ਜੇ ਖੇਤੀ ਕਾਨੂੰਨ ਇਕ ਸਾਜਿਸ਼ ਹਨ ਤਾਂ ਅਮਰਿੰਦਰ ਸਿੱਧ ਕਰੇ ਜਾਂ ਮੁਆਫ਼ੀ ਮੰਗੇ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਇਸ ਬਿਆਨ ਕਿ ਖੇਤੀ ਬਿੱਲ ਕਿਸਾਨਾਂ ਦੇ ਖ਼ਿਲਾਫ਼ ਇਕ ਕਾਂਸਪਰੇਸੀ ਤਹਿਤ ਬਣਾਏ ਗਏ ਹਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਜੇਕਰ ਆਪਣੀ ਗੱਲ ’ਤੇ ਏਨਾ ਹੀ ਭਰੋਸਾ ਹੈ ਤਾਂ ਫੇਰ ਇਕ ਵਾਰ ਇਨ੍ਰਾਂ ਬਿੱਲਾਂ ਦੇ ਖ਼ਿਲਾਫ਼ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਿਆਨ ਕਰਵਾ ਦੇਣ ਨਹੀਂ ਤਾਂ ਆਪਣੀ ਗ਼ਲਤ ਬਿਆਨੀ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮ ਕਿਸੇ ਨੂੰ ਪਸੰਦ ਨਾ ਆਉਣ ਇਹ ਵੀ ਹੋ ਸਕਦਾ ਕੇ ਉਸਦੇ ਨਤੀਜੇ ਗਲਤ ਨਿਕਲਣ ਪਰ ਇਹ ਕਹਿਣਾ ਕਿ ਦੇਸ਼ ਵੱਲੋਂ ਏਨੇ ਸਮਰਥਨ ਨਾਲ ਚੁਣਿਆਂ ਹੋਇਆ ਪ੍ਰਧਾਨ ਮੰਤਰੀ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਦਾ ਹੈ, ਇਹ ਦਿਮਾਗੀ ਦਿਵਾਲੀਏਪਣ ਤੋਂ ਵੱਧ ਕੁਝ ਨਹੀਂ ਹੈ।
ਕਾਂਗਰਸੀ ਸਿਆਸਤ ’ਤੇ ਟਿੱਪਣੀ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸਿਆਸੀ ਸਾਜ਼ਿਸ਼ਾਂ ਕਰਨਾ ਕਾਂਗਰਸ ਦੀ ਵਿਚਾਰਧਾਰਾ ਹੈ ਨਾ ਕਿ ਭਾਜਪਾ ਦੀ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹਮੇਸ਼ਾ ਸਾਜ਼ਿਸ਼ ਦਾ ਸਹਾਰਾ ਲੈਂਦੀ ਹੈ ਅਤੇ ਅੱਜ ਵੀ ਇਹੋ ਕਰ ਰਹੀ ਹੈ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਕਿ ਜੇਕਰ ਇਨ੍ਹਾਂ ਕੋਲ ਪਿਛਲੇ 10 ਸਾਲਾਂ ਦੇ ਕਾਂਗਰਸੀ ਸ਼ਾਸਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਲੱਖਾਂ ਆਤਮ ਹੱਤਿਆਵਾਂ ਤੋਂ ਉਭਰਨ ਦਾ ਕੋਈ ਹੋਰ ਹੱਲ ਹੈ ਤਾਂ ਮੈਂ ਹੁਣੇ ਉਸ ਦੀ ਗੱਲਬਾਤ ਖੇਤੀ ਮੰਤਰੀ ਨਾਲ ਕਰਵਾਉਣ ਲਈ ਤਿਆਰ ਹਾਂ ਅਤੇ ਸਰਕਾਰ ਦੇ ਦਰਵਾਜੇ ਵੀ ਹਮੇਸ਼ਾ ਖੱੁਲ੍ਹੇ ਹਨ, ਬਿਨਾ ਕਿਸੇ ਠੋਸ ਨੀਤੀ ਤੋਂ ਨੁਕਤਾਚੀਨੀ ਅਨਪੜਤਾ ਦੀ ਨਿਸ਼ਾਨੀ ਹੈ ਜੋ ਕਾਂਗਰਸੀ ਵਿਖਾ ਰਹੇ ਹਨ। ਉਨ੍ਹਾਂ ਕਿਹਾ ਕਿ 1989 ਵਿੱਚ ਮੰਡਲ ਕਮਿਸ਼ਨ ਵੇਲੇ ਕਾਂਗਰਸ ਦੇ ਪ੍ਰਚਾਰ ਦੀ ਚੁੱਕ ਵਿੱਚ ਆਏ ਲੋਕ ਜੋ ਉਸ ਵੇਲੇ ਕਮਿਸ਼ਨ ਦਾ ਵਿਰੋਧ ਕਰਕੇ ਅੱਗਾਂ ਲਗਾ ਰਹੇ ਸ।ਨ ਓਹੀ ਲੋਕ ਮੰਡਲ ਕਮਿਸ਼ਨ ਨੂੰ ਲਾਗੂ ਕਰਾਉਣ ਲਈ ਹੁਣ ਮੁਜ਼ਾਹਰੇ ਕਰਦੇ ਫਿਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਫੈਸਲਾ ਕਿਸੇ ਪਿੱਛੇ ਲੱਗ ਕੇ ਅਤੇ ਬਿਨਾ ਵਿਚਾਰੇ ਨਾ ਲੈਣ ਕਿਉਂਕਿ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਤੈਅ ਕਰੇਗਾ।

Load More Related Articles
Load More By Nabaz-e-Punjab
Load More In Agriculture & Forrest

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …