nabaz-e-punjab.com

ਵਿਸ਼ਵ ਖੂਨਦਾਨ ਦਿਵਸ ’ਤੇ ਮੁਹਾਲੀ ਵਿੱਚ 10 ਜੂਨ ਨੂੰ ਲਾਇਆ ਜਾਵੇਗਾ ਵਿਸ਼ਾਲ ਖੂਨਦਾਨ ਕੈਂਪ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਇੱਥੋਂ ਦੇ ਵਾਰਡ ਨੰਬਰ 23 ਤੋਂ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਵੱਲੋਂ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ’ਤੇ ਅੱਠਵਾਂ ਵਿਸ਼ਾਲ ਖੂਨਦਾਨ ਮਹਾਂਦਾਨ ਕੈਂਪ 10 ਜੂਨ 2017, ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1:30 ਵਜੇ ਤੱਕ, ਕਮਿਊਨਟੀ ਸੈਂਟਰ, ਸੈਕਟਰ 69 ਵਿੱਚ ਲਗਾਇਆ ਜਾ ਰਿਹਾ ਹੈ। ਸ੍ਰੀ ਧਨੋਆ ਨੇ ਦੱਸਿਆ ਕਿ ਖੂਨ ਦੀ ਮੰਗ ਦੀ ਪੂਰਤੀ ਲਈ ਪੀ.ਜੀ.ਆਈ. ਬਲੱਡ ਬੈਂਕ ਦੇ ਸੱਦੇ ਤੇ ਪੰਜਾਬੀ ਵਿਰਸਾ ਸੱਭਿਆਚਾਰਕ (ਰਜਿ:)ਵੱਲੋਂ ਇਹ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਇਸ ਕੈਂਪ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਸਵੈ ਇੱਛਤ ਨੌਜਵਾਨ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਜਾਵੇਗਾ।ਇਸ ਕੈਂਪ ਵਿੱਚ ਬਲੱਡ ਦੇ ਯੂਨਿਟ ਪੀ.ਜੀ.ਆਈ. ਦੀ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਇਕੱਤਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦਿਸ਼ਾ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਨੌਜਵਾਨਾਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਤਾਂ ਜੋ ਕਿ ਖੂਨ ਦੀ ਕਮੀ ਕਾਰਨ ਅਜਾਂਈ ਜਾ ਰਹੀਆਂ ਅਣਮੁੱਲੀਆਂ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸੁਸਾਇਟੀ ਸਾਲ 2005 ਤੋਂ ਲਗਾਤਾਰ ਹੁਣ ਤੱਕ 6000 ਦੇ ਕਰੀਬ ਬਲੱਡ ਦੇ ਯੁਨਿਟ ਇਕੱਠੇ ਕਰ ਕੇ ਵੱਖ ਵੱਖ ਬਲੱਡ ਬੈਕਾਂ ਨੂੰ ਦੇ ਚੁੱਕੀ ਹੈ।ਅਤੇ ਕਿਸੇ ਵੀ ਐਮਰਜੈਸੀ ਵੇਲੇ ਲੋੜ ਪੈਣ ਤੇ ਖੂਨ ਦੀ ਪੂਰਤੀ ਲਈ ਸੁਸਾਇਟੀ ਵਲੰਟੀਅਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਐੱਮ.ਡੀ. ਡਿਪਲਾਸਟ ਗਰੁੱਪ ਨੇ ਕਿਹਾ ਕਿ ਖੂਨਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਖੂਨਦਾਨੀਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸਨਮਾਨ ਚਿੰਨ ਅਤੇ ਸਰਟੀਫਿਕੇਟ ਭੇਟ ਕੀਤੇ ਜਾਣਗੇ।
ਇਸ ਮੌਕੇ ਕਰਮ ਸਿੰਘ ਮਾਵੀ, ਹਰਜੀਤ ਸਿੰਘ ਗਿੱਲ, ਪ੍ਰਭਦੀਪ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸੇਖੋਂ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਸੁਖਦੇਵ ਸਿੰਘ ਵਾਲੀਆ, ਜਗਤਾਰ ਸਿੰਘ ਬਾਰੀਆ, ਗੁਰਦੀਪ ਸਿੰਘ ਅਟਵਾਲ, ਹਰਬੰਸ ਸਿੰਘ ਰਾਣਾ, ਗੁਰਮੇਲ ਸਿੰਘ, ਐੱਸ.ਪੀ. ਦੁੱਗਲ, ਹਰਮੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ ਹੈਪੀ, ਵੀ.ਪੀ. ਸਿੰਘ, ਹਰਦੀਪ ਸਿੰਘ, ਸੁਦਾਗਰ ਸਿੰਘ ਬੱਲੋਮਾਜਰਾ, ਦਿਨੇਸ਼ ਸੈਣੀ, ਪਰਵਿੰਦਰ ਸਿੰਘ, ਗੁਰਦਿਆਲ ਸਿੰਘ, ਮਦਨ ਕੁਮਾਰ ਮੱਦੀ ਅਤੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …