ਸਮਾਜ ਸੇਵੀ ਸੰਸਥਾ ‘ਇਨਸਾਨੀਅਤ’ ਨੇ ਪਿੰਡਾਂ ਦਾ ਮੁੱਖ ਦਫ਼ਤਰ ਖੋਲ੍ਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਸਮਾਜ ਸੇਵੀ ਇਨਸਾਨੀਅਤ ਸੰਸਥਾ ਕਲਗੀਧਰ ਸੇਵਾ ਸੁਸਾਇਟੀ (ਰਜਿ.) ਜ਼ਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਅਤੇ ਸੰਸਥਾ ਦੀ ਕਮੇਟੀ ਨੇ ਮਿਲ ਕੇ ਪਿੰਡ ਮਜਾਤ ਵਿੱਚ ਸਾਰੇ ‘ਪਿੰਡਾਂ ਦਾ ਮੁੱਖ ਦਫ਼ਤਰ’ ਬਣਾਇਆ ਗਿਆ। ਜਿਸ ਦਾ ਸਾਰੇ ਪਿੰਡਾਂ ਦੇ ਮੈਂਬਰਾਂ ਨੇ ਰਲ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਦਫ਼ਤਰ ਦਾ ਉਦਘਾਟਨ ਕੀਤਾ। ਜਿਸ ਵਿੱਚ ਸੰਸਥਾ ਆਪਣੇ ਉਦੇਸ਼ ਸੋਹਣੇ ਸਮਾਜ ਦੀ ਸਿਰਜਣਾ ਲਈ ਆਸਾਨੀ ਨਾਲ ਕਾਰਜ ਕਰੇਗੀ।
ਇਸ ਮੌਕੇ ਸੰਸਥਾ ਸਰਪ੍ਰਸਤ ਚੇਅਰਮੈਨ ਰਮਨਦੀਪ ਸਿੰਘ ਟੋਡਰਮਾਜਰਾ, ਪ੍ਰਧਾਨ ਕੈਪਟਨ ਨਾਹਰ ਸਿੰਘ ਚੁੰਨੀ, ਨਵਾਬ ਸਿੰਘ ਮਜਾਤੜੀ, ਜਸਪ੍ਰੀਤ ਸਿੰਘ ਪੋਪਨਾ, ਬੀਬੀ ਬਲਜਿੰਦਰ ਕੌਰ ਝੰਜੇੜੀ, ਭੁਪਿੰਦਰ ਸਿੰਘ ਰੰਗੀ, ਅਮਰੀਕ ਸਿੰਘ ਵਾਇਸ ਚੇਅਰਮੈਨ, ਰਣ ਸਿੰਘ ਮਜਾਤ, ਸੁਖਵਿੰਦਰ ਸਿੰਘ ਮਹਿਦੂਦਾਂ, ਨਸੀਬ ਸਿੰਘ ਧੜਾਕ, ਸਰਬਜੀਤ ਕੌਰ, ਗੁਰਮੇਲ ਸਿੰਘ ਮੱਕੜਿਆਂ, ਪੰਕਜ਼ ਸ਼ਰਮਾ ਨਿਆਮੀਆਂ, ਨਿਰਮਲ ਸਿੰਘ, ਲਖਵਿੰਦਰ ਸਿੰਘ ਸਵਾੜਾ, ਬਲਵੀਰ ਕੌਰ ਬਾਸੀਆਂ, ਲਖਵੰਤ ਸਿੰਘ ਚੋਲਟਾ, ਮਾ. ਜਾਗਰ ਅਲੀ ਅਤੇ ਹੋਰ ਸੰਸਥਾ ਦੇ ਮੈਂਬਰ ਸਾਹਿਬਾਨਾਂ ਨੇ ਸੰਸਥਾ ਵੱਲੋਂ ਮਿਲੀ ਸੇਵਾ ਨੂੰ ਜ਼ਿੰਮੇਵਾਰੀ ਨਾਲ ਨਿਭਾਇਆ। ਸੰਸਥਾ ਨੇ ਸੋਹਣੇ ਸਮਾਜ ਦੀ ਸਿਰਜਣਾ ਲਈ ਸੇਵਾਵਾਂ ਰਾਹੀਂ ਆਪਣਾ ਯੋਗਦਾਨ ਪਾ ਰਹੀ ਹੈ।

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…