ਪਿੰਡ ਮਨੌਲੀ ਦੀ ਵਿਆਹੁਤਾ ਅੌਰਤ ਦੇ ਕਤਲ ਮਾਮਲੇ ਵਿੱਚ ਪਤੀ ਗ੍ਰਿਫ਼ਤਾਰ

ਸੋਹਾਣਾ ਪੁਲੀਸ ਨੇ ਮ੍ਰਿਤਕ ਅੌਰਤ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਖ਼ਿਲਾਫ਼ ਦਰਜ ਕੀਤਾ ਕਤਲ ਦਾ ਕੇਸ

ਕਰਫਿਊ ਕਾਰਨ ਧੀ ਦੀ ਲਾਸ਼ ਬਿਹਾਰ ਲਿਜਾਉਣ ਦੀ ਥਾਂ ਪਰਿਵਾਰ ਨੇ ਮੁਹਾਲੀ ’ਚ ਕੀਤਾ ਸਸਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਇੱਥੋਂ ਦੇ ਨਜ਼ਦੀਕੀ ਪਿੰਡ ਮਨੌਲੀ ਵਿੱਚ ਵਿਆਹੁਤਾ ਅੌਰਤ ਦੀ ਅੰਜੂ ਰਾਣੀ (20) ਵਾਸੀ ਬਿਹਾਰ ਦੀ ਭੇਤਭਰੀ ਹਾਲਤ ਵਿੱਚ ਮੌਤ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਮ੍ਰਿਤਕ ਅੌਰਤ ਦੇ ਪਤੀ ਰਾਜ ਕੁਮਾਰ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਅੌਰਤ ਦੇ ਪਿਤਾ ਸੰਕਰ ਰਾਮ ਦੀ ਸ਼ਿਕਾਇਤ ’ਤੇ ਰਾਜ ਕੁਮਾਰ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਸੰਕਰ ਰਾਮ ਨੇ ਦੋਸ਼ ਲਾਇਆ ਕਿ ਉਸ ਦੇ ਜਵਾਈ ਨੇ ਅੰਜੂ ਰਾਣੀ ਦਾ ਗਲਾ ਘੋਟ ਕੇ ਉਸ ਦਾ ਕਤਲ ਕੀਤਾ ਗਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਪੁਲੀਸ ਅੌਰਤ ਦੀ ਮੌਤ ਨੂੰ ਖ਼ੁਦਕੁਸ਼ੀ ਦੱਸ ਰਹੀ ਸੀ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਾਜ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਤੀ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਧਰ, ਕਰਫਿਊ ਕਾਰਨ ਅੰਜੂ ਰਾਣੀ ਦੇ ਮਾਪੇ ਆਪਣੀ ਧੀ ਦੀ ਲਾਸ਼ ਬਿਹਾਰ ਨਹੀਂ ਲਿਜਾ ਸਕੇ ਹਨ। ਜਿਸ ਕਾਰਨ ਚੰਦ ਕੁ ਪਰਿਵਾਰਕ ਮੈਂਬਰਾਂ ਨੇ ਅੰਜੂ ਦਾ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
ਮ੍ਰਿਤਕ ਅੰਜੂ ਰਾਣੀ ਦੇ ਪਿਤਾ ਸੰਕਰ ਰਾਮ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਵਿਆਹ ਬੜੇ ਚਾਵਾਂ ਨਾਲ ਸਾਲ ਕੁ ਪਹਿਲਾਂ ਰਾਜ ਕੁਮਾਰ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਹ ਪਿੰਡ ਮਨੌਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਆ ਕੇ ਰਹਿਣ ਲੱਗ ਪਏ ਸੀ। ਉਸ ਦਾ ਜਵਾਈ ਰਾਜ ਕੁਮਾਰ ਇੱਥੋਂ ਦੇ ਸੈਕਟਰ-82 ਸਥਿਤ ਪ੍ਰਿੰਟਿੰਗ ਪ੍ਰੈੱਸ ਵਿੱਚ ਨੌਕਰੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕਰੀਬ ਦੋ ਕੁ ਮਹੀਨੇ ਬਾਅਦ ਹੀ ਰਾਜ ਕੁਮਾਰ ਨੇ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਰਾਜ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਅਕਸਰ ਜ਼ਿਆਦਾ ਸ਼ਰਾਬ ਪੀ ਕੇ ਉਸ ਦੀ ਲੜਕੀ ਦੀ ਕੁੱਟਮਾਰ ਕਰਦਾ ਸੀ। ਇਸ ਸਬੰਧੀ ਕਈ ਵਾਰ ਦੋਵਾਂ ਧਿਰਾਂ ਵਿੱਚ ਪੰਚਾਇਤੀ ਫੈਸਲੇ ਵੀ ਹੋਏ ਹਨ। ਪਿੱਛੇ ਜਿਹੇ ਵੀ ਰਾਜ ਕੁਮਾਰ ਦੇ ਮਾਪਿਆਂ ਨੇ ਪੰਚਾਇਤ ਵਿੱਚ ਜਨਤਕ ਤੌਰ ’ਤੇ ਖਿਮਾ ਯਾਚਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਅੰਜੂ ਰਾਣੀ ਨੂੰ ਆਪਣੇ ਪਤੀ ਨਾਲ ਰਹਿਣ ਲਈ ਸਮਝਾ ਕੇ ਬੜੀ ਮੁਸ਼ਕਲ ਨਾਲ ਰਾਜ਼ੀ ਕੀਤਾ ਸੀ।
ਪਿਤਾ ਸੰਕਰ ਰਾਮ ਨੇ ਦੱਸਿਆ ਕਿ ਬੀਤੀ 6 ਅਪਰੈਲ ਨੂੰ ਅੰਜੂ ਰਾਣੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਅੰਜੂ ਨੇ ਆਪਣੇ ਪਿਤਾ ਤੋਂ ਪੈਸੇ ਦੀ ਭੇਜਣ ਗੁਹਾਰ ਵੀ ਲਗਾਈ ਸੀ ਅਤੇ ਆਪਣੇ ਗੁਆਂਢੀ ਵਿਸ਼ਾਲ ਕੁਮਾਰ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣ ਲਈ ਕਿਹਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਕੁਝ ਪੈਸੇ ਬਿਹਾਰ ਤੋਂ ਵਿਸ਼ਾਲ ਦੇ ਬੈਂਕ ਖਾਤੇ ਵਿੱਚ ਭੇਜੇ ਗਏ ਸੀ, ਪ੍ਰੰਤੂ ਇਹ ਪੈਸੇ ਵੀ ਘਰ ਦੇ ਖਰਚੇ ਲਈ ਅੰਜੂ ਨੂੰ ਨਹੀਂ ਮਿਲੇ। ਜਦੋਂ ਉਨ੍ਹਾਂ ਨੇ ਦੁਬਾਰਾ ਬੈਂਕ ਜਾ ਕੇ ਪਤਾ ਕੀਤਾ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਪੈਸੇ ਸਬੰਧਤ ਖਾਤੇ ਵਿੱਚ ਜਮ੍ਹਾ ਹੋ ਚੁੱਕੇ ਹਨ। ਉਨ੍ਹਾਂ ਸੱਕ ਜਾਹਰ ਕੀਤਾ ਕਿ ਰਾਜ ਕੁਮਾਰ ਨੇ ਨਸ਼ਾ ਕਰਨ ਲਈ ਇਹ ਪੈਸੇ ਕਢਵਾ ਖ਼ਰਚ ਲਏ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…