ਗੁਰਦੁਆਰਾ ਗੁਰਕ੍ਰਿਪਾ ਸਾਹਿਬ ਸ਼ਿਵਾਲਿਕ ਸਿਟੀ ਖਰੜ ਨੇ ਕਰਵਾਇਆ ਵਿਸ਼ਾਲ ਕੀਰਤਨ ਦਰਬਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਨਵੰਬਰ:
ਗੁਰਦੁਆਰਾ ਗੁਰਕ੍ਰਿਪਾ ਸਾਹਿਬ ਸ਼ਿਵਾਲਿਕ ਸਿਟੀ ਖਰੜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮਹਾਨ ਕੀਰਤਨ ਦਰਬਾਰ ਵਿਚ ਦੂਰ ਦਰਾਡੇ ਤੋਂ ਭਾਰਤੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ। ਭਾਈ ਰਣਜੀਤ ਸਿੰਘ , ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਕਮਲਜੀਤ ਸਿੰਘ ਅਤੇ ਭਾਈ ਓਕਾਂਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਕੀਰਤਨ ਕੀਤਾ। ਇਸ ਕੀਰਤਨ ਦਰਬਾਰ ਵਿਚ ਸਿਵਾਲਿ ਸਿਟੀ, ਸਿਵਾਲਿਕ ਇਨਕਲੇਵ, ਮਾਈ ਭਾਗੋ ਸੁਖਮਨੀ ਸੁਸਾਇਟੀ ਦੀਆਂ ਬੀਬੀਆਂ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ ਵਸਨੀਕਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਅਜੀਤ ਸਿੰਘ ਨੇ ਵਲੋਂ ਦਿੱਤੀ ਗਈ।

Load More Related Articles

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …