ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਵਿੱਚ ਕੀਤੀ ਮੂਰਤੀ ਸਥਾਪਨਾ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੰਦਰ ਧਰਮਸ਼ਾਲਾ ਦਾ ਕੀਤਾ ਉਦਘਾਟਨ, 5 ਲੱਖ ਦੀ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਇੱਥੋਂ ਦੇ ਉਦਯੋਗਿਕ ਖੇਤਰ ਫੇਜ਼-9 (ਨੇੜੇ ਰੇਲਵੇ ਸਟੇਸ਼ਨ) ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਵਾਮੀ ਸ੍ਰੀ ਸ੍ਰੀ 1008 ਸ੍ਰੀ ਸੰਪੂਰਣਾਨੰਦ ਬ੍ਰਹਮਚਾਰੀ ਮਹਾਰਾਜ ਵੱਲੋਂ ਮੰਦਰ ਦਾ ਰਸਮੀ ਉਦਘਾਟਨ ਕਰਨ ਉਪਰੰਤ ਮੰਦਰ ਵਿੱਚ ਭਗਵਾਨ ਪਰਸ਼ੂਰਾਮ ਜੀ ਅਤੇ ਹੋਰ ਮੂਰਤੀਆਂ ਦੀ ਸਥਾਪਨਾ ਕੀਤੀ ਗਈ। ਇਸ ਸਬੰਧੀ ਤਿੰਨ ਦਿਨ ਰੋਜ਼ਾਨਾ ਪੂਜਾ ਕੀਤੀ ਗਈ ਅਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ।
ਬਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀ.ਕੇ. ਵੈਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚਾਰ ਸਾਲ ਪਹਿਲਾਂ ਇਸ ਮੰਦਰ ਦੇ ਪ੍ਰਧਾਨ ਦੀ ਸੇਵਾ ਸੰਭਾਲੀ ਗਈ ਸੀ, ਜਿਸ ਤੋਂ ਬਾਅਦ ਇੱਥੇ ਆਲੀਸ਼ਾਨ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ, ਹੁਣ ਮੰਦਰ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ’ਤੇ ਇੱਥੇ ਭਗਵਾਨ ਪਰਸ਼ੂਰਾਮ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਭਗਵਾਨ ਸ਼ੰਕਰ ਦੀ ਇਕੱਲੀ ਅਤੇ ਪਰਿਵਾਰ ਸਮੇਤ, ਭਗਵਾਨ ਗਣੇਸ਼, ਭਗਵਾਨ ਰਾਮ ਦੇ ਪਰਿਵਾਰ ਅਤੇ ਭਗਵਾਨ ਹਨੂੰਮਾਨ, ਰਾਧਾਕ੍ਰਿਸ਼ਨ, ਦੁਰਗਾ ਮਾਤਾ ਅਤੇ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮੰਦਰ ਦੀ ਧਰਮਸ਼ਾਲਾ ਦਾ ਉਦਘਾਟਨ ਕੀਤਾ। ਉਨ੍ਹਾਂ ਮੰਦਰ ਕਮੇਟੀ ਨੂੰ ਪੰਜ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਬੀਰ ਸਿੰਘ ਮਣਕੂ, ਪ੍ਰਮੋਦ ਮਿੱਤਰਾ, ਸੁਨੀਲ ਬੰਸਲ, ਆਭਾ ਬੰਸਲ, ਰੁਪਿੰਦਰ ਕੌਰ ਰੀਨਾ, ਰਮੇਸ਼ ਦੱਤ ਸ਼ਰਮਾ, ਤਰਲੋਕ ਚੰਦ ਗਰਗ ਨੇ ਵੀ ਹਾਜ਼ਰੀ ਭਰੀ। ।

ਇਸ ਮੌਕੇ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਜਸਵਿੰਦਰ ਸ਼ਰਮਾ, ਨਵਲ ਕਿਸ਼ੋਰ ਸ਼ਰਮਾ, ਜਨਰਲ ਸਕੱਤਰ ਜੇਪੀਐਸ ਰਿਸ਼ੀ, ਸੰਯੁਕਤ ਸਕੱਤਰ ਅਕਸ਼ਿਤ ਸ਼ਰਮਾ, ਕੈਸ਼ੀਅਰ ਸੰਜੀਵ ਮਿਸ਼ਰਾ, ਸ਼ਿਵ ਸ਼ਰਨ ਕੁਮਾਰ, ਬਾਲ ਕ੍ਰਿਸ਼ਨ ਸ਼ਰਮਾ, ਵੀਪੀ ਪਾਠਕ, ਗੋਪਾਲ ਸ਼ਰਮਾ, ਪ੍ਰਵੀਨ ਸ਼ਰਮਾ, ਵਿਨੋਦ ਵੈਦ, ਐਮਸੀ ਵੋਹਰਾ, ਮਨਮੋਹਨ ਦਾਦਾ, ਆਚਾਰਿਆ ਇੰਦਰਮਣੀ ਤ੍ਰਿਪਾਠੀ, ਸ੍ਰੀਮਤੀ ਅਨੀਤਾ ਸ਼ਾਰਦਾ, ਮੋਹਯਾਲ ਸਭਾ ਦੇ ਮੀਤ ਪ੍ਰਧਾਨ ਅਜੇ ਵੈਦ, ਅੰਨਪੂਰਨਾ ਮਹਿਲਾ ਮੰਡਲ ਦੀ ਪ੍ਰਧਾਨ ਸ੍ਰੀਮਤੀ ਅਨੀਤਾ ਜੋਸ਼ੀ, ਰਾਜੀਵ ਦੱਤ, ਗਊਸ਼ਾਲਾ ਪ੍ਰਧਾਨ ਰਮੇਸ਼ ਨਿੱਕੂ, ਬ੍ਰਾਹਮਣ ਸਭਾ ਦੀ ਮਹਿਲਾ ਮੰਡਲ ਦੀ ਪ੍ਰਧਾਨ ਹੇਮਾ ਗੇਰੋਲਾ ਅਤੇ ਉਨ੍ਹਾਂ ਦੀ ਟੀਮ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…