Share on Facebook Share on Twitter Share on Google+ Share on Pinterest Share on Linkedin ਬੈਂਕ ਧੋਖਾਦੇਹੀ ਵਿੱਚ ਆਈ.ਸੀ.ਆਈ.ਸੀ.ਆਈ ਟਾਪ ਤੇ, ਐਸ.ਬੀ.ਆਈ. ਦਾ ਦੂਜਾ ਨੰਬਰ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਮਾਰਚ: ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਅਪ੍ਰੈਲ-ਦਸੰਬਰ ਦੌਰਾਨ ਬੈਂਕ ਧੋਖਾਦੇਹੀ ਦੀ ਸੂਚੀ ਵਿੱਚ ਆਈ.ਸੀ.ਆਈ. ਸੀ. ਆਈ. ਬੈਂਕ ਚੋਟੀ ਤੇ ਰਿਹਾ। ਦੂਜੇ ਸਥਾਨ ਤੇ ਜਨਤਕ ਖੇਤਰ ਦਾ ਭਾਰਤੀ ਸਟੇਟ ਬੈਂਕ (ਐਸ. ਬੀ.ਆਈ.) ਰਿਹਾ। ਰਿਜ਼ਰਵ ਬੈਂਕ ਵੱਲੋਂ ਜਾਰੀ ਆਂਕੜਿਆਂ ਵਿੱਚ ਇਹ ਜਾਣਕਾਰੀ ਮਿਲੀ ਹੈ। ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ ਆਈ.ਸੀ.ਆਈ. ਸੀ.ਆਈ. ਬੈਂਕ ਵਿੱਚ ਇਕ ਲੱਖ ਰੁਪਏ ਜਾਂ ਜ਼ਿਆਦਾ ਦੀ ਧੋਖਾਦੇਹੀ ਦੇ 455 ਮਾਮਲੇ ਸਾਹਮਣੇ ਆਏ। ਉੱਥੇ ਐਸ.ਬੀ.ਆਈ. ਵਿੱਚ 429, ਸਟੈਂਡਰਡ ਚਾਰਟਿਡ ਵਿੱਚ 244 ਤੇ ਐਚ. ਡੀ. ਐਫ. ਸੀ. ਬੈਂਕ ਵਿੱਚ 237 ਮਾਮਲੇ ਸਾਹਮਣੇ ਆਏ। ਇਸ ਦੌਰਾਨ ਐਕਸਿਸ ਬੈਂਕ ਵਿੱਚ 189, ਬੈਂਕ ਆਫ ਬੜੌਦਾ ਵਿੱਚ 176 ਤੇ ਸਿਟੀ ਬੈਂਕ ਵਿੱਚ 150 ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ। ਮੁੱਲ ਦੇ ਹਿਸਾਬ ਨਾਲ ਸਭ ਤੋੱ ਜ਼ਿਆਦਾ 2,236.81 ਕਰੋੜ ਰੁਪਏ ਦੇ ਮਾਮਲੇ ਐਸ.ਬੀ.ਆਈ. ਨੇ ਦਰਜ ਕੀਤੇ ਹਨ। ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਵਿੱਚ 2,250.34 ਕਰੋੜ ਰੁਪਏ ਅਤੇ ਐਕਸਿਸ ਬੈਂਕ ਵਿੱਚ 1,998.49 ਕਰੋੜ ਰੁਪਏ ਦੇ ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ ਹਨ। ਰਿਜ਼ਰਵ ਬੈਂਕ ਨੇ ਵਿੱਤ ਮੰਤਰਾਲੇ ਨੂੰ ਜੋ ਅੰਕੜੇ ਉਪਲੱਬਧ ਕਰਵਾਏ ਹਨ ਉਸ ਮੁਤਾਬਕ ਧੋਖਾਦੇਹੀ ਦੇ ਮਾਮਲੇ ਵਿੱਚ ਬੈਂਕ ਕਰਮਚਾਰੀ ਵੀ ਸ਼ਾਮਲ ਰਹੇ ਹਨ। ਐਸ. ਬੀ. ਆਈ. ਦੇ 64 ਕਰਮਚਾਰੀ ਧੋਖਾਦੇਹੀ ਵਿੱਚ ਸ਼ਾਮਲ ਰਹੇ ਹਨ, ਜਦਕਿ ਐਚ. ਡੀ. ਐਫ. ਸੀ. ਦੇ 49 ਅਤੇ ਐਕਸਿਸ ਬੈਂਕ ਦੇ 35 ਕਰਮਚਾਰੀ ਇਸ ਵਿੱਚ ਸ਼ਾਮਲ ਰਹੇ ਹਨ। ਅਪ੍ਰੈਲ-ਦਸੰਬਰ ਵਿੱਚ ਵੱਖ-ਵੱਖ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ 450 ਕਰਮਚਾਰੀ ਧੋਖਾਦੇਹੀ ਵਿੱਚ ਸ਼ਾਮਲ ਪਾਏ ਗਏ। ਇਸ ਦੌਰਾਨ 17,750.27 ਕਰੋੜ ਰੁਪਏ ਦੀ ਧੋਖਾਦੇਹੀ ਦੇ 3,870 ਮਾਮਲੇ ਸਾਹਮਣੇ ਆਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ