Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ ਦੀ ਦਹਿਸ਼ਤ: ਅਨਾਜ ਮੰਡੀਆਂ ਅਤੇ ਖੇਤਾਂ ’ਚੋਂ ਰੌਣਕਾਂ ਗਾਇਬ ਕਣਕ ਦੀ ਵਾਢੀ ਲਈ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਕਿਸਾਨ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਬਚਾਅ ਲਈ ਕੰਬਾਈਨਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੁੱਧਵਾਰ ਨੂੰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹਨ ਪ੍ਰੰਤੂ ਕਰੋਨਾਵਾਇਰਸ ਦੀ ਦਹਿਸ਼ਤ ਕਾਰਨ ਐਤਕੀਂ ਮੰਡੀਆਂ ਅਤੇ ਖੇਤਾਂ ਵਿੱਚ ਰੌਣਕਾਂ ਨਜ਼ਰ ਨਹੀਂ ਆਈਆਂ ਹਨ। ਪਹਿਲਾਂ ਜਦੋਂ ਫਸਲ ਕੱਟਣ ਲਈ ਕੰਬਾਈਨ ਖੇਤ ਵਿੱਚ ਦਾਖ਼ਲ ਹੁੰਦੀ ਤਾਂ ਸੀ ਗੁਆਂਢੀ ਕਿਸਾਨ ਵੀ ਉੱਥੇ ਆ ਢੱੁਕਦੇ ਸੀ ਅਤੇ ਕਿਸਾਨ ਪੂਰੇ ਚਾਵਾਂ ਨਾਲ ਫਸਲ ਕੱਟਦੇ ਸੀ ਪ੍ਰੰਤੂ ਇਸ ਵਾਰ ਕਰੋਨਾ ਦੇ ਭੈਅ ਕਾਰਨ ਲੋਕ ਬਾਹਰ ਨਹੀਂ ਨਿਕਲ ਰਹੇ ਹਨ। ਅੱਜ ਮੀਡੀਆ ਟੀਮ ਨੇ ਮੁਹਾਲੀ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਦੇਖਿਆ ਕਾਫੀ ਖੇਤਾਂ ਵਿੱਚ ਕਣਕ ਦੀਆਂ ਫਸਲਾਂ ਪੂਰੀ ਤਰ੍ਹਾਂ ਪੱਕੀਆਂ ਅਤੇ ਕਈ ਥਾਵਾਂ ’ਤੇ ਅੱਧ ਕੁ ਪੱਕੀਆਂ ਸਨ। ਟਾਂਵੇਂ ਟਾਂਵੇਂ ਲੋਕ ਹੱਥ ਨਾਲ ਵਾਢੀ ਕਰ ਰਹੇ ਸੀ ਅਤੇ ਕਈ ਖੇਤਾਂ ਵਿੱਚ ਕੰਬਾਈਨਾਂ ਨਾਲ ਕਣਕ ਕੱਟੀ ਜਾ ਰਹੀ ਸੀ। ਕੰਬਾਈਨਾਂ ਨੂੰ ਖੇਤਾਂ ਵਿੱਚ ਲਿਜਾਉਣ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਮਸ਼ੀਨ ਚਾਲਕ ਅਤੇ ਮਜ਼ਦੂਰ ਮਾਸਕ ਦੀ ਥਾਂ ’ਤੇ ਸਾਫ਼ੇ\ਪਰਨੇ ਨਾਲ ਮੂੰਹ ਢੱਕ ਕੇ ਬੁੱਤਾ ਸਾਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਮੇਹਰ ਸਿੰਘ ਥੇੜੀ ਅਤੇ ਗਿਆਨ ਸਿੰਘ ਧੜਾਕ ਨੇ ਦੱਸਿਆ ਕਿ ਇਸ ਸਾਲ ਜ਼ਿਆਦਾ ਮੀਂਹ ਅਤੇ ਗੜੇ ਪੈਣ ਕਾਰਨ ਕਣਕ ਦਾ ਝਾੜ ਘੱਟ ਗਿਆ ਹੈ ਅਤੇ ਵਾਢੀ ਲਈ ਮਜ਼ਦੂਰ ਵੀ ਨਹੀਂ ਮਿਲ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਗਈ ਹੈ। ਕੰਬਾਈਨਾਂ ਨਾਲ ਕਣਕ ਵੱਢਣ ਕਾਰਨ ਤੂੜੀ ਵੀ ਘੱਟ ਬਣਦੀ ਹੈ ਅਤੇ ਛੋਟੇ ਕਿਸਾਨਾਂ ਨੂੰ ਪਸ਼ੂਆਂ ਲਈ ਤੂੜੀ ਮੁੱਲ ਲੈਣੀ ਪਵੇਗੀ। ਉਂਜ ਕਿਸਾਨਾਂ ਨੇ ਦੱਸਿਆ ਕਿ ਮਸ਼ੀਨੀ ਕਟਾਈ ਮਜ਼ਦੂਰਾਂ ਤੋਂ ਸਸਤੀ ਜ਼ਰੂਰ ਪੈਂਦੀ ਹੈ ਪਰ ਤੂੜੀ ਬਣਾਉਣ ਦੀ ਦਿੱਕਤ ਹੈ। ਕਿਸਾਨਾਂ ਨੇ ਦੱਸਿਆ ਕਿ ਕਰਫਿਊ ਕਾਰਨ ਦੁਕਾਨਾਂ ਬੰਦ ਹੋਣ ਕਾਰਨ ਉਹ ਆਪਣੇ ਟਰੈਕਟਰ-ਟਰਾਲੀ ਦੀ ਮੁਰੰਮਤ ਵੀ ਨਹੀਂ ਕਰਵਾ ਸਕੇ ਹਨ ਅਤੇ ਬੁੱਤਾ ਸਾਰਨ ਵਾਲੀ ਗੱਲ ਹੈ। ਇਲਾਕੇ ਦੇ ਨੌਜਵਾਨ ਕਿਸਾਨ ਮਲਕੀਤ ਸਿੰਘ ਖੱਟੜਾ ਨੇ ਦੱਸਿਆ ਕਿ ਉਨ੍ਹਾਂ 24 ਏਕੜ ਜ਼ਮੀਨ ਵਿੱਚ ਕਣਕ ਬੀਜੀ ਸੀ ਪਰ ਹੁਣ ਮੰਡੀਆਂ ਵਿੱਚ ਵੇਚਣ ਲਈ ਦਿੱਕਤਾਂ ਖੜੀਆਂ ਹੋ ਗਈਆਂ ਹਨ। ਪਹਿਲਾਂ ਤਾਂ ਇੱਕੋ ਵਾਰੀ ਵਿੱਚ ਸਾਰੀ ਫਸਲ ਕੱਟ ਕੇ ਮੰਡੀ ਵਿੱਚ ਸੁੱਟ ਦਿੱਤੀ ਜਾਂਦੀ ਸੀ ਪ੍ਰੰਤੂ ਐਤਕੀਂ ਪੜਾਅਵਾਰ ਫਸਲ ਕੱਟਣੀ ਅਤੇ ਮੰਡੀ ਵਿੱਚ ਲਿਜਾਉਣੀ ਪੈ ਰਹੀ ਹੈ। ਉਨ੍ਹਾਂ ਨੇ ਆੜ੍ਹਤੀ ਨੂੰ ਪਾਸ ਲਈ ਪੁੱਛਿਆਂ ਸੀ ਜਿਸ ਦਾ ਕਹਿਣਾ ਹੈ ਕਿ ਉਹ ਪਿੰਡ ਆ ਕੇ ਸ਼ਡਿਊਲ ਬਾਰੇ ਦੱਸਣਗੇ ਜਦੋਂਕਿ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਰਕਾਰ ਅਤੇ ਪ੍ਰਸ਼ਾਸਨ ਵੀ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹਨ। ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ