ਆਈਏਐਸ ਪ੍ਰੀਖਿਆ ਵਿੱਚ ਸੋਹਾਣਾ ਦੀ ਰਵਿੰਦਰਪ੍ਰੀਤ ਕੌਰ ਨੇ ਹਾਸਲ ਕੀਤਾ 398ਵਾਂ ਰੈਂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਯੂਪੀ ਐਸ਼ ਸੀ ਵੱਲੋੱ ਐਲਾਨੇ ਗਏ ਆਈਏਐਸ ਪ੍ਰੀਖਿਆ ਦੇ ਨਤੀਜੇ ਵਿੱਚ ਪਿੰਡ ਸੋਹਾਣਾ ਦੇ ਵਸਨੀਕ ਗੁਰਮੀਤ ਸਿੰਘ ਅਤੇ ਸ੍ਰੀਮਤੀ ਸਤਵੰਤ ਕੌਰ ਦੀ ਪੁਤਰੀ ਰਵਿੰਦਰਪ੍ਰੀਤ ਕੌਰ ਨੇ 398ਵਾਂ ਰੈਂਕ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ 2016 ਬੈਚ ਵਿੱਚ ਪੀਸੀਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਰਵਿੰਦਰ ਕੌਰ ਦਸੱਦੀ ਹੈ ਕਿ ਉਸਦੇ ਵੱਡੇ ਭਰਾ ਅਤੇ ਆਈਪੀਐਸ ਅਧਿਕਾਰੀ ਵਲੋੱ ਕੀਤੀ ਗਈ ਹੌਂਸਲਾ ਅਫਜਾਈ ਅਤੇ ਪ੍ਰੇਰਨਾ ਸਦਕਾ ਉਸਨੇ ਆਈਏਐਸ ਦੀ ਪ੍ਰੀਖਿਆ ਪਾਸ ਕੀਤੀ ਹੈ।
ਰਵਿੰਦਰਪ੍ਰੀਤ ਕੌਰ ਦੇ ਪਿਤਾ ਗੁਰਮੀਤ ਸਿੰਘ ਡੀਜੀਪੀ ਪੰਜਾਬ ਦੇ ਪ੍ਰਾਈਵੇਟ ਸਕੱਤਰ ਅਹੁਦੇ ਤੋੱ ਸੇਵਾਮੁਕਤ ਹੋਏ ਹਨ ਜਦੋੱਕਿ ਉਹਨਾਂ ਦੇ ਮਾਤਾ ਸ੍ਰੀਮਤੀ ਸਤਵੰਤ ਕੌਰ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਸੈਕਟਰ 35 ਵਿੱਚ ਇੰਗਲਿਸ਼ ਅਤੇ ਸ਼ੋਸ਼ਲ ਸਟਡੀ ਟੀਚਰ ਸਨ। ਉਹਨਾਂ ਦੇ ਭਰਾ ਗੁਰਿੰਦਰਪਾਲ ਸਿੰਘ ਆਈਪੀਐਸ ਹਨ ਜਿਹੜੇ ਇਸ ਵੇਲੇ ਕਸ਼ਮੀਰ ਵਿੱਚ ਤੈਨਾਤ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਰਵਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਪੀਸੀਐਸ 2016 ਬੈਚ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਹਨਾਂ ਈਟੀਉ ਵਜੋੱ ਪੋਸਟਿੰਗ ਹੋ ਗਈ ਸੀ ਪਰੰਤੂ ਉਹਨਾਂ ਦੇ ਵੀਰ ਗੁਰਿੰਦਰਪਾਲ ਸਿੰਘ ਨੇ ਉਹਨਾਂ ਨੂੰ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਹੋਈ ਹੈ।
ਰਵਿੰਦਰਪ੍ਰੀਤ ਕੌਰ ਦੀ ਮਾਤਾ ਸ੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸ਼ੁਰੂ ਤੋੱ ਹੀ ਪੜ੍ਹਾਈ ਵਿੱਚ ਹੁਸ਼ਿਆਰ ਸਨ ਅਤੇ ਇਹਨਾਂ ਨੇ ਮੁੱਢਲੀ ਪੜ੍ਹਾਈ ਵਾਈਪੀਐਸ ਮੁਹਾਲੀ ਤੋਂ ਹਾਸਲ ਕੀਤੀ ਹੈ। ਰਵਿੰਦਰਪ੍ਰੀਤ ਕੌਰ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਮੋਹਰੀ ਰਹਿੰਦੀ ਆਈ ਹੈ। ਉਹ 2011 ਵਿੱਚ ਸਰਕਾਰੀ ਕਾਲੇਜ (ਕੁੜੀਆਂ) ਸੈਕਟਰ 11 ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੀ ਗੋਲਡ ਮੈਡਲ ਜੇਤੂ ਹੈ। ਉਹ ਪਿਛਲੇ ਸਮੇਂ ਦੌਰਾਨ ਕਰਵਾਈ ਗਈ ਰੁਕਾਵਟ ਦੌੜ ਡੇਵਿਲ ਸਰਕਟ 2017 ਦੀ ਵੀ ਜੇਤੂ ਹੈ। ਉਹ ਇਸ ਵੇਲੇ ਨੌਕਰੀ ਦੇ ਨਾਲ ਨਾਲ ਐਲ ਐਸ ਬੀ ਦੇ ਆਖਰੀ ਸਾਲ ਦੀ ਪ੍ਰੀਖਿਆ ਵੀ ਦੇ ਰਹੀ ਹੈ। ਰਵਿੰਦਰਪ੍ਰੀਤ ਕੌਰ ਦੇ ਆਈ ਏ ਐਸ ਪ੍ਰੀਖਿਆ ਪਾਸ ਕਰਨ ਤੇ ਅੱਜ ਸਾਰਾ ਦਿਨ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਉਹਨਾਂ ਦੇ ਪੜੌਸੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…