ਪਿੰਡ ਤੋਗਾ ਵਿੱਚ ਅੌਰਤ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਪਤੀ ਪਤਨੀ ਦੀ ਕੁੱਟਮਾਰ

ਭੁਪਿੰਦਰ ਸ਼ਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 23 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਤੋਗਾ ਵਿੱਚ ਪਿੰਡ ਦੇ ਹੀ ਕੁੱਝ ਵਿਆਕਤੀਆਂ ਨੇ ਇੱਕ ਅੌਰਤ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਵਿਰੋਧ ਕਰਨ ’ਤੇ ਸ਼ਰਾਰਤੀ ਅਨਸਰਾਂ ਨੇ ਪੀੜਤ ਅੌਰਤ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਗਈ। ਜਿਸ ਦੋਵੇਂ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਪੀੜਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੀ ਰਾਜੀਵ ਕੁਮਾਰ ਪਾਂਡਾ ਜੋ ਅਕਸਰ ਹੀ ਉਸ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਜਿਸ ਨੂੰ ਉਸ ਦੇ ਪਤੀ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਕੀਤੀ ਗਈ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਬੀਤੇ ਦਿਨੀਂ ਜਦੋਂ ਉਹ ਪਿੰਡ ਵਿੱਚ ਗਲੀ ਵਿੱਚੋਂ ਲੰਘ ਰਹੀ ਸੀ ਤਾਂ, ਰਾੀਜਵ ਪਾਂਡੇ ਨੇ ਉਸ ਨਾਲ ਸਦਸਲੂਕੀ ਕਰਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣਕੇ ਜਦੋਂ ਉਸ ਦਾ ਪਤੀ ਰਜੇਸ਼ ਕੁਮਾਰ ਉਸ ਨੂੰ ਛੁਡਾਉਣ ਲਈ ਬਾਹਰ ਆਇਆ ਤਾਂ ਉਸ ਨੇ ਨਿਰਦੋਸ਼ ਕੁਮਾਰ ਨੀਟਾ, ਪ੍ਰਵੀਨ ਕੁਮਾਰ ਵੀਨਾ, ਰਕੇਸ ਕੁਮਾਰ ਅਤੇ ਆਪਣੇ ਹੋਰਨਾਂ ਪਰਿਵਾਰਿਕ ਮੈਂਬਰਾਂ ਸਮੇਤ ਉਨ੍ਹਾਂ ਦੋਵਾਂ ਪਤੀ ਪਤਨੀ ਦੀ ਕੁੱਟਮਾਰ ਕੀਤੀ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁੱਲਾਂਪੁਰ ਗਰੀਬਦਾਸ ਥਾਣਾ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪਤੀ ਪਤਨੀ ਜੋੜੇ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟ ਦੇ ਅਧਾਰ ’ਤੇ ਹਮਲਾਵਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …