Share on Facebook Share on Twitter Share on Google+ Share on Pinterest Share on Linkedin ਇੰਟਰਨੈਸ਼ਨਲ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਜੂਨ: ਸਥਾਨਕ ਸ਼ਹਿਰ ਦੇ ਪਪਰਾਲੀ ਰੋਡ ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਡਾਇਰੈਕਟਰ ਅਸ਼ੋਕ ਕੌਸ਼ਲ ਦੀ ਅਗਵਾਈ ਅਤੇ ਪ੍ਰਿੰ ਪੀ. ਸੈਂਗਰ ਦੀ ਦੇਖ ਰੇਖ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਦਸਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਰੀ.ਪੀ ਸੈਂਗਰ ਨੇ ਦੱਸਿਆ ਕਿ ਸਕੂਲ ਦੇ ਵਿਦਿਰਥੀਆਂ ਨੇ ਵਧੀਆ ਅੰਕ ਲੈਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਜਿਨ੍ਹਾਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾਇਰੈਕਟਰ ਅਸ਼ੋਕ ਕੌਸ਼ਲ ਦੀ ਅਗਵਾਈ ਵਿਚ ਪ੍ਰਬੰਧਕਾਂ ਵੱਲੋਂ ਸਕੂਲ ਦੀ ਮੋਹਰੀ ਵਿਦਿਆਰਥਣ ਪ੍ਰਿਅੰਕਾ ਦਾ ਐਲ.ਡੀ ਮੈਮੋਰੀਅਲ ਐਵਾਰਡ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ ਜਿਸ ਵਿਚ ਪ੍ਰਿਅੰਕਾ ਨੂੰ ਨਗਦ 11 ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਆ ਗਿਆ। ਪ੍ਰਿਅੰਕਾ ਨੇ ਕਿਹਾ ਕਿ ਉਹ ਅੱਗੇ ਪੜਾਈ ਕਰਕੇ ਆਈ.ਏ.ਐਸ ਬਣਨ ਦੀ ਚਾਹਵਾਨ ਹੈ ਤਾਂ ਜੋ ਆਪਣੀ ਮਾਤਾ ਦਾ ਨਾਮ ਰੌਸ਼ਨ ਕਰਕੇ ਦੇਸ਼ ਦੀ ਸੇਵਾ ਕਰ ਸਕੇ। ਇਸ ਮੌਕੇ ਗਲਬਾਤ ਕਰਦਿਆਂ ਪ੍ਰਿੰ.ਪੀ ਸੈਂਗਰ ਦੱਸਿਆ ਕਿ ਸਕੂਲ ਦੇ ਪ੍ਰਿਅੰਕਾ ਨੇ ਨਾਨ ਮੈਡੀਕਲ ਵਿਚ 94 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਪ੍ਰਭਜੋਤ ਕੌਰ ਨੇ 90 ਪ੍ਰਤੀਸ਼ਤ ਅੰਕ ਲੈਕੇ ਪਹਿਲਾ, ਮੋਹਿਤ ਸਿੰਘੀ ਨੇ ਕਾਮਰਸ ਵਿਚ 87.6 ਪ੍ਰਤੀਸ਼ਤ ਅੰਕ ਲੈਕੇ ਪਹਿਲਾ, ਸਿਮਰਪਾਲ ਕੌਰ ਨੇ ਆਰਟਸ ਗਰੁੱਪ ਵਿਚ 86 ਪ੍ਰਤੀਸ਼ਤ ਅੰਕ ਲੈਕੇ ਪਹਿਲਾ ਸਥਾਨ ਹਾਸ਼ਲ ਕੀਤਾ ਅਤੇ ਦਸਵੀਂ ਜਮਾਤ ਵਿਚ ਅਮਨਪ੍ਰੀਤ ਕੌਰ, ਅਨਲਪ੍ਰੀਤ ਕੌਰ, ਅਤੁੱਲ ਅੱਗਰਵਾਲ, ਅਵਲੀਨ ਕੌਰ, ਗੀਤਾਸ਼ ਸੂਦ, ਕਸ਼ਿਸ਼ ਸ਼ਰਮਾ, ਲਕਸੇ ਭਨੋਟ, ਰੀਆ ਖੁੱਲਰ, ਸੁਪ੍ਰੀਤ ਕੌਰ, ਸਿਮਰਨਜੀਤ ਕੌਰ, ਸ਼ਿਵਾਂਗੀ ਸ਼ਰਮਾ, ਸਰੂਤੀ ਮੱਕੜ, ਜਸਮੀਨ ਕੌਰ, ਜਸਨੀਤ ਕੌਰ, ਤੁਸ਼ਾਰ ਬਾਂਸਲ, ਤਨੀਸ ਬਾਂਸਲ, ਪਰਮਜੀਤ ਸਿੰਘ, ਹਰਮਨ ਕੌਰ, ਈਸਾ ਸ਼ਰਮਾ ਵਿਦਿਆਰਥੀਆਂ 10 ਸੀ.ਜੀ.ਪੀ.ਏ ਲੈਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ