nabaz-e-punjab.com

ਚਕਵਾਲ ਸਕੂਲ ਕੁਰਾਲੀ ਨੇੜੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਧਾਰਮਿਕ ਸਮਾਰੋਹ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਤੀਕ: ਰਣਜੀਤ ਗਿੱਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਜੂਨ:
ਸਥਾਨਕ ਸ਼ਹਿਰ ਦੇ ਚਕਵਾਲ ਸਕੂਲ ਨੇੜੇ ਵਾਰਡ ਨੰਬਰ 17 ਵਿੱਚ ਸਮੂਹ ਮਾਰਕੀਟ ਵੱਲੋਂ 5ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਭਗਵਤੀ ਜਾਗਰਣ ਦੀ ਜਯੋਤੀ ਪ੍ਰਚੰਡ ਬਾਬਾ ਧਨਰਾਜ ਗਿਰ ਡੇਰਾ ਬਾਬਾ ਗੋਸਾਂਈਆਣਾ ਵਾਲਿਆਂ ਨੇ ਕੀਤੀ ਜਦਕਿ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਅਜਿਹੇ ਧਾਰਮਕ ਸਮਾਗਮ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ। ਇਸ ਦੌਰਾਨ ਭਜਨ ਗਾਇਕ ਸ਼ੇਖਰ ਕੁਰਾਲੀ ਅਤੇ ਗੌਤਮ ਜਲੰਧਰੀ ਨੇ ਦੇਰ ਰਾਤ ਤੱਕ ਮਾਤਾ ਦਾ ਗੁਣਗਾਣ ਕੀਤਾ। ਇਸ ਮੌਕੇ ਪ੍ਰਬੰਧਕਾਂ ਹੈਪੀ ਵਰਮਾ, ਅਮਿਤ ਖੁੱਲਰ, ਬਿੱਟੂ ਗੌਤਮ, ਗੁਰੀ ਕੈਂਥ, ਸੋਨੂੰ ਗੌਤਮ ਨੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਮੌਕੇ ਕਮਲਜੀਤ ਚਾਵਲਾ ਚੇਅਰਮੈਨ ਪਬਲਿਕ ਕੋਆਰਡੀ ਨੇਟਰ ਸੈਲ ਪੰਜਾਬ ਕਾਂਗਰਸ, ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਗੁਰਚਰਨ ਸਿੰਘ ਰਾਣਾ, ਬਹਾਦਰ ਸਿੰਘ ਓ.ਕੇ, ਹੈਪੀ ਧੀਮਾਨ, ਰਣਧੀਰ ਸਿੰਘ ਧੀਰਾ, ਕੁਲਵੰਤ ਕੌਰ ਪਾਬਲਾ, ਪਰਮਜੀਤ ਪੰਮੀ, ਗੁਰਮੇਲ ਸਿੰਘ ਪਾਬਲਾ, ਹਰਜੀਤ ਸਿੰਘ ਟੱਪਰੀਆਂ, ਵਿਨੀਤ ਕਾਲੀਆ, ਲਖਵੀਰ ਲੱਕੀ, ਓਮਿੰਦਰ ਓਮਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …