
ਆਮ ਆਦਮੀ ਪਾਰਟੀ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ
ਜੰਡਿਆਲਾ ਗੁਰੂ 2 ਫ਼ਰਵਰੀ (ਕੁਲਜੀਤ ਸਿੰਘ ):ਅੱਜ ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਹਰਭਜਨ ਸਿੰਘ ਸਾਬਕਾ ਈ ਟੀ ਓ ਦੇ ਹਕ਼ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ।ਇਹ ਰੋਡ ਸ਼ੋਅ ਜੰਡਿਆਲਾ ਗੁਰ ਦੀ ਦੁਸਹਿਰਾ ਗਰਾਉਂਡ ਤੋਂ ਸ਼ੁਰੂ ਹੋ ਕੇ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਵਿੱਚ ਹੁੰਦਾ ਹੋਇਆ ਵਾਪਿਸ ਜੰਡਿਆਲਾ ਗੁਰੂ ਆ ਕੇ ਸਮਾਪਤ ਹੋਇਆ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਹਰਭਜਨ ਸਿੰਘ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਪੰਜਾਬ ਵਿੱਚੋਂ ਨਸ਼ਾਖੋਰੀ ਨੂੰ ਬੰਦ ਕਰਨਾ ,ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ,ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਆਦਿ ਹਨ ।ਇਸ ਲਈ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿੱਤਾ ਜਾਵੇ।ਇਸ ਰੋਡ ਸ਼ੋਅ ਵਿੱਚ ਸੈਂਕੜੇ ਗੱਡੀਆਂ ਦੇ ਕਾਫ਼ਿਲੇ ਨਾਲ ਆਪ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰ ਸ਼ਾਮਿਲ ਹੋਏ ।ਇਸ ਤੋਂ ਇਲਾਵਾ ਇਸ ਮੌਕੇ ਤੇ ਸਰਬਜੀਤ ਸਿੰਘ ਡਿੰਪੀ ,ਸੁਰਜੀਤ ਸਿੰਘ ਕੰਗ ,ਮੋਹਿੰਦਰ ਸਿੰਘ ਛੱਜਲਵੱਡੀ ,ਨਰੇਸ਼ ਪਾਠਕ ,ਰਾਕੇਸ਼ ਪਾਠਕ ,ਸ਼ਾਮਿਲ ਹੋਏ।