Nabaz-e-punjab.com

ਫਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 1 ਲੱਖ 7 ਹਜ਼ਾਰ 732 ਫਰਦਾਂ ਮੁਹੱਈਆ ਕਰਵਾਈਆਂ

6 ਲੱਖ 65 ਹਜ਼ਾਰ 379 ਤਸਦੀਕਸ਼ੁਦਾ ਪੰਨੇ ਕੀਤੇ ਜਾਰੀ, 1 ਕਰੋੜ 33 ਲੱਖ 7 ਹਜ਼ਾਰ 580 ਰੁਪਏ ਦਾ ਮਾਲੀਆ ਇਕੱਤਰ

ਲੋਕਾਂ ਨੂੰ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ ਫਰਦ ਕੇਂਦਰ: ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਫਰਦ ਕੇਂਦਰਾਂ ਰਾਹੀਂ ਇਸ ਸਾਲ ਸਤੰਬਰ 2019 ਤੱਕ ਜ਼ਮੀਨ ਮਾਲਕਾਂ ਨੂੰ 1 ਲੱਖ 7 ਹਜ਼ਾਰ 732 ਫਰਦਾਂ ਮੁਹੱਈਆ ਕਰਵਾਈਆਂ ਗਈਆਂ ਅਤੇ 6 ਲੱਖ 65 ਹਜ਼ਾਰ 379 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਫਰਦ ਕੇਂਦਰ ਲੋਕਾਂ ਨੂੰ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋ ਰਹੇ ਹਨ। ਲੋਕਾਂ ਨੂੰ ਆਪਣਾ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਫਰਦ ਕੇਂਦਰਾਂ ਦੇ ਰੂਪ ਵਿੱਚ ਵੱਡੀ ਸਹੂਲਤ ਹਾਸਲ ਹੋਈ ਹੈ। ਜਿਨ੍ਹਾਂ ਰਾਹੀਂ ਜ਼ਮੀਨ ਮਾਲਕਾਂ ਨੂੰ ਕੁਝ ਮਿੰਟਾਂ ਵਿੱਚ ਹੀ ਲੋੜੀਂਦਾ ਜ਼ਮੀਨੀ ਰਿਕਾਰਡ ਮਿਲ ਜਾਂਦਾ ਹੈ।
ਡੀਸੀ ਨੇ ਦੱਸਿਆ ਕਿ ਫਰਦ ਕੇਂਦਰਾਂ ਦੇ ਕੰਮਕਾਜ ਵਿੱਚ ਪੂਰੀ ਪਾਰਦਰਸ਼ਤਾ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਫਰਦ ਕੇਂਦਰਾਂ ਵਿੱਚ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਹੈ ਤਾਂ ਜੋ ਫਰਦਾਂ ਹਾਸਲ ਕਰਨ ਵਾਲੇ ਕਿਸੇ ਵੀ ਜ਼ਮੀਨ ਮਾਲਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਜ਼ਮੀਨ ਮਾਲਕ ਨੂੰ ਫਰਦ ਹਾਸਲ ਕਰਨ ਲਈ 15 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ।
ਡੀਸੀ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ 6 ਫਰਦ ਕੇਂਦਰ ਹਨ। ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76, ਤਹਿਸੀਲ ਕੰਪਲੈਕਸ ਖਰੜ, ਤਹਿਸੀਲ ਕੰਪਲੈਕਸ ਡੇਰਾਬੱਸੀ, ਸਬ-ਤਹਿਸੀਲ ਮਾਜਰੀ, ਸਬ-ਤਹਿਸੀਲ ਬਨੂੜ ਅਤੇ ਸਬ ਤਹਿਸੀਲ ਜ਼ੀਰਕਪੁਰ ਵਿੱਚ ਕੰਮ ਕਰ ਰਹੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਫਰਦ ਕੇਂਦਰ ਰਾਹੀਂ ਮੁਹਾਲੀ ਤਹਿਸੀਲ ਦੇ ਜ਼ਮੀਨ ਮਾਲਕਾਂ ਨੂੰ ਇਸ ਸਾਲ ਸਤੰਬਰ 2019 ਤੱਕ 20 ਹਜ਼ਾਰ 125 ਫਰਦਾਂ ਅਤੇ 1 ਲੱਖ 9 ਹਜ਼ਾਰ 257 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ। ਇਸੇ ਤਰ੍ਹਾਂ ਤਹਿਸੀਲ ਕੰਪਲੈਕਸ ਖਰੜ ਵਿਚਲੇ ਫਰਦ ਕੇਂਦਰ ਤੋਂ 29 ਹਜ਼ਾਰ 624 ਫਰਦਾਂ ਅਤੇ 1 ਲੱਖ 84 ਹਜ਼ਾਰ 836 ਤਸਦੀਕਸ਼ੁਦਾ ਪੰਨੇ, ਡੇਰਾਬੱਸੀ ਫਰਦ ਕੇਂਦਰ ਤੋਂ 21 ਹਜ਼ਾਰ 830 ਫਰਦਾਂ ਅਤੇ 1 ਲੱਖ 46 ਹਜ਼ਾਰ 61 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਮਾਜਰੀ ਤੋਂ 16 ਹਜ਼ਾਰ 46 ਫਰਦਾਂ ਅਤੇ 88 ਹਜ਼ਾਰ 62 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਬਨੂੜ ਤੋਂ 7 ਹਜ਼ਾਰ 925 ਫਰਦਾਂ ਅਤੇ 42 ਹਜ਼ਾਰ 101 ਤਸਦੀਕਸ਼ੁਦਾ ਪੰਨੇ ਅਤੇ ਫਰਦ ਕੇਂਦਰ ਜ਼ੀਰਕਪੁਰ ਤੋਂ 12 ਹਜ਼ਾਰ 182 ਫਰਦਾਂ ਅਤੇ 95 ਹਜ਼ਾਰ 62 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ ਹਨ।
ਇਨ੍ਹਾਂ ਫਰਦ ਕੇਂਦਰਾਂ ਤੋਂ ਜਾਰੀ ਫਰਦਾਂ ਅਤੇ ਤਸਦੀਕਸ਼ੁਦਾ ਪੰਨਿਆਂ ਰਾਹੀਂ 1 ਕਰੋੜ 33 ਲੱਖ 7 ਹਜ਼ਾਰ 580 ਰੁਪਏ ਦਾ ਮਾਲੀਆ ਇਕੱਤਰ ਹੋਇਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਫਰਦ ਕੇਂਦਰ ਵਿੱਚ ਜ਼ਮੀਨ ਸਬੰਧੀ ਫ਼ਰਦ ਲੈਣ ਪੁੱਜੇ ਲੋਕਾਂ ਨੇ ਦੱਸਿਆ ਕਿ ਫਰਦ ਕੇਂਦਰਾਂ ਰਾਹੀਂ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਉਨ੍ਹਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦਾ ਰਿਕਾਰਡ ਹਾਸਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…