Share on Facebook Share on Twitter Share on Google+ Share on Pinterest Share on Linkedin ਪਿੰਡ ਦਾਊਂ ਵਿੱਚ ਆਸਮਾਨੀ ਬਿਜਲੀ ਕਾਰਨ ਮਕਾਨ ਦੀ ਛੱਤ ਡਿੱਗੀ, ਪਤੀ ਪਤਨੀ ਸਣੇ ਮਾਸੂਮ ਬੱਚਾ ਜ਼ਖ਼ਮੀ ਪਿੰਡ ਧੜਾਕ ਕਲਾਂ ਵਿੱਚ ਕੱਚਾ ਮਕਾਨ ਢਹਿ ਢੇਰੀ, ਪਰਿਵਾਰ ਦੇ 5 ਜੀਆਂ ਨੂੰ ਲੱਗੀਆਂ ਮਾਮੂਲੀ ਚੋਟਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ: ਅੱਜ ਦੁਪਹਿਰ 12 ਵਜ੍ਹੇ ਅਸਮਾਨੀ ਬਿਜਲੀ ਡਿੱਗਣ ਨਾਲ ਨੇੜਲੇ ਪਿੰਡ ਦਾਊਂ ਦੇ ਸੰਦੀਪ ਸਿੰਘ, ਉਸ ਦੀ ਪਤਨੀ ਅਤੇ 6 ਮਹੀਨੇ ਦਾ ਮਾਸੂਮ ਬੱਚਾ ਸ਼ਿਵ ਸਿੰਘ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਅੱਜ ਉਹ ਦੁਪਹਿਰ 12 ਵਜੇ ਆਪਣੇ 6 ਮਹੀਨੇ ਦੇ ਬੱਚੇ ਸ਼ਿਵ ਸਿੰਘ ਅਤੇ ਪਤਨੀ ਰਜਨੀ ਦੇ ਨਾਲ ਵਾਰਿਸ਼ ਪੈਣ ਕਾਰਨ ਘਰ ਵਿੱਚ ਆਪਣੇ ਬੈੱਡ ’ਤੇ ਬੈਠੇ ਸਨ ਕਿ ਅਚਾਨਕ ਬਿਜਲੀ ਗਰਜਣੇ ਦੀ ਆਵਾਜ਼ ਆਈ ਤਾਂ ਸਕਿੰਟਾਂ ਵਿੱਚ ਹੀ ਉਨ੍ਹਾਂ ਦੇ ਮਕਾਨ ਦੀ ਬਾਲਿਆਂ ਅਤੇ ਗਾਡਰਾਂ ਦੀ ਬਣੀ ਛੱਤ ਉਨ੍ਹਾਂ ਉਪਰ ਆਣ ਗਿਰੀ ਅਤੇ ਉਹ ਤਿੰਨੇ ਜਣੇ ਇਸ ਦੇ ਥੱਲੇ ਦਬ ਗਏ। ਅਚਾਨਕ ਇਹ ਹਾਦਸਾ ਹੋਣ ਕਾਰਨ ਉਨ੍ਹਾਂ ਦੇ ਗੁਆਂਢੀ ਨਰੇਸ ਕੁਮਾਰ ਨੇਸ਼ੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ। ਇਸ ਸਬੰਧੀ ਸ੍ਰੀ ਨੇਸ਼ੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੌਲਾ ਪਾਉਣ ਕਾਰਨ ਆਂਡੀ ਗੁਆਂਢੀ ਇਕੱਠੇ ਹੋ ਗਏ ਅਤੇ ਬੜੀ ਸਖ਼ਤ ਮਿਹਨਤ ਕਰਨ ਨਾਲ ਮਕਾਨ ਵਿੱਚ ਦੱਬੇ ਗਏ ਸੰਦੀਪ ਸਿੰਘ, ਉਸ ਦੀ ਪਤਨੀ ਰਜਨੀ ਅਤੇ ਉਨ੍ਹਾਂ ਦੇ 6 ਮਹੀਨੇ ਦੇ ਬੱਚੇ ਸ਼ਿਵ ਸਿੰਘ ਨੂੰ ਬਾਹਰ ਕੱਢਿਆ ਗਿਆ। ਪਿੰਡ ਵਾਸੀਆਂ ਨੇ ਸਾਰਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼ 6 ਮੁਹਾਲੀ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਮੈਂਬਰ ਪੰਚਾਇਤ ਅਜਮੇਰ ਸਿੰਘ, ਗਿਆਨ ਸਿੰਘ, ਸਲੀਮ ਖਾਨ, ਭਾਗ ਸਿੰਘ ਸਾਬਕਾ ਮੈਂਬਰ ਪੰਚਾਇਤ ਸਿੰਘ ਗੁਰਨਾਮ ਸਿੰਘ ਅਤੇ ਸੁਲੱਖਣ ਸਿੰਘ, ਸੁਨਿਲ ਕੁਮਾਰ ਨੇ ਕਿਹਾ ਕਿ ਇਕ ਪਰੀਵਾਰ ਕੁਦਰਤੀ ਹਾਦਸਾ ਵਾਪਰ ਜਾਣ ਤੇ ਨਾ ਤੋਂ ਕੋਈ ਪੁਲਿਸ ਦਾ ਅਧਿਕਾਰੀ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੋਕਾ ਵੇਖਣ ਆਇਆ ਹੈ। ਉਨ੍ਹਾਂ ਕਿਹਾ ਕਿ ਇਕ ਗਰੀਬ ਪਰੀਵਾਰ ਹੈ ਜੋ ਦਿਹਾੜੀ ਕਰਕੇ ਅਪਣੇ ਪਰੀਵਾਰ ਦਾ ਗੁਜਰਾ ਕਰਦਾ ਹੈ। ਕੁਦਰਤੀ ਆਫਤ ਨਾਲ ਉਨ੍ਹਾਂ ਦਾ ਵੱਡੀ ਨੁਕਸਾਨ ਹੋਇਆ ਘਰ ਵਿੱਚ ਪਿਆ ਬੈਡ ਅਤੇ ਹੋਰ ਸਾਰਾ ਸਮਾਨ ਟੁੱਟ ਗਿਆ ਹੈ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਤੁਰੰਤ ਇਸ ਪਰੀਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੌਸਲ ਨੇ ਦੱਸਿਆ ਕਿ 2011 ਵਿੱਚ ਸਰਕਾਰ ਵੱਲੋਂ ਕੱਚੇ ਮਕਾਨ ਵਾਲੇ ਘਰਾਂ ਦਾ ਸਰਵੇ ਕੀਤਾ ਸੀ ਜਿਸ ਅਨੁਸਾਰ 35 ਘਰ ਅਨੂਸੁਚਿਤ ਜਾਤੀਆਂ ਅਤੇ 40 ਮਕਾਨ ਓਬੀਸੀ ਪਰੀਵਾਰ ਹਨ ਪਰ ਸਰਕਾਰ ਵੱਲੋਂ ਸਰਵੇ ਰੱਦ ਕਰਕੇ ਕੇਵਲ 4 ਵਿਆਕਤੀਆਂ ਨੂੰ ਮਕਾਨ ਬਣਾਉਣ ਲਈ ਆਰਥਿਕ ਮਦਦ ਕੀਤੀ ਗਈ ਜੋ ਕਿ ਪਹਿਲਾਂ ਹੀ ਅਮੀਰ ਵਿਆਕਤੀ ਸਨ। ਉਨ੍ਹਾਂ ਕਿਹ ਕਿ ਉਹ ਇਸ ਸਬੰਧੀ ਐਸ.ਡੀ ਐਮ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਬੇਨਤੀ ਕਰਨਗੇ ਕਿ ਗਰੀਬ ਪਰੀਵਾਰ ਦੀ ਆਰਥਿਕ ਮਦਦ ਕਰਨਗੇ ਅਤੇ ਪਿੰਡ ਦਾ ਮੁੜ ਤੋਂ ਸਰਵੇ ਕਰਕੇ ਕੱਚੇ ਮਕਾਨ ਵਾਲੇ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਸਹਾਇਤਾ ਕਰਨ ਤਾਂ ਜੋ ਕਿਸੇ ਹੋਰ ਪਰੀਵਾਰ ਨਾਲ ਅਜਿਹੀ ਘਟਨਾ ਨਾ ਵਾਪਰੇ। ਉਧਰ, ਇੱਥੋਂ ਦੇ ਨੇੜਲੇ ਪਿੰਡ ਧੜਾਕ ਕਲਾਂ ਵਿੱਚ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਦਾ ਕੱਚਾ ਕੋਠਾ ਡਿੱਗ ਗਿਆ। ਲੰਘੀ ਰਾਤ ਉਹ ਘਰ ਵਿੱਚ ਸੁੱਤੇ ਗਏ ਸੀ ਕਿ ਬਰਸਾਤ ਪੈਣ ਕਾਰਨ ਘਰ ਦੀ ਛੱਤ ਉਨ੍ਹਾਂ ਦੇ ਉੱਤੇ ਆਣ ਡਿੱਗੀ ਕਾਰਨ। ਅਵਤਾਰ ਸਿੰਘ, ਉਸ ਦੀ ਪਤਨੀ, ਬਿਰਧ ਮਾਂ ਅਤੇ ਦੋ ਛੋਟੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ