Nabaz-e-punjab.com

ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਕੁਆਰੰਟੀਨ ਅਧੀਨ ਰੱਖਣ ਲਈ ਹੋਟਲਾਂ ਦੀ ਕੀਤੀ ਸ਼ਨਾਖ਼ਤ

ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ: ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਅੱਜ ਤਾਜ਼ਾ ਹੁਕਮ ਦਿੱਤੇ ਹਨ ਕਿ ਹਵਾਈ ਅੱਡਿਆਂ ’ਤੇ ਉਡਾਣਾਂ ਦੀ ਮੁਅੱਤਲੀ ਕਾਰਨ ਮੁਹਾਲੀ ਕੌਮਾਂਤਰੀ ਹਵਾਈ ਅੱਡਾ, ਦਿੱਲੀ ਹਵਾਈ ਅੱਡਾ ਅਤੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਹੀਂ ਮੁਹਾਲੀ ਜ਼ਿਲ੍ਹੇ ਵਿੱਚ ਵਿਦੇਸ਼ਾਂ ਤੋਂ ਆਏ ਨਾਗਰਿਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਨੇ ਪ੍ਰਾਈਵੇਟ ਹੋਟਲ/ਮੋਟਲਜ ਦੀ ਪਛਾਣ ਕੀਤੀ ਹੈ। ਜਿੱਥੇ ਇਨ੍ਹਾਂ ਲੋਕਾਂ ਨੂੰ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ। ਹੋਟਲ ਮਾਲਕ ਇਨ੍ਹਾਂ ਲੋਕਾਂ ਤੋਂ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵੱਲੋਂ ਨਿਰਧਾਰਿਤ ਰੇਟਾਂ ਅਨੁਸਾਰ ਕਿਰਾਏ ਅਤੇ ਭੋਜਨ ਲਈ ਖਰਚਾ ਵਸੂਲ ਕਰਨਗੇ। ਇਨ੍ਹਾਂ ਉਦੇਸ਼ਾਂ ਲਈ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਵਿਦੇਸ਼ਾਂ ਤੋਂ ਹਵਾਈ ਅੱਡੇ ਰਾਹੀਂ ਆਉਣ ਵਾਲੇ ਵਿਅਕਤੀਆਂ ਨੂੰ ਸੰਸਥਾਗਤ ਕੁਆਰੰਟੀਨ ਦੇ ਤਹਿਤ ਹੋਟਲ ਵਿੱਚ 14 ਦਿਨਾਂ ਤੱਕ ਰੱਖਣ ਲਈ ਉਪਾਅ ਕਰਨਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹਵਾਈ ਅੱਡੇ ’ਤੇ ਹੀ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ ਅਤੇ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਜਾਏਗਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਉਦੇਸ਼ਾਂ ਲਈ ਭੁਗਤਾਨ ਦੇ ਅਧਾਰ ’ਤੇ ਨਿਰਧਾਰਿਤ ਹੋਟਲਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ। ਯਾਤਰੀਆਂ ਨੂੰ ਉਨ੍ਹਾਂ ਦੀ ਭੁਗਤਾਨ ਦੀ ਯੋਗਤਾ ਦੇ ਅਧਾਰ ’ਤੇ ਉਨ੍ਹਾਂ ਦੀ ਸਹਿਮਤੀ ਅਨੁਸਾਰ ਉਨ੍ਹਾਂ ਦੀ ਪਸੰਦ ਦੇ ਹੋਟਲਾਂ ਵਿੱਚ ਭੇਜਿਆ ਜਾਵੇਗਾ।
ਸਥਾਨਕ ਹਵਾਈ ਅੱਡੇ ਰਾਹੀਂ ਇਸ ਜ਼ਿਲ੍ਹੇ ਵਿੱਚ ਪਹੁੰਚਣ ਵਾਲੇ ਦੂਜੇ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਆਰਟੀਏ ਨਾਲ ਤਾਲਮੇਲ ਕਰਕੇ ਆਪਣੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ ਅਤੇ ਜ਼ਿਲ੍ਹਾ ਵਾਈਸ ਸੂਚੀ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੀ ਜਾਵੇਗੀ। ਇਸ ਜ਼ਿਲ੍ਹੇ ਨਾਲ ਸਬੰਧਤ ਯਾਤਰੀ ਦਿੱਲੀ ਏਅਰਪੋਰਟ ਰਾਹੀਂ ਇੱਥੇ ਪਹੁੰਚਣ ’ਤੇ ਡੇਰਾਬੱਸੀ ਦੇ ਪਾਮ ਰਿਜੋਰਟ ਵਿੱਚ ਰਿਪੋਰਟ ਕਰਨਗੇ, ਜਿੱਥੇ ਉਨ੍ਹਾਂ ਨੂੰ ਹੈਲਪ ਡੈਸਕ ਦੁਆਰਾ ਹੋਟਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਇਸ ਜ਼ਿਲ੍ਹੇ ਵਿੱਚ ਆਉਣ ਵਾਲੇ ਯਾਤਰੀ ਇੱਥੋਂ ਦੇ ਸੈਕਟਰ-76 ਸਥਿਤ ਰਾਧਾ ਸੁਆਮੀ ਸਤਿਸੰਗ ਭਵਨ ਵਿੱਚ ਰਿਪੋਰਟ ਕਰਨਗੇ। ਇੱਥੇ ਵੀ ਹੈਲਪ ਡੈਸਕ ਹੋਟਲਾਂ ’ਚ ਠਹਿਰਾਅ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ। ਜਿੱਥੇ ਉਨ੍ਹਾਂ ਨੂੰ ਸੰਸਥਾਗਤ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ।
ਸ੍ਰੀ ਦਿਆਲਨ ਨੇ ਕਿਹਾ ਕਿ ਜਿਹੜੇ ਯਾਤਰੀ ਹੋਟਲ ਦਾ ਕਿਰਾਇਆ ਅਦਾ ਕਰਨ ਤੋਂ ਅਸਮਰਥ ਹੋਣਗੇ, ਉਨ੍ਹਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਜਾਂ ਹੋਰ ਢੁੱਕਵੀਂ ਕੁਆਰੰਟੀਨ ਸਹੂਲਤ ਵਿੱਚ ਰੱਖਿਆ ਜਾਵੇਗਾ। ਇੱਥੇ ਠਹਿਰਨਾ ਮੁਫ਼ਤ ਹੋਵੇਗਾ ਪਰ ਖਾਣੇ ਦੇ ਖਰਚੇ ਮੁਸਾਫਰਾਂ ਦੁਆਰਾ ਕੀਤੇ ਜਾਣਗੇ। ਤਿੰਨ ਹਵਾਈ ਅੱਡਿਆਂ ਤੋਂ ਜ਼ਿਲ੍ਹੇ ਵਿੱਚ ਆਉਣ ਵਾਲੇ ਯਾਤਰੀਆਂ ਦਾ ਰੋਜ਼ਾਨਾ ਅੰਕੜਾ ਤਿਆਰ ਕੀਤਾ ਜਾਵੇਗਾ ਅਤੇ ਜਿਸ ਹੋਟਲ ਦਾ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ, ਉਸ ਦਾ ਵੇਰਵਾ ਰਾਜ/ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੋਵਿਡ ਸੈੱਲ ਨੂੰ ਭੇਜਿਆ ਜਾਵੇਗਾ। ਸਿਵਲ ਸਰਜਨ ਦੁਆਰਾ ਨਿਯੁਕਤ ਮੈਡੀਕਲ ਟੀਮਾਂ ਯਾਤਰੀਆਂ ਦੀ ਐਂਟਰੀ ਪੁਆਇੰਟਾਂ/ਹਵਾਈ ਅੱਡਿਆਂ ‘ਤੇ ਜਾਂਚ ਕਰਨਗੀਆਂ ਅਤੇ ਜਿਨ੍ਹਾਂ ਵਿੱਚ ਲੱਛਣ ਮਿਲਦੇ ਹਨ, ਉਨ੍ਹਾਂ ਨੂੰ ਹਸਪਤਾਲ/ਕੁਆਰੰਟੀਨ ਸੈਂਟਰ ਵਿੱਚ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…