ਜ਼ਿਲ੍ਹਾ ਚੋਣ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਲਈ ਰਾਸਟਰਪਤੀ ਵੱਲੋਂ ਆਈਏਐਸ ਰਵੀ ਭਗਤ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 25 ਜਨਵਰੀ:
ਕੌਮੀ ਵੋਟਰ ਦਿਵਸ ਸਬੰਧੀ ਨਵੀ ਦਿੱਲੀ ਵਿਖੇ ਹੋਏ ਕੌਮੀ ਸਮਾਗਮ ਦੇ ਮੌਕੇ ਅੱਜ ਭਾਰਤ ਦੇ ਰਾਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਆਈਏਐਸ ਰਵੀ ਭਗਤ ਨੂੰ ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਵਜੋਂ ਚੋਣ ਪ੍ਰਬੰਧ ਦੇ ਖੇਤਰ ਵਿੱਚ ਨਿਭਾਈਆਂ ਬੇਮਿਸਾਲ ਸੇਵਾਵਾਂ ਲਈਆਂ ਸਨਮਾਨਤ ਕੀਤਾ ਗਿਆ। ਮੌਜੂਦਾ ਸਮੇਂ ਸ੍ਰੀ ਭਗਤ ਪੰਜਾਬ ਅਰਬਨ ਪਲੈਨਿੰਗ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਮੁੱਖ ਪ੍ਰਸ਼ਾਸ਼ਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸ੍ਰੀ ਭਗਤ ਨੇ ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਵਜੋਂ ਸੇਵਾਵਾਂ ਨਿਭਾਉਦਿਆਂ ਰਿਟਰਨਿੰਗ ਅਫਸਰ ਵਲੋਂ ਕੀਤੀ ਜਾਣ ਵਾਲੀ ਲਈ ਗੁੰਝਲਦਾਰ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਨੂੰ ਸੁਖਾਲਾ ਬਨਾਉਣ ਲਈ ਮਿਸਾਲੀ ਸਾਫਟਵੇਅਰ ਐਪਲੀਕੇਸ਼ਨ ਆਰ.ਉ.ਨੈੱਟ ਅਤੇ ਈ.ਸੀ.ਆਈ.360 ਤਿਆਰ ਕੀਤਾ ਸੀ ਇਸ ਨਾਲ ਆਮ ਵੋਟਰਾਂ ਨੂੰ ਵੀ ਬਹੁਤ ਲਾਭ ਮਿਲਿਆ।
ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਮਾਣਮੱਤੇ ਐਵਾਰਡ ਲਈ ਜੇਤੂਆਂ ਦੀ ਚੋਣ ਵੱਖ ਵੱਖ ਰਾਜਾਂ ਦੇ ਅਧਿਕਾਰੀਆਂ ਅਤੇ ਕੌਮੀ ਪੱਧਰ ਦੇ ਅਧਿਕਾਰੀਆ ਵਿਚੋਂ ਕੀਤੀ ਗਈ ਜਿਨ੍ਹਾਂ ਵੱਲੋਂ ਚੋਣ ਪ੍ਰੀਕ੍ਰਿਆ ਨੂੰ ਸਰਲ ਅਤੇ ਸਰਵੋਤਮ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀ ਭਗਤ ਨੂੰ ਹੁਣ ਤੱਕ ਕਈ ਮਾਣ ਸਨਮਾਨ ਮਿਲ ਚੁਕੇ ਹਨ ਜਿਨ੍ਹਾਂ ਵਿੱਚ ਵਿਸੇਸ਼ ਤੋਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ 2011 ਦੀ ਮਰਦਮਸ਼ੁਮਾਰੀ ਵਿਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਸਨਮਾਨਤ ਕੀਤਾ ਗਿਆ ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਵਲੋਂ 2014 ਵਿਚ ਰਾਜ ਪੱਧਰੀ ਸਮਾਗਮ ਮੋਕੇ ਡਿਪਟੀ ਕਮਿਸ਼ਨ ਕਮ ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਵਜੋਂ ਨਿਭਾਈਆਂ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ ਸੀ।
ਇਸ ਤੋਂ ਨਸ਼ਾ ਮੁਕਤੀ ਸਬੰਧੀ ਉਨ੍ਹ੍ਹਾਂ ਵੱਲੋਂ ਅੰਮ੍ਰਿਤਸਰ ਵਜੋਂ ਕੀਤੇ ਗਏ ਕਾਰਜ ਲਈ ਉਨ੍ਹਾ ਦਾ ਨਾਮ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਸਰਟੀਫੀਕੇਟ ਵਿੱਚ ਨਾਮ ਦਰਜ ਹੋਇਆ ਸੀ। ਤਕਨੀਕ ਰਾਹੀ ਜਨਤਕ ਸੇਵਾਵਾਂ ਵੰਡ ਪ੍ਰਣਾਲੀ ਨੂੰ ਬਿਹਤਰਰ ਅਤੇ ਸੁਖਾਲਾ ਬਨਾਉਣ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸ਼੍ਰੀ ਰਵੀ ਭਗਤ ਨੇ ਮੋਬਾਈਲ ਐਪਲੀਕੇਸ਼ਨ ਆਈ. ਰੈਵੀਨਿਊ ਵਿਕਸਿਤ ਕੀਤਾ ਸੀ ਜਿਸ ਰਾਹੀ ਜ਼ਿਲ੍ਹੇ ਦੇ ਸਾਰੇ ਮਾਲ ਰਿਕਾਰਡ ਦੀ ਜਾਣਕਾਰੀ ਇਕ ਥਾ ਹੀ ਮਿਲਣ ਲੱਗੀ। ਇਸ ਤੋਂ ਇਲਾਵਾ ਸਾਰਕ ਮੁਲਕ ਵਿਚੋਂ ਚੁਣ ਕੇ ਦਿੱਤਾ ਜਾਣਾ ਵਾਲਾ ਮੰਥਨ ਐਵਾਰਡ ਵੀ 2017 ਹਾਸਲ ਕੀਤਾ। ਉਨ੍ਹਾ ਨੇ ਇਕ ਸਮਾਗਮ ਕਰਕੇ 6150 ਵੋਟਰ ਕਾਰਡ ਹੋਲਡਰਾਂ ਨਾਲ ਸੈਲਫੀ ਖਿਚਵਾਈ ਸੀ ਜਿਸ ਲਈ ਵੀ ਉਨ੍ਹਾਂ ਨੂੰ ਕੌਮੀ ਪੱਧਰ ਤੇ ਸਨਮਾਨ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾ ਸਵੱਛ ਭਾਰਤ ਮੁਹਿੰਮ ਲਈ, ਸਵੀਪ ਪ੍ਰੋਗਰਾਮ ਲਈ ਵੀ ਸਨਾਮਨ ਹਾਂਸਲ ਕੀਤਾ। ਉਨ੍ਹਾਂ ਕਈ ਸਾਰੇ ਐਪ ਤਿਆਰ ਕਰਵਾ ਕੇ ਸਰਕਾਰੀ ਸੇਵਾਵਾਂ ਨੂੰ ਸੂਖਾਲੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਦਾ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…