ਸੀਜੀਸੀ ਲਾਂਡਰਾਂ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਇੱਕ ਰੋਜ਼ਾ ਸੈਮੀਨਾਰ

ਵੱਖ ਵੱਖ ਬੁਲਾਰਿਆਂ ਵੱਲੋਂ ਅੌਰਤਾਂ ਅਤੇ ਬੱਚਿਆਂ ਦੇ ਬੁਨਿਆਦੀ ਹੱਕਾਂ ਬਾਰੇ ਪ੍ਰਭਾਵਸ਼ਾਲੀ ਤਰਕ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਸੀਜੀਸੀ ਲਾਂਡਰਾਂ ਦੇ ਇੰਸਟੀਚਿਊਟ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਵੱਲੋਂ ਆਯੋਜਿਤ ਮਨੁੱਖੀ ਅਧਿਕਾਰਾਂ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਸ਼੍ਰੀ ਰੋਹਿਤ ਚਤਰਥ, ਪੰਜਾਬ ਪ੍ਰਬੰਧਕ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਅਤੇ ਮਿਸਟਰ ਨਿਲ ਐਂਡਰਿਊ ਰੌਬਰਟਸ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ ਚੰਡੀਗੜ੍ਹ ਮੁੱਖ ਮਹਿਮਾਨ ਨੇ ਵਜੋਂ ਪਹੁੰਚੇ। ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਸਕਿੱਟ ਦੀ ਪੇਸ਼ਕਾਰੀ ਨਾਲ ਕੀਤੀ ਗਈ।
ਸ਼੍ਰੀ ਰੋਹਿਤ ਚਤਰਥ ਨੇ ਮਨੁੱਖੀ ਅਧਿਕਾਰਾਂ ਦੀ ਵਿਆਪਕ ਘੋਸ਼ਣਾ ਅਤੇ ਇਕਰਾਰਨਾਮੇ ਉਤੇ ਰੌਸ਼ਨੀ ਪਾਉਂਦਿਆਂ ਜਿਥੇ ਮਨੁੱਖੀ ਅਧਿਕਾਰਾਂ ਬਾਰੇ ਭਾਰਤ ਦੁਆਰਾ ਕੀਤੀਆਂ ਕਈ ਸੰਧੀਆਂ ਬਾਰੇ ਜਾਣਕਾਰੀ ਦਿੱਤੀ ਉਥੇ ਉਨ੍ਹਾਂ ਨੇ ਯੂਨੀਵਰਸਲ ਆਵਰਤੀ ਰਿਵਿਊ (ਯੂਪੀਐਰ) ਰਨਿਕਸ ਪ੍ਰਕਿਰਿਆ ਦੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਜਿਸ ਵਿਚ ਯੂਐਨਉ ਦੇ 193 ਮੈਂਬਰ ਦੇਸ਼ਾਂ ਦੇ ਮਨੁੱਖੀ ਅਧਿਕਾਰ ਰਿਕਾਰਡਾਂ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਅਤੇ ਸੈਮੀਨਾਰ ਦੌਰਾਨ ਹਾਜ਼ਰ ਬੁਲਾਰਿਆਂ ਸਾਹਮਣੇ ਹਿਰਾਸਤੀ ਮੌਤਾਂ ਅਤੇ ਅੌਰਤਾਂ ਦੇ ਅਧਿਕਾਰਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਰੱਖੇ। ਉਨ੍ਹਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੀਐਸਐਚਆਰਸੀ ਦੇ ਸੰਵਿਧਾਨ ਬਾਰੇ ਸਾਂਝ ਪਾਈ।
ਇਸੇ ਤਰ੍ਹਾਂ ਸੈਮੀਨਾਰ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਮਿਸਟਰ ਨਿਲ ਐਂਡਰਿਊ ਰੌਬਰਟਸ ਨੇ ਵੁਮੈਨ ਰਾਈਟਸ ਐਂਡ ਚਾਈਲਡ ਰਾਈਟਸ ਦੇ ਵਿਸਿਆਂ ਨੂੰ ਛੂਹਿਆ। ਉਨ੍ਹਾਂ ਜਵਾਹਰ ਲਾਲ ਨਹਿਰੂ ਦੇ ਹਵਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ’’ਕਿਸੇ ਵੀ ਕੌਮ ਦੀ ਸਥਿਤੀ ਦਾ ਮੁਲਾਂਕਣ ਇਸਤਰੀਆਂ ਦੇ ਰੁਤਬੇ ਦੁਆਰਾ ਕੀਤਾ ਜਾਂਦਾ ਹੈ’’ ਅੌਰਤਾਂ ਦੇ ਅਧਿਕਾਰਾਂ ਬਾਰੇ ਬਹੁਤ ਸੰਵੇਦਨਸ਼ੀਲ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਅੌਰਤਾਂ ਦੇ ਹੱਕਾਂ, ਛੇੜਖਾਨੀ, ਫੋਕਟਿਸੀਡਜ਼, ਬਾਲ ਵਿਆਹ, ਜਾਇਦਾਦ ਤੇ ਅੌਰਤਾਂ ਦੇ ਹੱਕ, ਅੌਰਤਾਂ ’ਤੇ ਅੱਤਿਆਚਾਰ, ਘਰੇਲੂ ਹਿੰਸਾ, ਅੌਰਤਾਂ ਦੀ ਸਮਗਲਿੰਗ, ਲਿੰਗ ਪੱਖਪਾਤ ਤੋਂ ਇਲਾਵਾ ਬੱਚਿਆਂ ਦੇ ਬੁਨਿਆਦੀ ਚਾਰ ਹੱਕਾਂ ਅਰਥਾਤ ਬਚਾਅ ਦਾ ਹੱਕ, ਵਿਕਾਸ ਦੇ ਹੱਕ, ਸੁਰੱਖਿਆ ਦੇ ਹੱਕ ਅਤੇ ਸਾਖਰਤਾ ਦੇ ਹੱਕ ਵਰਗੇ ਮੁੱਦਿਆਂ ਵੱਲ ਧਿਆਨ ਖਿੱਚਿਆ।
ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਹਰੀਸ਼ਕੇਸਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਢੁਕਵੇਂ ਅਤੇ ਵਧੀਆ ਤਰੀਕੇ ਨਾਲ ਪੇਸ਼ ਕੀਤੇ ਗਏ ਚਿੱਤਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੁਆਰਾ ਸਿਖਾਈਆਂ ਗਈਆਂ ਮੂਲ ਕਦਰਾਂ-ਕੀਮਤਾਂ ਬੱਚਿਆਂ ਵਿੱਚ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਨੈਤਿਕ ਸਿੱਖਿਆ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਉੱਤੇ ਜੋਰ ਦਿੱਤਾ। ਸੈਸ਼ਨ ਦੇ ਆਖ਼ਰ ਵਿੱਚ ਸ੍ਰੀ ਰੋਹਿਤ ਚਤਰਥ ਅਤੇ ਸ੍ਰੀ ਨੀਲ ਰੌਬਰਟਸ ਸਮੇਤ ਆਏ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਪੇਸ਼ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…