
ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੇ ਵਿਧਾਇਕ ਸਿੱਧੂ ਦੱਸਣ 5 ਸਾਲਾਂ ਵਿੱਚ ਕਿੰਨੇ ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ: ਸੰਜੀਵ ਵਸ਼ਿਸ਼ਟ
ਨੌਜਵਾਨਾਂ ਤੇ ਮੁਲਾਜ਼ਮਾਂ ਨੂੰ ਕੁੱਟਣ ਵਾਲੀ ਕਾਂਗਰਸ ਹੁਣ ਕਿਹੜੇ ਮੂੰਹ ਨਾਲ ਮੰਗ ਰਹੀਆਂ ਹੈ ਵੋਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਤੇ ਉੱਘੇ ਸਨਅਤਕਾਰ ਸੰਜੀਵ ਵਸ਼ਿਸ਼ਟ ਨੇ ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਘਰ-ਘਰ ਰੁਜ਼ਗਾਰ ਤਹਿਤ ਨੌਕਰੀਆਂ ਦੇਣ ਬਾਰੇ ਝੂਠੀ ਬਿਆਨਬਾਜ਼ੀ ਕਰਨ ਕਾਂਗਰਸ ਸਰਕਾਰ ਹੁਣ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਸਿੱਧੂ ਨੇ ਆਪਣੀ ਪਾਰਟੀ ਦੀ ਸਰਕਾਰ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ ਜਦੋਂਕਿ ਉਨ੍ਹਾਂ ਕੋਲ ਕਿਰਤ ਵਿਭਾਗ ਵੀ ਸੀ।
ਬਲਕਿ ਰੁਜ਼ਗਾਰ ਮੰਗਣ ਤੇ ਰੋਜ਼ਾਨਾ ਪੁਲੀਸ ਵੱਲੋਂ ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਪੁਲੀਸ ਵੱਲੋਂ ਕੁਟਾਪਾ ਚਾੜੇ ਜਾਣ ਦੀ ਫੋਟੋਆਂ ਅਤੇ ਵੀਡੀਓ ਜ਼ਰੂਰ ਨਜ਼ਰ ਆਉਂਦੀਆਂ ਰਹੀਆਂ ਹਨ। ਵਸ਼ਿਸ਼ਟ ਨੇ ਕਾਂਗਰਸੀ ਉਮੀਦਵਾਰ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਹਾਲੇ ਕੁੱਝ ਸਮਾਂ ਪਹਿਲਾਂ ਤੱਕ ਹੀ ਸ਼ਾਇਦ ਹੀ ਮੁਹਾਲੀ ਦੀ ਟੈਂਕੀ ਬਚੀ ਹੋਵੇ ਜਿੱਥੇ ਟੈਂਕੀ ਤੇ ਚੜ ਕੇ ਨੌਜਵਾਨਾਂ ਨੇ ਕਾਂਗਰਸੀ ਸਰਕਾਰ ਮੁਰਦਾਬਾਦ ਦੇ ਨਾਅਰੇ ਨਾ ਲਾਏ ਹੋਣ। ਹੁਣ ਫਿਰ ਕਾਂਗਰਸੀ ਵਿਧਾਇਕ ਲੋਕਾਂ ਵਿਚ ਉਹੀ ਵਿਕਾਸ ਕਰਾਉਣ, ਰੁਜ਼ਗਾਰ ਦਿਵਾਉਣ ਜਾਂ ਮੁਹਾਲੀ ਨੂੰ ਬਿਹਤਰੀਨ ਬਣਾਉਣ ਦੀ ਪੁਰਾਣੀਆਂ ਗੱਲਾਂ ਕਰਦੇ ਹੋਏ ਲੋਕਾਂ ਦੀ ਕਚਹਿਰੀ ਵਿਚ ਜਾ ਰਹੇ ਹਨ। ਸਿੱਧੂ ਲੋਕਾਂ ਨੂੰ ਇਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਮੁਹਾਲੀ ਦੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆਂ। ਪਿਛਲੇ ਪੰਜ ਸਾਲਾ ਵਿਚ ਸਿੱਧੂ ਸਾਹਿਬ ਨੇ ਸਿਰਫ਼ ਤੇ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰ ਦਾ ਭਲਾ ਕੀਤਾ ਹੈ। ਪਿੰਡਾਂ ਦੀ ਜ਼ਮੀਨਾਂ ਤੇ ਕਬਜ਼ੇ ਕਰਨ, ਪਿੰਡਾਂ ਵਿਚ ਵਿਰੋਧ ਕਰਨ ਤੇ ਝੂਠੇ ਪਰਚੇ ਕਰਨ ਅਤੇ ਥਾਂ ਥਾਂ ਤੇ ਸ਼ਰਾਬ ਦੇ ਠੇਕੇ ਖੋਲ੍ਹਦੇ ਹੋਏ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਜਿਹੇ ਕੰਮ ਕਰਦੇ ਹੋਏ ਲਗਾਇਆ ਹੈ।
ਸ੍ਰੀ ਸੰਜੀਵ ਵਿਸ਼ਿਸ਼ਟ ਨੇ ਕਿਹਾ ਸਿਹਤ ਮੰਤਰੀ ਹੁੰਦੇ ਹੋਏ ਵੀ ਸਿੱਧੂ ਨੇ ਮੁਹਾਲੀ ਦੀ ਸਿਹਤ ਵਿਵਸਥਾ ਦਾ ਕੀ ਮਾੜਾ ਹਸ਼ਰ ਕੀਤਾ ਉਹ ਵੀ ਕਿਸੇ ਤੋਂ ਲੁਕਿਆਂ ਨਹੀਂ ਹੈ। ਅੱਜ ਵੀ ਹਸਪਤਾਲ ਸਿੱਧੂ ਦੀ ਸਿਹਤ ਮੰਤਰੀ ਵਜੋਂ ਕੀਤੀ ਮਾੜੀ ਕਾਰਗੁਜ਼ਾਰੀ ਦੀ ਗਵਾਹੀ ਭਰ ਰਹੇ ਹਨ। ਜੇਕਰ ਸਿੱਧੂ ਦੀ ਕਾਰਗੁਜ਼ਾਰੀ ਵੇਖਣੀ ਹੋਵੇ ਤਾਂ ਮੋਹਾਲੀ ਦੇ ਈ ਐੱਸ ਆਈ ਹਸਪਤਾਲ ਦੀ ਹਾਲਤ ਵੇਖੀ ਜਾ ਸਕਦੀ ਹੈ। ਸਿੱਧੂ ਉੱਪਰ ਉਨ੍ਹਾਂ ਦੀ ਸਰਕਾਰ ਨੇ ਵੀ ਭਰੋਸਾ ਨਾ ਕਰਦੇ ਹੋਏ ਉਨ੍ਹਾਂ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਅਲੱਗ ਕਰ ਦਿਤਾ। ਜਿਸ ਤੋਂ ਬਾਅਦ ਉਹ ਮੀਡੀਆ ਰਾਹੀਂ ਆਪਣਾ ਦੁਖੜਾ ਸਾਂਝਾ ਕਰਦੇ ਵਿਖਾਈ ਵੀ ਦਿਤੇ। ਵਿਸ਼ਿਸ਼ਟ ਨੇ ਕਿਹਾ ਮੋਹਾਲੀ ਨਿਵਾਸੀ ਕਾਂਗਰਸੀ ਵਿਧਾਇਕ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਨਹੀਂ ਆ ਰਹੇ ਹਨ ਅਤੇ ਸਭ ਦਾ ਵਿਸ਼ਵਾਸ ਨਰਿੰਦਰ ਮੋਦੀ ਦੀ ਡਬਲ ਇੰਜਨ ਵਾਲੀ ਰਾਜ ਸਰਕਾਰ ਲਿਆਉਣ ਵਿਚ ਬਚ ਚੁੱਕਾ ਹੈ।
ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਜਿਨ੍ਹਾਂ ਮੈਡੀਕਲ ਸੁਵਿਧਾਵਾਂ ਦੇਣ ਦੀ ਗੱਲ ਕਾਂਗਰਸ ਸਰਕਾਰ ਕਰਦੀ ਹੈ ਉਹ ਵੀ ਕੇਂਦਰ ਦੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਮੋਦੀ ਸਰਕਾਰ ਨੇ ਪਿਛਲੇ ਸੱਤ ਸਾਲਾਂ ਚਿ ਪੰਜਾਬ ਦੀਆਂ ਸਿਹਤ ਸੇਵਾਵਾਂ ਵਿਚ ਭਾਰੀ ਸੁਧਾਰ ਕੀਤਾ ਹੈ। ਸੂਬੇ ਵਿਚ ਸਸਤੇ ਭਾਅ ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣ ਲਈ 279 ਜਨ ਅੌਸ਼ਧੀ ਕੇਂਦਰ ਖੋਲੇ ਗਏ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸੂਬੇ ਦੇ 76 ਲੱਖ ਲੋਕਾਂ ਨੂੰ ਈ ਕਾਰਡ ਜਾਰੀ ਕੀਤੇ ਗਏ। ਜਿਸ ਰਾਹੀਂ 82 ਹਜ਼ਾਰ ਲੋਕਾ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਸਿਹਤ ਸੇਵਾਵਾਂ, ਬੱਚਿਆਂ ਦੀ ਸਿੱਖਿਆਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਲਈ ਖ਼ਾਸ ਉਪਰਾਲੇ ਕੀਤੇ ਜਾਣੇ ਹਨ।