Nabaz-e-punjab.com

ਆਨਲਾਈਨ ਕੰਪਨੀਆਂ ਦੇ ਵਿਰੁੱਧ ਇੱਕਜੁੱਟ ਹੋਏ ਮੁਹਾਲੀ ਸ਼ਹਿਰ ਦੇ ਹੋਟਲ ਮਾਲਕ

ਮੁਹਾਲੀ ਵਿੱਚ ਕੋਈ ਹੋਟਲ ਮਾਲਕ ਹੁਣ ਆਨਲਾਈਨ ਹੋਟਲ ਬੁਕਿੰਗ ਤਹਿਤ ਕੋਈ ਕਮਰਾ ਨਹੀਂ ਦੇਵੇਗਾ: ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਮੁਹਾਲੀ ਸ਼ਹਿਰ ਦੇ ਹੋਟਲ ਮਾਲਕਾਂ ਵੱਲੋਂ ਆਨਲਾਈਨ ਹੋਟਲ ਬੁਕਿੰਗ ਕੰਪਨੀ ਦੇ ਵਿਰੁੱਧ ਬਗਾਵਤ ਦਾ ਝੰਡਾ ਚੁੱਕਦਿਆਂ ਕੰਪਨੀ ਵੱਲੋਂ ਬੁੱਕ ਕੀਤੇ ਗਏ ਕਮਰੇ ਮੁਹੱਈਆ ਨਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਮੁਹਾਲੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਡੀਕੇ ਅਰੋੜਾ ਅਤੇ ਹੋਰਨਾਂ ਆਗੂਆਂ ਨੇ ਪੱਤਰਕਾਰ ਸੰਮੇਲਨ ਦੌਰਾਨ ਕੰਪਨੀ ’ਤੇ ਹੋਟਲ ਮਾਲਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਮੁਹਾਲੀ ਵਿੱਚ ਕੋਈ ਵੀ ਹੋਟਲ ਮਾਲਕ ਆਨਲਾਈਨ ਹੋਟਲ ਬੁਕਿੰਗ ਤਹਿਤ ਕੋਈ ਕਮਰਾ ਨਹੀਂ ਦੇਵੇਗਾ।
ਸ੍ਰੀ ਡੀਕੇ ਅਰੋੜਾ ਨੇ ਕਿਹਾ ਕਿ ਆਨਲਾਈਨ ਕੰਪਨੀ ਵੱਲੋਂ ਗਾਹਕ ਤੋਂ ਵੱਧ ਪੈਸੇ ਲੈ ਕੇ ਹੋਟਲ ਮਾਲਕਾਂ ਨੂੰ ਬਹੁਤ ਘੱਟ ਰਾਸ਼ੀ ਦਿੱਤੀ ਜਾਂਦੀ ਹੈ। ਜਿਸ ਨਾਲ ਹੋਟਲ ਮਾਲਕਾਂ ਦੇ ਨਾਲ-ਨਾਲ ਗਾਹਕਾਂ ਦੀ ਵੀ ਲੁੱਟ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਹੋਟਲ ਮਾਲਕਾਂ ਦੀ ਸਮੇਂ ਸਿਰ ਅਦਾਇਗੀ ਵੀ ਨਹੀਂ ਕੀਤੀ ਜਾਂਦੀ ਹੈ। ਜਿਸ ਕਾਰਨ ਕੰਪਨੀ ਵੱਲ ਲੱਖਾਂ ਰੁਪਏ ਬਕਾਇਆ ਹਨ, ਜਦੋਂਕਿ ਕੰਪਨੀ ਗਾਹਕਾਂ ਤੋਂ ਐਡਵਾਂਸ ਵਿੱਚ ਆਨਲਾਈਨ ਰਕਮ ਲੈਂਦੀ ਹੈ।
ਹੋਟਲ ਮਾਲਕਾਂ ਨੇ ਕਿਹਾ ਕਿ ਕੰਪਨੀ ਆਪਣੀ ਮਰਜ਼ੀ ਨਾਲ ਹੀ ਹੋਟਲ ਮਾਲਕਾਂ ’ਤੇ ਜੁਰਮਾਨਾ ਲਗਾ ਕੇ ਉਨ੍ਹਾਂ ਦੇ ਪੈਸੇ ਕੱਟ ਲੈਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਹੋਟਲ ਅਣਵਿਆਹੇ ਜੋੜੇ ਨੂੰ ਕਮਰਾ ਨਹੀਂ ਦਿੰਦੇ ਹਨ ਪ੍ਰੰਤੂ ਇਹ ਕੰਪਨੀ ਆਪਣੇ ਵੱਲੋਂ ਹੀ ਅਜਿਹੇ ਜੋੜਿਆਂ ਲਈ ਕਮਰੇ ਬੁੱਕ ਕਰ ਲੈਂਦੀ ਹੈ ਅਤੇ ਹੋਟਲ ਮਾਲਕਾਂ ਅਤੇ ਅਣਵਿਆਹੇ ਜੋੜਿਆ ਨੂੰ ਕਮਰਾ ਦੇਣ ਲਈ ਦਬਾਅ ਬਣਾਇਆ ਜਾਂਦਾ ਹੈ। ਹੋਟਲ ਮਾਲਕਾਂ ਨੇ ਦੋਸ਼ ਲਾਇਆ ਕਿ ਕੰਪਨੀ ਹੋਟਲ ਦੇ ਹਰ ਕਮਰੇ ਤੇ ਆਪਣਾ ਹੱਕ ਸਮਝਦੀ ਹੈ ਅਤੇ ਜੇਕਰ ਹੋਟਲ ਮਾਲਕ ਆਪਣੇ ਕਿਸੇ ਰਿਸ਼ਤੇਦਾਰ ਜਾਂ ਗੈੱਸਟ ਨੂੰ ਕਮਰਾ ਦਿੰਦੇ ਹਨ ਤਾਂ ਇਸ ਦਾ ਕਮਿਸ਼ਨ ਕੰਪਨੀ ਨੂੰ ਦੇਣਾ ਪੈਂਦਾ ਹੈ ਜੋ ਕਿ ਹੋਟਲ ਮਾਲਕਾਂ ਦੇ ਨਾਲ ਸਿੱਧਾ ਧੱਕਾ ਹੈ। ਇਹੀ ਨਹੀਂ ਜਿਨ੍ਹਾਂ ਹੋਟਲਾਂ ਵਿੱਚ ਮੁਰੰਮਤ ਦਾ ਕੰਮ ਚਲ ਰਿਹਾ ਹੈ, ਉੱਥੇ ਵੀ ਕੰਪਨੀ ਵੱਲੋਂ ਗਾਹਕਾਂ ਦੀ ਬੁਕਿੰਗ ਕਰਕੇ ਹੋਟਲ ਵਿੱਚ ਭੇਜਿਆ ਜਾ ਰਿਹਾ ਹੈ।
ਮੁਹਾਲੀ ਦੇ ਹੋਟਲ ਮਾਲਕਾਂ ਨੇ ਆਨਲਾਈਨ ਕੰਪਨੀ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਨੇ ਹੋਟਲ ਮਾਲਕਾਂ ਨੂੰ ਤੰਗ ਕਰਨਾ ਬੰਦ ਨਹੀਂ ਕੀਤਾ ਤਾਂ ਪੰਜਾਬ ਦੇ ਸਮੂਹ ਹੋਟਲ ਇਸ ਦਾ ਬਾਈਕਾਟ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਰਣਜੀਤ ਸਿੰਘ ਅਤੇ ਹੋਰ ਹੋਟਲ ਮਾਲਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…