Share on Facebook Share on Twitter Share on Google+ Share on Pinterest Share on Linkedin ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ: ਦੇਸ਼ ਦੀਆਂ ਵੱਖ ਵੱਖ ਜਥੇਬੰਦੀਆਂ, ਏਟਕ, ਸੀਟੂ, ਆਲ ਇੰਡੀਆ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ, ਆਲ ਇੰਡੀਆ ਕਿਸਾਨ ਸਭਾ ਪੰਜਾਬ ਅਤੇ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਨਾਲ ਜੁੜੀਆਂ ਤਮਾਮ ਅਵਾਮੀ ਜਥੇਬੰਦੀਆਂ ਦੇ ਸੱਦੇ ’ਤੇ ਚੰਡੀਗੜ੍ਹ ਤੇ ਮੁਹਾਲੀ ਦੀਆਂ ਜਥੇਬੰਦੀਆਂ ਵੱਲੋਂ ਕੁਲਦੀਪ ਸਿੰਘ, ਬਲਬੀਰ ਮੁਸਾਫਿਰ, ਸ਼ਿਆਮ ਲਾਲ, ਜਸਵੰਤ ਸਿੰਘ ਮਟੌਰ ਵਿਨੋਦ ਚੁੱਘ ਅਤੇ ਭੂਪਿੰਦਰ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਪੋਲ ਖੋਲ੍ਹ ਰੈਲੀ ਕੀਤੀ ਅਤੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੰਦਰ ਸ਼ੇਖਰ, ਕਲਦੀਪ ਸਿੰਘ, ਮੁਹੰਮਦ ਸ਼ਹਿਨਾਜ਼, ਦਿਨੇਸ਼ ਪ੍ਰਸਾਦ, ਸ਼ਿਆਮ ਲਾਲ, ਗੋਪਾਲ ਦੱਤ ਜੋਸ਼ੀ, ਰਘਬੀਰ ਚੰਦ, ਰਾਜਿੰਦਰ ਕਟੌਚ, ਡਾਸ਼ੇਰ ਗਿੱਲ, ਬਲਵਿੰਦਰ ਸਿੰਘ ਜੜੌਤ, ਵਿਨੋਦ ਚੁੱਘ, ਜਸਪਾਲ ਦੱਪਰ, ਅਵਤਾਰ ਸਿੰਘ ਦੱਪਰ, ਮਹਿੰਦਰ ਪਾਲ ਸਿੰਘ, ਜਸਵੰਤ ਸਿੰਘ ਮਟੌਰ, ਬ੍ਰਿਜ ਮੋਹਨ, ਕਰਨੈਲ ਸਿੰਘ ਦਾਊਂਮਾਜਰਾ, ਦੇਵੀ ਦਿਆਲ ਸ਼ਰਮਾ, ਪ੍ਰਤੀਮ ਸਿੰਘ ਹੁੰਦਲ, ਸਤਿਆਬੀਰ ਸਿੰਘ, ਮੁਹੰਮਦ ਮੁਕਰਮ, ਭੂਪਿੰਦਰ ਸਿੰਘ, ਧਰਮਿੰਦਰ ਸਿੰਘ ਰਾਹੀ ਅਤੇ ਬੁੱਧੀ ਰਾਮ ਆਦਿ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਉਹ ਕਾਰਪੋਰੇਟ ਘਰਾਣੇ ਅਤੇ ਬਹੁ-ਕੌਮੀ ਕੰਪਨੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ’ਤੇ ਲਗਾਤਾਰ ਬੋਝ ਪਾ ਰਹੇ ਹਨ। ਮਹਿੰਗਾਈ ਲਗਾਤਾਰ ਵਧ ਰਹੀ ਹੈ। ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਮੋਦੀ ਸਰਕਾਰ ਦੇਸ਼ ਤੇ ਕਾਬਜ਼ ਹੋਈ ਸੀ ਉਹਨਾਂ ਵਿਚੋੱ ਇਕ ਵੀ ਵਾਅਦਾ ਪੂਰਾ ਨਹੀ- ਕੀਤਾ ਗਿਆ। ਨਾ ਹੀ ਲੋਕਾਂ ਨੂੰ ਕੋਈ ਨੌਕਰੀ ਮਿਲੀ ਹੈ। ਨਾ ਹੀ ਬਾਹਰੋਂ ਕਾਲਾ ਧੰਨ ਵਾਪਸ ਲਿਆਂਦਾ ਜਾ ਸਕਿਆ। ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਦਲਿਤਾਂ, ਘੱਟ-ਗਿਣਤੀਆਂ, ਪਛੜੀਆਂ ਸ਼੍ਰੇਣੀਆਂ, ਕਬੀਲਿਆਂ ਆਦਿ ’ਤੇ ਹਮਲੇ ਹੋ ਰਹੇ ਹਨ। ਦੇਸ਼ ਦੇ ਫਿਰਕਾਪ੍ਰਸਤ ਚੌਧਰੀ ਲੋਕਾਂ ਵਿਚ ਵੰਡੀਆਂ ਪਾਉਣ ਦਾ ਲਗਾਤਾਰ ਪ੍ਰਚਾਰ ਕਰ ਰਹੇ ਹਨ। ਦੇਸ਼ ਵਿਚ ਮਜ਼ਦੂਰ, ਮੁਲਾਜ਼ਮ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ। ਕਿਸਾਨਾਂ ਨੂੰ ਜਿਣਸਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ ਅਤੇ ਉਹ ਲਗਾਤਾਰ ਖੁਦਕਸ਼ੀਆਂ ਕਰ ਰਹੇ ਹਨ। ਸਾਰੇ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਉਹ ਲੋਕ-ਵਿਰੋਧੀ ਨੀਤੀਆਂ ਅਪਨਾਉਣੀਆਂ ਫੌਰੀ ਤੌਰ ’ਤੇ ਬੰਦ ਕਰੇ। ਰੋਜ਼ਗਾਰ ਦੇ ਮੌਕੇ ਪੈਦਾ ਕੀਤਾ ਜਾਣ, ਫਿਰਕਾਪ੍ਰਸਤਾਂ ਨੂੰ ਨੱਥ ਪਾਈ ਜਾਵੇ ਅਤੇ ਮਜ਼ਦੂਰ-ਵਿਰੋਧੀ ਤਰਮੀਮਾਂ ਕਰਨੀਆਂ ਬੰਦ ਕਰੇ। ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਵਿਰੁੱਧ ਜ਼ਬਰਦਸਤ ਅੰਦੋਲਨ ਛੇੜਣ ਅਤੇ 9 ਅਗਸਤ 2018 ਨੂੰ ਦੇਸ਼ਵਿਆਪੀ ਜੇਲ੍ਹ ਭਰੋ ਅੰਦੋਲਨ ਵਿਚ ਵਧ ਤੋਂ ਵਧ ਗਿਣਤੀ ਵਿਚ ਸ਼ਾਮਲ ਹੋਵੋ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ