ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੈਡੀਕਲ ਕੈਂਪ ਲਗਾਇਆ, 265 ਵਿਅਕਤੀਆਂ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਹਾਊਸ ਓਨਰਜ਼ ਵੈਲਫੇਅਰ ਅਸੋਸੀਏਸ਼ਨ ਫੇਜ਼-1 ਵੱਲੋਂ ਮਾਨਵਤਾ ਦੀ ਸੇਵਾ ਲਈ ਅਤੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 11ਵਾਂ ਮੈਡੀਕਲ ਚੈੱਕਅਪ ਕੈਂਪ ਗੁਰਦਵਾਰਾ ਸਿੰਘ ਸਭਾ ਫੇਜ਼-1 ਵਿਖੇ ਲਗਾਇਆ ਗਿਆ ਜਿਸ ਵਿਚ 265 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਹਲਾਕ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਥਾਂ ਉਹਨਾਂ ਦੇ ਬੇਟੇ ਐਡਵੋਕੇਟ ਕਨਵਰਵੀਰ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਜਿਸ ਵਿੱਚ ਵਿਸ਼ੇਸ਼ ਮਹਿਮਾਨ ਮੁਹਾਲੀ ਦੇ ਐਸਡੀਐਮ ਡਾ. ਆਰ.ਪੀ.ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਨਾਰਾਇਣ ਸਿੰਘ ਸਿੱਧੂ, ਗੁਰਮੀਤ ਕੌਰ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1 ਦੇ ਪ੍ਰਧਾਨ ਹਰਦਿਆਲ ਸਿੰਘ ਮਾਨ ਨੇ ਸ਼ਿਰਕਤ ਕੀਤੀ।
ਕੈਂਪ ਦੀ ਸ਼ੁਰਆਤ ਡਾਕਟਰ ਆਰ.ਪੀ.ਸਿੰਘ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਉਥੇ ਉਨਾਂ ਨੇ ਅਸੋਸੀਏਸ਼ਨ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕੈਂਪ ਵਿਚ ਆਏ ਪਤਵੰਤਿਆ ਨੂੰ ਪੇਰੈਂਟਸ ਪ੍ਰੋਟੈਕਸ਼ਨ ਐਕਟ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇ ਕਿਸੇ ਬਜੂਰਗ ਵਿਆਕਤੀ ਨੂੰ ਉਨ੍ਹਾਂ ਦੇ ਵਾਰਸ ਪੁੱਤਰਾਂ ਵਲੋਂ ਲੋੜੀਂਦੀ ਸੇਵਾ ਵੱਲੋਂ ਅਣਗੋਲਿਆ ਕੀਤਾ ਜਾਂਦਾ ਹੈ ਤਾਂ ਸਾਡੇ ਦਫਤਰ ਨਾਲ ਨਿੱਜੀ ਸੰਪਰਕ ਕਰਕੇ ਮਾਮਲਾ ਸੁਝਾਇਆ ਜਾ ਸਕਦਾ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਸ ਕੈਂਪ ਵਿੱਚ ਐਡਵੋਕੇਟ ਸਿੱਧੂ ਨੇ ਇਸ ਸੰਸਥਾਂ ਦੇ ਮਾਨਵਤਾ ਦੀ ਸੇਵਾ ਲਈ ਲਗਾਏ ਗਏ 11ਵੇਂ ਮੁਫ਼ਤ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਵੇਲੇ ਸਮਾਜ ਵਿਚ ਨੌਜਵਾਨਾਂ ਵਿਚ ਵਧਦੇ ਨਸ਼ਾ ਖੋਰੀ, ਭਰੂਣ ਹੱਤਿਆ ਆਦਿ ਜਹੀਆਂ ਬਿਮਾਰੀਆਂ ਨੂੰ ਰੋਕਣ ਲਈ ਹਰ ਵਿਆਕਤੀ ਨੂੰ ਪੂਰਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਅਤੇ ਹੋਰ ਸੂਬੇ ਦੀ ਉਨਤੀ ਲਈ ਯੋਗਦਾਨ ਪਾਉਣ ਲਈ ਅਪੀਲ ਕੀਤੀ। ਕੈਂਪ ਵਿਚ ਰਿਸ਼ਵ ਜੈਨ ਡਿਪਟੀ ਮੇਅਰ ਨੇ ਕੈਂਪ ਵਿਚ ਆਏ ਪਤਵੰਤੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਊਸਪੈਲ ਕਾਰਪੋਰੇਸ਼ਨ ਵਲੋਂ ਸ਼ਹਿਰ ਦੀ ਬੇਹਤਰੀ ਲਈ ਹਰ ਸੰਭਵ ਕਦਮ ਪੁਟੇ ਜਾ ਰਹੇ ਹਨ ਅਤੇ ਜੇ ਕਿਸੇ ਫੇਜ਼ ਵਿੱਚ ਸਮੱਸਿਆ ਦਾ ਹਲ ਨਹੀਂ ਹੁੰਦਾ ਤਾਂ ਸਾਡੇ ਨਾਲ ਦਫਤਰ ਵਿਚ ਸਿਧਾ ਸੰਪਰਕ ਕਰ ਸਕਦੇ ਹੋ ਤੇ ਵਿਕਾਸ ਦੇ ਕੰਮਾਂ ਵਿਚ ਜੇ ਕੋਈ ਰੁਕਾਵਟ ਹੁੰਦੀ ਹੋਵੇ ਤਾਂ ਸ਼ੀਗਰ ਨਜਿਠੀ ਜਾਵੇਗੀ।
ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਜਨਰਲ ਸਕੱਤਰ ਸ੍ਰੀ ਰਾਜ ਮੱਲ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਐਸ.ਏ.ਐਸ ਨਗਰ ਜੋ ਡਿਪਟੀ ਕਮਿਸ਼ਨਰ ਅਧੀਨ ਕੰਮ ਕਰ ਰਹੀ ਹੈ ਨੇ ਦੱਸਿਆ ਕਿ ਸਿਵਲ ਹਸਪਤਾਲ ਫੇਜ਼-6 ਵਿਚ ਜਨ ਅੌਸ਼ਧੀ ਦਵਾਈਆਂ ਦਾ ਸਟੋਰ ਰੈਡ ਕਾਰਸ ਸੁਸਾਇਟੀ ਵਲੋਂ ਚਲ ਰਿਹਾ ਹੈ ਜਿਸ ਵਿਚ ਬਾਹਰ ਦੀਆਂ ਦੁਕਾਨਾਂ ਨਾਲੋਂ ਦਵਾਈਆਂ ਬਹੁਤ ਸਸਤੇ ਰੇਟ ਤੋਂ ਉਪਲਭਧ ਹਨ ਇਸ ਦਾ ਆਮ ਜੰਤਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਤੇ ਵਿੱਤੀ ਬੋਝ ਤੋਂ ਬਚਣਾ ਚਾਹੀਦਾ ਹੈ। ਸਾਂਝ ਕੇਂਦਰ ਫੇਜ਼-1 ਵੱਲੋਂ ਮੋਹਨ ਸਿੰਘ ਸਬ ਇੰਸਪੈਕਟਰ ਨੇ ਲੋਕਾਂ ਨੂੰ ਉੱਥੇ ਮਿਲਦੀਆਂ ਸਹੂਲਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜੋ ਕਿ ਹਰ ਵਿਆਕਤੀ ਨੂੰ ਜਰੂਰਤ ਪੈਣ ਤੇ ਇਹ ਸਾਂਝ ਕੇਂਦਰ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਧੋਖੇਬਾਜ਼ ਵਿਆਕਤੀਆਂ ਤੋਂ ਬਚਣ ਲਈ ਵੀ ਸਾਵਧਾਨ ਕੀਤਾ।
ਅਸੋਸੀਏਸ਼ਨ ਦੇ ਪ੍ਰਧਾਨ ਇੰਜ: ਪੀ.ਐਸ ਵਿਰਦੀ ਨੇ ਕੈਂਪ ਵਿੱਚ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇਸ ਅਸੋਸੀਏਸ਼ਨ ਵਲੋਂ ਫੇਜ਼-1 ਵਿੱਚ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਵੇਂ ਸ਼ਹਿਰੀ ਹੈਲਥ ਸੈਂਟਰ, ਸਰਕਾਰੀ ਪ੍ਰਾਇਮਰੀ ਸਕੂਲ, ਕਮਿਊਨਟੀ ਸੈਂਟਰ ਅਤੇ ਗਰੀਨ ਪਾਰਕਾਂ ਦੇ ਨਿਰਮਾਣ ਸਬੰਧੀ ਆਦਿ। ਉਨਾਂ ਇਹ ਵੀ ਦਸਿਆ ਕਿ ਅਗਲੇ ਆਉਣ ਵਾਲੇ ਸਮੇਂ ਵਿਚ ਬਚਿਆਂ ਦੇ ਖੇਡ ਸਟੇਡੀਅਮ ਸਥਾਪਤ ਕਰਨ ਬਾਰੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਯਤਨਸ਼ੀਲ ਹਾਂ। ਇਸ ਕੈਂਪ ਵਿਚ ਸਰਕਾਰੀ ਹਸਪਤਾਲ ਫੇਜ਼-6 ਵਲੋਂ ਹੱਡੀਆਂ ਦੇ ਮਾਹਰ ਡਾਕਟਰ ਸੰਜੀਵ ਕੰਬੋਜ, (ਫਛੰਸ਼ੀ), ੰਸ਼ (ੌਰਟਹੋ) ਨੇ ਭਾਗ ਲਿਆ ਜਿਨਾਂ ਨੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਹਸਪਤਾਲ ਵਿਚ ਗੋਡਿਆਂ ਦਾ ਸਫਲ ਅਪਰੇਸ਼ਨ ਕੀਤਾ ਜੋ ਸ਼ਹਿਰ ਵਾਸਤੇ ਵੱਡੀ ਮਾਣ ਵਾਲੀ ਗੱਲ ਹੈ।
ਇਸੇ ਤਰਾਂ ਡਾ. ਮਨਜੀਤ ਕੌਰ, (ਸ਼ਕਨਿ ਫ਼ ੜਧ) ਦੇ ਮਾਹਰ ਡਾਕਟਰ ਨੇ ਭਾਗ ਲਿਆ। ਡਾ. ਸੁਖਵਿੰਦਰ ਸਿੰਘ, (ਓੇੲ) ਅੱਖਾਂ ਦੇ ਮਾਹਰ ਡਾਕਟਰ, ਪਟਿਆਲਾ ਆਈ ਹਸਪਤਾਲ ਫੇਜ਼-9, ਡਾ. ਗੁਰਿੰਦਰ ਸਿੰਘ ਧੀਰਜ਼, (ਓਂਠ), ਡਾ. ਅੰਕੁਸ਼, ਫੀਜ਼ੋਥਰਾਫਿਸਟ ਨੇ ਲੋੜਵੰਦ ਮਰੀਜ਼ਾਂ ਨੂੰ ਦੇਖਿਆ। ਡਾਕਟਰ ਸੀਮਾ ਵਿਸ਼ਿਸ਼ਟ, ਮੈਡੀਕਲ ਅਫਸਰ, (ਹੈਮੀਉਪੈਥੀ) ਸਿਵਲ ਡਿਸਪੈਂਸਰੀ ਫੇਜ਼ 5 ਨੇ ਵੀ ਲੋੜਵੰਦ ਵਿਆਕਤੀਆਂ ਨੂੰ ਚੈਕ ਅਪ ਕੀਤਾ ਅਤੇ ਲੋੜਵੰਦ ਵਿਆਕਤੀਆਂ ਨੂੰ ਫਰੀ ਦਵਾਈਆ ਵੀ ਦਿੱਤੀਆਂ। ਇਸੇ ਤਰਾਂ ਆਯੁਰਵੈਦਿਕ ਦੇ ਮਸ਼ਹੂਰ ਡਾ. (ਵੈਦਯਾ) ਸ਼੍ਰੀਧਰ ਅਗਰਵਾਲ , ਐਮ.ਡੀ, ਫੇਜ਼-2 ਨੇ ਵੀ ਆਯੁਰਵੈਦਿਕ ਸਿਸਟਮ ਨਾਲ ਲੋੜਵੰਦ ਦਾ ਚੈਕ ਅਪ ਕੀਤਾ। ਨਰੂਲਾ ਆਪਟੀਸ਼ਨ ਫੇਜ਼-2 ਵੱਲੋਂ ਅੱਖਾਂ ਦੇ ਲੋੜਵੰਦ ਵਿਆਕਤੀਆਂ ਦਾ ਫਰੀ ਚੈੱਕਅਪ ਕੀਤਾ ਗਿਆ। ਕੈਂਪ ਵਿਚ ਜ਼ਿਲਾ ਰੈਡ ਕਰਾਸ ਸੋਸਾਇਟੀ ਅਤੇ ਸਰਚ ਅੋਰਬੀਸ ਸੰਸਥਾਂ ਵੱਲੋਂ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੀ ਸਫਲਤਾ ਲਈ ਸੰਸਥਾਂ ਦੇ ਮੈਂਬਰ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮਾਨਵਤਾ ਦੀ ਸੇਵਾ ਲਈ ਇਸ ਲਗਾਏ ਗਏ ਕੈਂਪ ਲਈ ਬਹੁਤ ਵੱਡਾ ਸਹਿਯੋਗ ਦਿੱਤਾ।
ਇਸ ਕੈਂਪ ਵਿੱਚ ਸ਼ਹਿਰ ਦੇ ਉਘੇ ਸਮਾਜ ਸੇਵੀ ਅਤੇ ਪਤਵੰਤੇ ਵਿਆਕਤੀਆਂ ਜਿਨਾਂ ਵਿਚ ਸ: ਅਲਬੇਲ ਸਿੰਘ ਸ਼ਿਆਨ, ਪੀ.ਡੀ. ਵਧਵਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਰਜਿੰਦਰ ਸਿੰਘ, ਦਵਿੰਦਰ ਸਿੰਘ ਵਿਰਕ, ਪ੍ਰਧਾਨ ਲੇਬਰ ਕੰਟਰੈਕਟਰ ਯੂਨੀਅਨ ਚੰਡੀਗੜ, ਇੰਦਰਜੀਤ ਸਿੰਘ ਖੋਖਰ, ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਅਤੇ ਉਨਾਂ ਦੀ ਸਾਰੀ ਟੀਮ, ਪ੍ਰੀਤਮ ਸਿੰਘ, ਲਖਵੀਰ ਸਿੰਘ ਹੂੰਝਣ, ਜਗਤਾਰ ਸਿੰਘ, ਸ਼੍ਰੀ ਮਤੀ ਸੁਮਨ ਗਰਗ, ਮਿਊਸਪੈਲ ਕੌਸਲਰ, ਸ਼੍ਰੀਮਤੀ ਨੀਲਮ, ਸ਼੍ਰੀ ਮਤੀ ਜਸਪਾਲ ਕੌਰ, ਨਿਰਮਲ ਸਿੰਘ ਭੁਰਜੀ ਨੇ ਸ਼ਮੂਲੀਅਤ ਕੀਤੀ। ਇਸ ਸੰਸਥਾਂ ਦੇ ਸਮੂੰਹ ਮੈਂਬਰਾਂ ਨੇ ਇਸ ਫਰੀ ਮੈਡੀਕਲ ਚੈਕ ਅਪ ਕੈਂਪ ਨੂੰ ਕਾਮਯਾਬ ਕਰਨ ਲਈ ਭਰਪੂਰ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਸਰਵਸ੍ਰੀ ਡੀ.ਡੀ. ਜੈਨ, ਕੌਂਸਲਰ ਸ੍ਰੀਮਤੀ ਗੁਰਮੀਤ ਕੌਰ, ਜਗਜੀਤ ਸਿੰਘ ਅਰੋੜਾ, ਪਰਵੀਨ ਕੁਮਾਰ ਕਪੂਰ, ਗੁਰਚਰਨ ਸਿੰਘ, ਯਾਦਵਿੰਦਰ ਸਿੰਘ ਸਿਧੂ, ਸਾਧੂ ਸਿੰਘ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ ਸੋਹਲ, ਹਰਬਿੰਦਰ ਸਿੰਘ ਸੈਣੀ ਆਦਿ ਨੇ ਭਾਗ ਲਿਆ। ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ ਡਾਕਟਰ ਸਾਹਿਬਾਨ ਅਤੇ ਦੂਜੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਨਰਲ ਸਕੱਤਰ ਚਰਨਕੰਵਲ ਸਿੰਘ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…