ਅਕਾਲੀ ਦਲ ਨੇ ਮੇਰਾ ਨਾਲ ਧਸਖਾ ਕੀਤਾ ਪਰ ਮੈਂ ਬਾਗੀ ਹੋ ਕੇ ਆਜ਼ਾਦ ਚੋਣ ਨਹੀਂ ਲੜਾਂਗਾ: ਜਥੇਦਾਰ ਬਡਾਲੀ

ਬਾਹਰੀ ਉਮੀਦਵਾਰ ਦੀ ਥਾਂ ਸਥਾਨਕ ਪਾਰਟੀ ਵਰਕਰ ਨੂੰ ਟਿਕਟ ਦੇਣ ਦੀ ਮੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 12 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ’ਤੇ ਮੇਰੀ ਟਿਕਟ ਕੱਟ ਕੇ ਧੋਖਾ ਕੀਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਮੈਂ ਪਾਰਟੀ ਤੋਂ ਬਾਗਹੀ ਹੋ ਕੇ ਆਜ਼ਾਦ ਚੋਣ ਨਹੀਂ ਲੜਾਂਗਾ। ਇਹ ਵਿਚਾਰ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਆਪਣੇ ਨਿਵਾਸ ’ਤੇ ਇਲਾਕੇ ਦੇ ਅਕਾਲੀ ਵਰਕਰਾਂ, ਅਹੁਦੇਦਾਰਾਂ, ਬਲਾਕ ਸੰਮਤੀ ਮੈਂਬਰਾਂ, ਚੇਅਰਮੈਨਾਂ, ਐਸ.ਜੀ.ਪੀ.ਸੀ ਮੈਂਬਰਾਂ, ਪੰਚਾਂ-ਸਰਪੰਚਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਡਾਇਰੈਕਟਰ ਬਲਵਿੰਦਰ ਸਿੰਘ ਕਾਕਾ ਝਿੰਗੜਾਂ, ਚੇਅਰਪਰਸ਼ਨ ਮਨਜੀਤ ਕੌਰ, ਮਨਦੀਪ ਸਿੰਘ ਵਾਈਸ ਚੇਅਰਮੈਨ, ਮਨਜੀਤ ਸਿੰਘ ਮਹਿਰੌਲੀ, ਸਰਪੰਚ ਬਲਰਾਮ ਸ਼ਰਮਾ, ਸੰਦੀਪ ਸ਼ਰਮਾ, ਸੰਜੇ ਕੁਮਾਰ ਫ਼ਤਿਹਪੁਰ, ਹਰਬੰਤ ਸਿੰਘ ਬਾਜਵਾ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਕੌਰ, ਰੌਸ਼ਨ ਲਾਲ, ਪ੍ਰਦੇਪ ਕੁਮਾਰ ਰੂੜਾ, ਫਕੀਰ ਮੁਹੰਮਦ ਆਦਿ ਨੇ ਜਥੇਦਾਰ ਬਡਾਲੀ ਦੇ ਹਰੇਕ ਫੈਸਲੇ ਤੇ ਨਾਲ ਚੱਲਣ ਦਾ ਐਲਾਨ ਕੀਤਾ ਅਤੇ ਇਕੱਤਰ ਇੱਕਠ ਨੇ ਜੈਕਾਰਿਆਂ ਦੀ ਗੂੰਜ ਵਿਚ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ। ਉਪਰੰਤ ਜਥੇਦਾਰ ਬਡਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ ਤੇ ਉਨ੍ਹਾਂ ਪਾਰਟੀ ਲਈ ਜੇਲਾਂ ਵੀ ਕੱਟੀਆਂ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਹਨ ਅਤੇ ਹੁਣ ਵੀ ਉਹ ਆਪਣੇ ਸਵਾਰਥ ਲਈ ਪਾਰਟੀ ਨੂੰ ਧੋਖਾ ਨਹੀਂ ਦੇਣਗੇ ਪਰ ਪਾਰਟੀ ਨੂੰ ਬਾਹਰੀ ਉਮੀਦਵਾਰ ਦੀ ਥਾਂ ਹਲਕੇ ਦੇ ਕਿਸੇ ਸਰਗਰਮ ਵਰਕਰ ਨੂੰ ਹੀ ਟਿਕਟ ਦੇ ਕੇ ਚੋਣ ਲੜਾਉਣੀ ਚਾਹੀਦੀ ਹੈ। ਜਿਸ ਦਾ ਉਹ ਸਮਰਥਨ ਵੀ ਕਰਨਗੇ ਪਰ ਹੁਣ ਪੈਰਾਸ਼ੂਟ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਸਟੇਜ ਸਾਂਝੀ ਕਰਨ ਦੀ ਥਾਂ ਉਹ ਘਰ ਬੈਠ ਕੇ ਪਾਰਟੀ ਦੀ ਸੇਵਾ ਕਰਦੇ ਰਹਿਣਗੇ।
ਇਸ ਦੌਰਾਨ ਉਨ੍ਹਾਂ ਪਾਰਟੀ ਹਾਈਕਮਾਂਡ ਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਤਿੱਖੇ ਤੇਵਰ ਦਿਖਾਉਂਦਿਆਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤੀ ਮਾਰਨ ਅਤੇ ਸੁਖਬੀਰ ਸਿੰਘ ਬਾਦਲ ਤੇ ਡਲਿਆਂ ਨਾਲ ਹੋਏ ਹਮਲੇ ਤੇ ਚੁਟਕੀ ਲੈਂਦਿਆਂ ਲੋਕਾਂ ਵੱਲੋਂ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਹੋਰ ਘਟਨਾਵਾਂ ਪੰਜਾਬ ਵਿਚ ਵਧਣ ਦਾ ਇਸ਼ਾਰਾ ਵੀ ਕੀਤਾ ਕਿਉਂਕਿ ਹਾਈਕਮਾਂਡ ਵਲੋਂ ਕਈ ਹਲਕਿਆਂ ਅੰਦਰ ਬਾਹਰੀ ਉਮੀਦਵਾਰ ਉਤਾਰੇ ਗਏ ਹਨ ਜੋ ਜਿੱਤ ਨਹੀਂ ਸਕਦੇ ਜਿਸ ਤੇ ਇਕੱਠ ਵਿਚ ਹਾਸਾ ਫੇਲ ਗਿਆ। ਇਸ ਮੌਕੇ ਜਥੇ.ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੋਨੋਂ ਮੈਂਬਰ ਐਸ.ਜੀ.ਪੀ.ਸੀ ਮੈਂਬਰ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਚੇਅਰਮੈਨ ਰੇਸ਼ਮ ਸਿੰਘ ਖਰੜ, ਜਥੇਦਾਰ ਬਲਜੀਤ ਸਿੰਘ ਕੁੰਬੜਾ, ਚੇਅਰਪਰਸ਼ਨ ਪਰਮਜੀਤ ਕੌਰ ਬਡਾਲੀ, ਸਾਹਿਬ ਸਿੰਘ ਬਡਾਲੀ, ਕ੍ਰਿਸ਼ਨਾ ਦੇਵੀ ਧੀਮਾਨ ਪ੍ਰਧਾਨ ਨਗਰ ਕੌਂਸਲ ਕੁਰਾਲੀ, ਤਰਲੋਕ ਚੰਦ ਧੀਮਾਨ, ਦਵਿੰਦਰ ਠਾਕੁਰ, ਰਾਜਦੀਪ ਸਿੰਘ ਹੈਪੀ, ਇੰਦਰਬੀਰ ਸਿੰਘ ਕੁਰਾਲੀ, ਹਰਜੀਤ ਸਿੰਘ ਸਰਕਲ ਪ੍ਰਧਾਨ, ਰੇਨੂ ਗੁਪਤਾ, ਕੁਲਵੀਰ ਕੌਰ, ਹਰਜੀਤ ਸਿੰਘ ਹਰਮਨ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਗੁਰਚਰਨ ਸਿੰਘ ਚਰਨੀ, ਦਿਲਬਾਗ ਸਿੰਘ ਮੀਆਂਪੁਰ, ਪ੍ਰਿੰਸ ਕੁਰਾਲੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…