Nabaz-e-punjab.com

ਹੈਲਪਿੰਗ ਹੈਪਲੈਸ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਵਾਪਸ ਪਰਤਿਆ ਹੁਸ਼ਿਆਰਪੁਰ ਸਰਬਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੇ ਯਤਨਾ ਨਾਲ ਮਲੇਸ਼ੀਆ ਦੀ ਜੇਲ੍ਹ ਬੰਦ ਨੌਜਵਾਨ ਸਰਬਜੀਤ ਸਿੰਘ ਆਪਣੇ ਵਤਨ ਪਰਤ ਆਇਆ ਹੈ। ਹੁਸ਼ਿਆਰਪੁਰ ਦਾ ਇਹ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਮਲੇਸ਼ੀਆ ਗਿਆ ਸੀ। ਜਿੱਥੇ ਉਸ ਨੂੰ ਜੇਲ੍ਹ ‘ਚ ਡੱਕ ਦਿੱਤਾ ਗਿਆ ਸੀ। ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਸਰਬਜੀਤ ਸਿੰਘ ਵਾਸੀ ਹੁਸ਼ਿਆਰਪੁਰ ਕੰਮ ਦੀ ਭਾਲ ਵਿੱਚ ਮਲੇਸ਼ੀਆ ਗਿਆ ਸੀ। ਜਿੱਥੇ ਉਸ ਕੋਲੋਂ ਸਖ਼ਤ ਮਿਹਨਤ ਕਰਵਾਈ ਜਾਂਦੀ ਸੀ ਅਤੇ ਮਿਹਨਤਾਨਾ ਮੰਗਣ ‘ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਜਿਸ ਕਾਰਨ ਉਹ ਤੰਗ ਆ ਕੇ ਕੰਮ ਤੋਂ ਹਟ ਕੇ ਕਿਤੇ ਹੋਰ ਕੰਮ ਲੱਭਣ ਲਈ ਚਲਾ ਗਿਆ। ਜਿੱਥੇ ਉਸ ਨੂੰ ਫੜ ਕੇ ਜੇਲ ਵਿੱਚ ਬੰਦ ਕਰ ਦਿੱਤਾ ਅਤੇ ਸਰਬਜੀਤ ਦਾ ਭਾਰਤ ਆਉਣਾ ਕਾਫੀ ਮੁਸ਼ਕਲ ਹੋ ਗਿਆ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਸਰਬਜੀਤ ਦੀ ਪਤਨੀ ਮਨਜੀਤ ਕੌਰ ਅਤੇ ਭਤੀਜੇ ਸੰਦੀਪ ਸਿੰਘ ਨੇ ਉਨ੍ਹਾਂ ਨਾਲ ਤਾਲਮੇਲ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਸਰਬਜੀਤ ਨੂੰ 15 ਦਿਨ ਦੇ ਅੰਦਰ ਅੰਦਰ ਵਾਪਸ ਲਿਆਂਦਾ ਗਿਆ। ਸਰਬਜੀਤ ਸਿੰਘ ਨੇ ਬੀਬੀ ਰਾਮੂਵਾਲੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਲੇਸ਼ੀਆ ਭੇਜਣ ਵਾਲੇ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਦੇਸ਼ ਵਿੱਚ ਕਿਸੇ ਕੋਲ ਵੇਚ ਦਿੱਤਾ ਸੀ, ਜਿੱਥੇ ਉਸ ਕੋਲੋਂ ਜ਼ਬਰਦਸਤੀ ਸਖ਼ਤ ਮਜਦੂਰੀ ਕਰਵਾਈ ਗਈ ਅਤੇ ਪੈਸੇ ਮੰਗਣ ‘ਤੇ ਕੁੱਟਮਾਰ ਕੀਤੀ ਜਾਂਦੀ ਸੀ। ਜਦੋਂ ਉਹ ਕੰਮ ਛਡ ਕੇ ਹੋਰ ਕੰਮ ਲੱਭ ਰਿਹਾ ਸੀ ਤਾਂ ਉਸ ਨੂੰ ਪੁਲੀਸ ਨੇ ਫੜ੍ਹ ਲਿਆ ਅਤੇ 60 ਦਿਨ ਤੱਕ ਉਸ ਨੂੰ ਕੈਂਪ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ 45 ਦਿਨ ਜੇਲ੍ਹ ਵਿੱਚ ਰੱਖਿਆ ਗਿਆ। ਉੱਥੇ ਇਕ ਛੋਟੇ ਜਿਹੇ ਕਮਰੇ ਵਿੱਚ 10 ਵਿਅਕਤੀਆਂ ਨੂੰ ਰੱਖਿਆ ਗਿਆ ਸੀ ਅਤੇ ਜ਼ਮੀਨ ‘ਤੇ ਹੀ ਪੈਣਾ ਪੈਂਦਾ ਸੀ ਅਤੇ ਗੁਸਲਖਾਨਾ ਵੀ ਉਸ ਕਮਰੇ ਦੇ ਵਿੱਚ ਹੀ ਬਣਿਆ ਹੋਇਆ ਸੀ। ਕਹਿਣ ਤੋਂ ਭਾਵ ਉਹ ਨਰਕ ‘ਚੋਂ ਬਾਹਰ ਆਇਆ ਹੈ। ਸਰਬਜੀਤ ਨੇ ਦੱਸਿਆ ਕਿ ਉਸ ਨੂੰ ਰੋਟੀ ਵੀ ਨਹੀਂ ਮਿਲਦੀ ਸੀ ਅਤੇ ਦਿਨ ਵਿੱਚ ਸਿਰਫ 2 ਵਾਰ ਥੋੜੇ ਜਿਹੇ ਚਾਵਲ ਅਤੇ ਉਬਲੀ ਹੋਈ ਗੋਭੀ ਵਿੱਚ ਦਵਾਈ ਪਾ ਕੇ ਦਿੱਤੀ ਜਾਂਦੀ ਸੀ। ਜਿਸ ਨਾਲ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਸੀ। ਸਰਬਜੀਤ ਸ਼ੂਗਰ ਦਾ ਮਰੀਜ਼ ਹੋਣ ਕਰਕੇ ਉਸ ਨੂੰ ਕੋਈ ਦਵਾਈ ਵੀ ਨਹੀਂ ਦਿੱਤੀ ਜਾਂਦੀ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …