ਜੁਡੀਸ਼ਲ, ਪੁਲੀਸ ਤੇ ਸਿਵਲ ਅਫ਼ਸਰਾਂ ਦੀ ਰਿਹਾਇਸ਼ ਲਈ ਸੈਕਟਰ-96 ’ਚ ਕੀਤੀ ਜ਼ਮੀਨ ਦੀ ਸ਼ਨਾਖ਼ਤ

ਅਧਿਕਾਰੀਆਂ ਦੀ ਸਰਕਾਰੀ ਰਿਹਾਇਸ ਦੀ ਉਸਾਰੀ ਮੁੱਦੇ ’ਤੇ ਵਿਚਾਰਾਂ ਕੀਤੀਆਂ

ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿੱਚ ਬਣੇਗਾ ਜੁਡੀਸ਼ਲ ਕੰਪਲੈਕਸ

ਨਬਜ਼-ਏ-ਪੰਜਾਬ, ਮੁਹਾਲੀ, 1 ਨਵੰਬਰ:
ਜ਼ਿਲ੍ਹਾ ਪੱਧਰੀ ਬਿਲਡਿੰਗ ਕਮੇਟੀ ਦੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਮੀਟਿੰਗ ਵਿੱਚ ਮੁਹਾਲੀ ਵਿੱਚ ਜੁਡੀਸਲ, ਪੁਲੀਸ ਅਤੇ ਸਿਵਲ ਅਫ਼ਸਰਾਂ ਦੀਆਂ ਸਰਕਾਰੀ ਰਿਹਾਇਸ ਅਤੇ ਡੇਰਾਬੱਸੀ ਵਿੱਚ ਜੁਡੀਸ਼ਲ ਕੰਪਲੈਕਸ ਦੀ ਉਸਾਰੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ, ਐੱਸਐੱਸਪੀ ਸੰਦੀਪ ਗਰਗ, ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏਸੀਏ ਪੁੱਡਾ ਦਮਨਦੀਪ ਕੌਰ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਫ਼ੀਲਡ ਅਫ਼ਸਰ ਮੁੱਖ ਮੰਤਰੀ ਇੰਦਰਪਾਲ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸਐਸ ਭੁੱਲਰ ਮੌਜੂਦ ਸਨ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਵਿੱਚ ਜ਼ਿਲ੍ਹਾ ਹੈੱਡਕੁਆਰਟਰ ’ਤੇ ਬਣਨ ਵਾਲੀਆਂ ਜੁਡੀਸ਼ਲ, ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ਾਂ ਲਈ ਸੈਕਟਰ-96 ਵਿੱਚ ਜ਼ਮੀਨ ਦੀ ਸ਼ਨਾਖ਼ਤ ਕੀਤੀ ਗਈ ਹੈ। ਇਸ ਥਾਂ ’ਤੇ ਮਕਾਨਾਂ ਦੀ ਉਸਾਰੀ ਲਈ ਅਗਲੀ ਕਾਰਵਾਈ ਕਰਨ ’ਤੇ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਫਿਲਹਾਲ 24 ਰਿਹਾਇਸ਼ਾਂ ਦੇ ਨਿਰਮਾਣ ਦੀ ਪ੍ਰਵਾਨਗੀ ਮਿਲੀ ਹੈ। ਜਿਸ ’ਤੇ ਹੁਣ ਚੀਫ਼ ਆਰਕੀਟੈਕਟ ਕੋਲੋਂ ਡਰਾਇੰਗ ਤਿਆਰ ਕਰਵਾ ਕੇ ਅਤੇ ਉਸਾਰੀ ਖ਼ਰਚੇ ਤੈਅ ਕਰਕੇ ਸਰਕਾਰ ਤੋਂ ਲੋੜੀਂਦੇ ਫੰਡ ਮੰਗੇ ਜਾਣਗੇ। ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਲਈ ਸਰਕਾਰੀ ਰਿਹਾਇਸ਼ ਦਾ ਉਚਿੱਤ ਪ੍ਰਬੰਧ ਨਹੀਂ ਹੈ। ਜਿਸ ਕਾਰਨ ਕਈ ਅਧਿਕਾਰੀਆਂ ਨੂੰ ਚੰਡੀਗੜ੍ਹ ਜਾਂ ਮੁਹਾਲੀ ਵਿੱਚ ਕਿਰਾਏ ਦੇ ਘਰਾਂ ਵਿੱਚ ਰਹਿਣਾ ਪੈਂਦਾ ਹੈ।
ਡੀਸੀ ਨੇ ਦੱਸਿਆ ਕਿ ਇਸੇ ਤਰ੍ਹਾਂ ਡੇਰਾਬੱਸੀ ਵਿਖੇ ਬਣਨ ਵਾਲੇ ਜੁਡੀਸ਼ਲ ਕੰਪਲੈਕਸ ਲਈ ਪਿੰਡ ਜਵਾਹਰਪੁਰ ਵਿੱਚ ਕਰੀਬ 6 ਏਕੜ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ। ਜਿਸ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰੀ ਕਮਰਿਆਂ, ਮਿਆਦ ਪੁਗਾ ਚੁੱਕੀ ਪਾਣੀ ਦੀ ਟੈਂਕੀ ਅਤੇ ਬੋਰਵੈਲ ਨੂੰ ਹਟਾਇਆ ਜਾਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਅਨੁਮਾਨ ਤਿਆਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।

Load More Related Articles
Load More By Nabaz-e-Punjab
Load More In General News

Check Also

Sixteen law schools participated in Leiden Sarin International Air Law Moot Court competition

Sixteen law schools participated in Leiden Sarin International Air Law Moot Court competit…