ਦਾਜ ਦਹੇਜ ਤੋਂ ਬਿਨਾਂ ਵਿਆਹ ਕਰਨ ਵਾਲੇ ਨਵ ਵਿਆਹੇ ਜੋੜੇ ਦਾ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਫਤਹਿਗੜ੍ਹ ਵਿਖੇ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਵੱਲੋਂ ਮੇਜਰ ਦਾ ਵਿਹੜਾ ਪਿੰਡ ਫਤਿਹਗੜ੍ਹ ਵਿਖੇ ਸੁਖਜਿੰਦਰ ਸਿੰਘ ਮਾਵੀ ਦੀ ਅਗਵਾਈ ਵਿਚ ਬਗੈਰ ਦਾਜ ਦਹੇਜ ਤੋਂ ਸਾਦਾ ਵਿਆਹ ਕਰਨ ਵਾਲੇ ਇੱਕ ਜੋੜੇ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਦੇ ਚੇਅਰਮੈਨ ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਸੰਧੂ ਵਾਸੀ ਨਿਊ ਚੰਡੀਗੜ੍ਹ੍ਹ ਦੇ ਪੋਤਰੇ ਹਰਸਿਮਰਨ ਸਿੰਘ ਨੇ ਨਮਰਤਾ ਨਾਲ 15 ਵਿਅਕਤੀਆਂ ਨਾਲ ਜਾ ਕੇ ਅਨੰਦਕਾਰਜ ਕਰਵਾਏ ਅਤੇ ਵਿਆਹ ਵਿਚ ਕਿਸੇ ਵੀ ਤਰ੍ਹਾਂ ਦਾ ਫਾਲਤੂ ਖਰਚ ਨਹੀਂ ਕੀਤਾ ਗਿਆ ਜੋ ਕਿ ਹੋਰਨਾਂ ਲਈ ਪ੍ਰੇਰਨਾ ਸਰੋਤ ਹੈ। ਚੇਅਰਮੈਨ ਮਾਵੀ ਨੇ ਨਵਵਿਆਹੇ ਜੋੜੇ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਗਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਸੰਧੂ ਅਤੇ ਨਵਵਿਆਹੇ ਜੋੜੇ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਵਿਆਹ ਹੋਣੇ ਲਾਜਮੀ ਹਨ ਤਾਂ ਜੋ ਲੋਕਾਂ ਨੂੰ ਸੇਧ ਮਿਲ ਸਕੇ ਉਨ੍ਹਾਂ ਹੋਰਨਾਂ ਲੋਕਾਂ ਨੂੰ ਅਜਿਹੇ ਵਿਆਹ ਕਰਨ ਦੀ ਅਪੀਲ ਕੀਤੀ ਤਾਂ ਜੋ ਲੜਕੀ ਵਾਲਿਆਂ ਤੇ ਵਾਧੂ ਦਾ ਖਰਚ ਨਾ ਪਵੇ। ਇਸ ਮੌਕੇ ਸੰਗੀਤ ਮਾਵੀ, ਨਾਹਰ ਸਿੰਘ ਮਾਵੀ, ਗੋਲਾ ਫਤਿਹਗੜ੍ਹ, ਬਾਬਾ ਨਿਰਮਲ ਸਿੰਘ ਫਤਿਹਗੜ੍ਹ, ਅਮ੍ਰਿਤਪਾਲ ਸਿੰੰਘ ਪੰਚ, ਸਿੰਮਾ ਫਤਿਹਗੜ੍ਹਂ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…