ ਭਰੁਣ ਹੱਤਿਆ ਦੇ ਖਿਲਾਫ ਸਮੂੱਚੀ ਮਾਨਵਤਾ ਨੂੰ ਇੱਕਜੁੱਟ ਹੋਣ ਦੀ ਸਖਤ ਲੋੜ ਹੈ। ਇਸ ਮੋਕੇ ਜਸਬੀਰ ਸਿੰਘ ਉੱਪਲ, ਗੁਰਜੀਤ ਸਿੰਘ, ਅਜੀਤ ਸਿੰਘ ਸੈਣੀ, ਸਰਵਨ ਸਿੰਘ, ਸੀਤਲ ਸਿੰਘ, ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…