ਭਾਰਤ ਦੇ ਰਾਸ਼ਟਰਪਤੀ ਵੱਲੋਂ ਆਈਏਐਸ ਰਵੀ ਭਗਤ ਨੂੰ ਐਵਾਰਡ ਦੇਣ ਨਾਲ ਪੁੱਡਾ ਵਿੱਚ ਖੁਸ਼ੀ ਦੀ ਲਹਿਰ

ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਕੀਤਾ ਮੁੱਖ ਪ੍ਰਸ਼ਾਸਕ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਰਾਸ਼ਟਰੀ ਚੋਣ ਦਿਵਸ ਨੂੰ ਮਨਾਉਣ ਸਮੇਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਵਲੋਂ ਪੰਜਾਬ ਕਾਡਰ ਦੇ ਆਈ ਏ ਐੱਸ ਅਤੇ ਇਸ ਸਮੇਂ ਪੁੱਡਾ ਦੇ ਮੁੱਖ ਪ੍ਰਸਾਸ਼ਕ ਵਜੋਂ ਸੇਵਾ ਨਿਭਾਅ ਰਹੇ ਸ਼੍ਰੀ ਰਵੀ ਭਗਤ ਨੂੰ ਚੋਣਾਂ ਵਿੱਚ ਵਿਲੱਖਣ ਸੇਵਾਵਾਂ ਪ੍ਰਦਾਨ ਕਰਨ ਬਦਲੇ ਅਵਾਰਡ ਦਿੱਤੇ ਜਾਣ ਤੇ ਪੁੱਡਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸਮੇਂ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਸ਼੍ਰੀ ਰਵੀ ਭਗਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ ਮਨਦੀਪ ਸਿੰਘ ਲਾਚੋਵਾਲ ਵਲੋਂ ਉਹਨਾਂ ਦਾ ਸਨਮਾਨ ਕਰਨ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਰਵੀ ਭਗਤ ਇੱਕ ਚੰਗੇ ਪ੍ਰਸਾਸ਼ਕ ਹੋਣ ਦੇ ਨਾਲ ਨਾਲ ਇੱਕ ਇੰਜੀਨੀਅਰ ਵੀ ਹਨ ਅਤੇ ਉਹ ਆਪਣੇ ਤਕਨੀਕੀ ਹੁਨਰ ਦੀ ਵਿਲੱਖਣ ਮੁਹਾਰਤ ਰੱਖਦੇ ਹਨ। ਜਿਕਰਯੋਗ ਹੈ ਕਿ ਸ਼੍ਰੀ ਰਵੀ ਭਗਤ ਨੇ ਰੋ-ਨੈਟ ਅਤੇ ਈ ਸੀ ਆਈ 360 ਨਾਮ ਦੇ ਸਾਫਟਵੇਅਰ ਤਿਆਰ ਕਰਕੇ ਵੋਟਰਾਂ ਵਿੱਚ ਜਾਗਰੂਕਤਾ ਅਤੇ ਰਿਟਰਨਿੰਗ ਅਫਸਰ ਵਲੋਂ ਕੀਤੇ ਜਾਣ ਵਾਲੀ ਚੋਣਾਂ ਦੀ ਦੇਖ ਰੇਖ ਦੇ ਕੰਮਾਂ ਨੂੰ ਕਾਫੀ ਸੌਖਾ ਕਰ ਦਿੱਤਾ ਹੈ। ਸ਼੍ਰੀ ਰਵੀ ਭਗਤ ਨੂੰ ਇਸ ਤੋਂ ਪਹਿਲਾਂ ਜਨਗਣਨਾਂ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਬਦਲੇ ਵੀ ਭਾਰਤ ਦੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਸਮੇਂ ਨਸ਼ਾ ਛੁਡਾਊ ਜਾਗਰੂਕਤਾ ਪੈਦਾ ਕਰਨ ਲਈ ਉਹਨਾਂ ਨੂੰ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਵੀ ਮਿਲ ਚੁੱਕਾ ਹੈ। ਸ੍ਰੀ ਰਵੀ ਭਗਤ ਨੂੰ ਸਨਮਾਨਿਤ ਕਰਨ ਸਮੇਂ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ, ਇੰਜੀਨੀਅਰ ਸੁਸ਼ੀਲ ਗੁਪਤਾ, ਇੰਜੀਨੀਅਰ ਇੰਜੀਨੀਅਰ ਵਾਸੁਦੇਵ ਆਨੰਦ, ਇੰਜੀਨੀਅਰ ਜਲਜਿੰਦਰ ਸਿੰਘ, ਇੰਜੀਨੀਅਰ ਅਸ਼ੋਕ ਕੁਮਾਰ, ਇੰਜੀਨੀਅਰ ਬਲਜਿੰਦਰ ਸਿੰਘ, ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਵਰੁਣ ਗਰਗ, ਇੰਜੀਨੀਅਰ ਅਵਤਾਰ ਸਿੰਘ, ਇੰਜੀਨੀਅਰ ਅਵਦੀਪ ਸਿੰਘ, ਇੰਜੀਨੀਅਰ ਜਤਿੰਦਰ ਸਿੰਘ, ਇੰਜੀਨੀਅਰ ਸੁਖਵਿੰਦਰ ਸਿੰਘ, ਇੰਜੀਨੀਅਰ ਹਰਪ੍ਰੀਤ ਸਿੰਘ ਇੰਜੀਨੀਅਰ ਦੀਪਕ ਕੁਮਾਰ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …