Share on Facebook Share on Twitter Share on Google+ Share on Pinterest Share on Linkedin ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਸਾਰੇ ਗਰੀਬਾਂ ਨੂੰ ਮਕਾਨ ਦਿੱਤੇ ਜਾਣ: ਹਰਪਾਲ ਚੰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ: ਮਿਉੱਸਪਲ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅਪਲਾਈ ਕਰਨ ਵਾਲੇ ਸਾਰੇ ਗਰੀਬਾਂ ਨੂੰ ਮਕਾਨ ਦਿੱਤੇ ਜਾਣ। ਅੱਜ ਇਕ ਬਿਆਨ ਵਿੱਚ ਕੌਂਸਲਰ ਚੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪੂਡਾ ਵੱਲੋਂ 6-11-16 ਨੂੰ ਈ.ਡਬਲਯੂ.ਐਸ ਅਤੇ ਐਲ.ਆਈ.ਜੀ ਫਲੈਟਾਂ ਲਈ ਕੱਢੇ ਗਏ ਡਰਾਅ ਵਿੱਚ ਜ਼ਿਲ੍ਹਾ ਮੁਹਾਲੀ ਦੇ 4 ਹਜ਼ਾਰ ਲੋਕਾਂ ਨੂੰ ਫਲੈਟ ਅਲਾਟ ਕੀਤੇ ਗਏ ਸਨ ਇਹਨਾਂ ਲੋਕਾਂ ਨੂੰ ਬੈਂਕਾਂ ਵੱਲੋਂ ਕਰਜੇ ਸਬੰਧੀ ਚਿਠੀਆਂ ਵੀ ਆ ਗਈਆਂ ਸਨ ਅਤੇ ਇਹਨਾਂ ਲੋਕਾਂ ਨੇ ਫਲੈਟ ਲੈਣ ਸਬੰਧੀ ਹੋਰ ਜਰੂਰ ਕਾਰਵਾਈਆਂ ਪੁਰੀਆਂ ਕਰਵਾ ਕੇ ਸਾਰੇ ਕਾਗਜ ਪੱਤਰ ਬਣਵਾ ਲਏ ਸਨ ਪਰ ਸਰਕਾਰ ਨੇ ਬਿਨਾ ਕਿਸੇ ਕਾਰਨ ਇਹਨਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿਤੀ। ਇਸ ਤਰਾਂ ਗਰੀਬ ਲੋਕਾਂ ਨੂੰ ਘਰ ਮਿਲਣ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ। ਉਹਨਾਂ ਕਿਹਾ ਕਿ ਇਸੇ ਯੋਜਨਾਂ ਤਹਿਤ ਸਰਕਾਰ ਨੇ ਫਿਰ ਆਮ ਲੋਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ, ਕਿ ਜਿਹੜੇ ਲੋਕਾਂ ਨੇ ਪਹਿਲਾਂ ਅਰਜੀਆਂ ਦਿਤੀਆਂ ਸਨ, ਉਹ ਲੋਕ ਮੁੜ ਅਰਜ਼ੀਆਂ ਜਮਾਂ ਨਾ ਕਰਵਾਉਣ। ਉਹਨਾਂ ਕਿਹਾ ਕਿ ਇਸ ਤਰਾਂ ਵੱਡੀ ਗਿਣਤੀ ਲੋਕ ਇਹ ਫਲੈਟ ਲੈਣ ਤ’ੋਂ ਰਹਿ ਹੀ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰਵਾਉਣ ਵਿਚ ਸਥਾਨਕ ਵਿਧਾਇਕ ਦਾ ਹੱਥ ਹੈ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਦੇ ਮਕਾਨ ਲੈਣ ਸਬੰਧੀ ਫਾਰਮ ਭਰੇ ਗਏ ਹਨ। ਉਹਨਾਂ ਮੰਗ ਕੀਤੀ ਕਿ ਪਹਿਲਾਂ ਪੂਡਾ ਵੱਲੋਂ ਕੱਢੇ ਗਏ ਡਰਾਅ ਵਿਚ 4 ਹਜਾਰ ਵਿਅਕਤੀਆਂ ਨੂੰ ਅਲਾਟ ਕੀਤੇ ਫਲੈਟਾਂ ਦਾ ਕਬਜਾ ਉਹਨਾਂ ਨੂੰ ਤੁਰੰਤ ਦਿਤਾ ਜਾਵੇ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਸਾਰੇ ਗਰੀਬਾਂ ਨੂੰ ਮਕਾਨ ਦਿਤੇ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ