ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜ ਰੋਜ਼ਾ ਪਰਖ ਵਰਕਸ਼ਾਪ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 11 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਪ੍ਰਫੋਰਮੈਂਸ ਅਸੈਸਮੈਂਟ ਰਿਵਿਊ ਐਂਡ ਅਨੈਲਸਿਸ ਆਫ਼ ਨਾਲੇਜ ਫਾਰ ਹੋਲਿਸਟਿਕ ਡਿਵੈਲਪਮੈਂਟ ਅਤੇ ਐਨਸੀਈਆਰਟੀ ਦੇ ਸਹਿਯੋਗ ਨਾਲ ਪ੍ਰਸ਼ਨ-ਪੱਤਰ ਮਾਨਕੀਕਰਨ ਅਤੇ ਹੋਲਿਸਟਿਕ ਪ੍ਰੋਗਰੈਸ ਕਾਰਡ ਬਾਰੇ ਪੰਜ ਰੋਜ਼ਾ ਵਰਕਸ਼ਾਪ ਅੱਜ ਸ਼ੁਰੂ ਹੋ ਗਈ, ਜੋ 15 ਫਰਵਰੀ ਤੱਕ ਜਾਰੀ ਰਹੇਗੀ। ਐਨਈਪੀ 2020 ਦੇ ਤਹਿਤ ਸਾਰੇ ਬੋਰਡਾਂ ਵਿੱਚ ਸਮਾਨਤਾ ਨੂੰ ਬੜ੍ਹਾਵਾ ਦੇਣ ਲਈ ਯਤਨਸ਼ੀਲ ਹੈ।
ਵਰਕਸ਼ਾਪ ਦੀ ਸ਼ੁਰੂਆਤ ਪਰਖ ਦੀ ਸੀਈਓ ਪ੍ਰੋ. ਇੰਦਰਾਣੀ ਭਾਦੁਰੀ ਦੇ ਮੁੱਖ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਮੁਲਾਂਕਣ ਸੁਧਾਰ ਨੂੰ ਅੱਗੇ ਵਧਾਉਣ ਲਈ ਸਮੂਹ ਬੋਰਡਾਂ ਅੱਗੇ ਮੰਗ ਰੱਖੀ। ਪ੍ਰੋ. ਭਾਦੁਰੀ ਨੇ ਹੋਲਿਸਟਿਕ ਪ੍ਰੋਗਰੈਸ ਕਾਰਡ ਨੂੰ ਲਾਗੂ ਕਰਨ ਅਤੇ ਸੰਤੁਲਿਤ ਪ੍ਰਸ਼ਨ-ਪੱਤਰਾਂ ਨੂੰ ਯਕੀਨੀ ਬਣਾਉਣ ਲਈ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ, ਇਹ ਕਦਮ ਸਾਰੇ ਬੋਰਡਾਂ ਵਿੱਚ ਸਮਾਨਤਾ ਨੂੰ ਬੜ੍ਹਾਵਾ ਦੇਵੇਗਾ। ਵਰਕਸ਼ਾਪ ਦਾ ਉਦਘਾਟਨ ਸਕੂਲ ਬੋਰਡ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਨੇ ਕੀਤਾ। ਉਨ੍ਹਾਂ ਨੇ ਇਸ ਪਹਿਲਕਦਮੀ ਦੀ ਤਾਕੀਦ ਅਤੇ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਦਰਸਾਏ ਗਏ ਪਰਿਵਰਤਨਕਾਰੀ ਮੁਲਾਂਕਣ ਦੀਆਂ ਮੰਗਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਸੰਤੁਲਨ ਪ੍ਰਸ਼ਨ-ਪੱਤਰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਵਰਕਸ਼ਾਪ ਦੀ ਅਗਵਾਈ ਪਰਖ ਅਤੇ ਐਨਸੀਈਆਰਟੀ ਦੇ ਮਾਹਰ ਰਿਸੋਰਸ ਪਰਸਨ ਸਹਾਇਕ ਪ੍ਰੋਫੈਸਰ ਸ੍ਰੀਮਤੀ ਪ੍ਰੀਤਮ ਪਿਆਰੀ ਅਤੇ ਵਿਸ਼ਾ ਮਾਹਰ ਜ਼ਾਹਰਾ ਕਾਜ਼ਮੀ ਨੇ ਕੀਤੀ। ਇਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਸੈਕੰਡਰੀ ਸਕੂਲਾਂ ਦੇ ਕਈ ਅਧਿਆਪਕਾਂ ਨੇ ਵੀ ਹਿੱਸਾ ਲਿਆ। ਅਧਿਆਪਕਾਂ ਦੇ ਉਤਸ਼ਾਹਪੂਰਨ ਰਵਈਏ ਅਤੇ ਮਾਹਰਾਂ ਦੇ ਮਾਰਗ-ਦਰਸ਼ਨ ਨੇ ਵਰਕਸ਼ਾਪ ਨੂੰ ਸਫਲ ਬਣਾ ਦਿੱਤਾ, ਜੋ ਭਵਿੱਖ ਵਿੱਚ ਸਮਾਨ ਅਤੇ ਮਜ਼ਬੂਤ ਮੁਲਾਂਕਣ ਪ੍ਰਣਾਲੀਆਂ ਵਿੱਚ ਤਰੱਕੀ ਲਈ ਰਾਹ ਪੱਧਰਾ ਕਰੇਗੀ। ਇਹ ਸਾਂਝਾ ਉਪਰਾਲਾ ਸਿੱਖਿਆ ਅਤੇ ਮੁਲਾਂਕਣ ਪ੍ਰਣਾਲੀਆਂ ਦੀ ਗੁਣਵੱਤਾ ਨੂੰ ਵਧਾਉਣ ਦੀ ਉਮੀਦ ਕਰਦਾ ਹੈ। ਇਸ ਮੌਕੇ ਉਪ ਸਕੱਤਰ ਅਮਰਜੀਤ ਕੌਰ ਦਾਲਮ, ਸਹਾਇਕ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ, ਇੰਚਾਰਜ ਆਦਰਸ਼ ਸਕੂਲ ਉਪਨੀਤ ਕੌਰ, ਵਿਸ਼ਾ ਮਾਹਰ ਸੀਮਾ ਚਾਵਲਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਲਾਲ ਲਕੀਰ ਦੇ ਅੰਦਰਲੀ ਜਾਇਦਾਦ ਦੀਆਂ ਰਜਿਸਟਰੀਆਂ ਨਾ ਕਰਨ ਵਿਰੁੱਧ ਲੋਕਾਂ ਰੋਹ ਭਖਿਆ

ਲਾਲ ਲਕੀਰ ਦੇ ਅੰਦਰਲੀ ਜਾਇਦਾਦ ਦੀਆਂ ਰਜਿਸਟਰੀਆਂ ਨਾ ਕਰਨ ਵਿਰੁੱਧ ਲੋਕਾਂ ਰੋਹ ਭਖਿਆ ਵਕੀਲਾਂ ਦੀ ਜਥੇਬੰਦੀ ਅਤ…