Nabaz-e-punjab.com

ਨਨਕਾਣਾ ਸਾਹਿਬ ਦੇ ਸਾਕੇ ਵੇਲੇ ਜੰਮੀ ਮਾਤਾ ਜੋਗਿੰਦਰ ਕੌਰ ਨੇ ਮੁਹਾਲੀ ਵਿੱਚ ਪਾਈ ਆਪਣੀ ਵੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਇੱਥੋਂ ਦੇ ਫੇਜ਼-2 ਵਿੱਚ ਬੂਥ ਨੰਬਰ 129 ’ਤੇ ਅੱਜ 98 ਸਾਲ ਪੂਰੇ ਕਰ ਚੁੱਕੀ ਮਾਤਾ ਜੋਗਿੰਦਰ ਕੌਰ ਨੇ ਆਪਣੀ ਵੋਟ ਪਾਈ। ਨਨਕਾਣਾ ਸਾਹਿਬ ਦੇ ਸਾਕੇ ਵਾਲੇ ਸੰਨ ਵਿੱਚ ਨਨਕਾਣਾ ਸਾਹਿਬ ਵਿੱਚ ਹੀ ਪੈਦਾ ਹੋਈ ਮਾਤਾ ਜੋਗਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕਰਕੇ ਨਵੀਂ ਸਰਕਾਰ ਚੁਣਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਮਾਤਾ ਜੋਗਿੰਦਰ ਕੌਰ ਦੇ ਭਰਾ ਜਸਟਿਸ ਆਰ. ਐੱਸ. ਨਰੂਲਾ ਪੰਜਾਬ ਹਾਈ ਕੋਰਟ ਦੇ ਚੀਫ਼ ਜਸਟਿਸ ਰਹੇ ਹਨ ਅਤੇ ਬਾਅਦ ਵਿੱਚ 1975 ਵਿੱਚ ਹਰਿਆਣਾ ਅਤੇ 1977-78 ਵਿੱਚ ਪੰਜਾਬ ਦੇ ਗਵਰਨਰ ਵੀ ਰਹੇ।
ਭਾਰਤ ਦੇ ਪ੍ਰਸਿੱਧ ਨਿਰੋਲੋਜਿਸਟ ਡਾ. ਜਗਬੀਰ ਸਿੰਘ ਸ਼ਸ਼ੀ ਆਪਣੀ ਬਿਰਧ ਮਾਂ ਨੂੰ ਪੋਲਿੰਗ ਬੂਥ ’ਤੇ ਲੈ ਕੇ ਆਏ। ਪਰ ਉੱਥੇ ਕੋਈ ਚੇਅਰ ਨਹੀਂ ਸੀ। ਜਿਸ ਕਰਕੇ ਮਾਤਾ ਜੋਗਿੰਦਰ ਕੌਰ ਆਪਣੇ ਵੌਕਰ ਦੇ ਸਹਾਰੇ ਤੁਰਦੀ ਹੋਈ ਪੋਲਿੰਗ ਬੂਥ ਦੇ ਅੰਦਰ ਪਹੁੰਚੀ ਲੇਕਿਨ ਉਦੋਂ ਤੱਕ ਮਸ਼ੀਨ ਖਰਾਬ ਹੋ ਚੁੱਕੀ ਸੀ। ਜਿਸ ਕਰਕੇ ਉਨ੍ਹਾਂ ਨੂੰ ਲਗਭਗ ਪੌਣਾ ਘੰਟਾ ਪੋਲਿੰਗ ਕੇਂਦਰ ਦੇ ਅੰਦਰ ਹੀ ਬੈਠਣਾ ਪਿਆ। ਵੀਹਲ ਚੇਅਰ ਨਾ ਹੋਣ ਸਬੰਧੀ ਸੂਚਨਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਦਿੱਤੀ ਗਈ। ਜਿਨ੍ਹਾਂ ਨੇ ਤੁਰੰਤ ਵਹੀਲ ਚੇਅਰ ਦਾ ਪ੍ਰਬੰਧ ਕਰਵਾਇਆ।
ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਹਰੀ ਸਿੰਘ ਦੇਸ਼ ਦੇ ਪਹਿਲੇ ਭਾਰਤੀ ਆਈ.ਸੀ.ਐੱਸ. ਅਫ਼ਸਰ ਸਨ। ਉਸ ਵੇਲੇ ਨਨਕਾਣਾ ਸਾਹਿਬ ਆਜ਼ਾਦ ਕਰਵਾਉਣ ਲਈ ਸੰਘਰਸ਼ ਚੱਲ ਰਿਹਾ ਸੀ ਅਤੇ ਉਹ ਆਪਣੀ ਮਾਂ ਦੇ ਪੇਟ ਵਿੱਚ ਸੀ। ਉਨ੍ਹਾਂ ਦੀ ਮਾਂ ਨੇ ਨਨਕਾਣਾ ਸਾਹਿਬ ਵਿੱਚ ਜਾ ਕੇ ਸ਼ਹੀਦੀ ਦੇਣ ਦਾ ਮਨ ਬਣਾਇਆ ਪ੍ਰੰਤੂ ਉਨ੍ਹਾਂ ਦੇ ਪਿਤਾ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਦੋ ਜਾਨਾਂ ਜਾਣਗੀਆਂ। ਇਸ ਸਾਕੇ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਜਨਮ ਹੋਇਆ ਅਤੇ ਉਨ੍ਹਾਂ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…