
ਅਣਦੇਖੀ: ਐਰੋਸਿਟੀ ਦੇ ਅਲਾਟੀ ਦਰਪੇਸ਼ ਸਮੱਸਿਆਵਾਂ ਤੋਂ ਬੇਹੱਦ ਤੰਗ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਇੱਥੋਂ ਦੇ ਨਵ ਨਿਰਮਾਣ ਅਧੀਨ ਐਰੋਸਿਟੀ ਦੇ ਅਲਾਟੀਆਂ ਨੇ ਐਰੋਸਿਟੀ ਡਿਵੈਲਪਮੈਂਟ ਅਤੇ ਵੈਲਫੇਅਰ ਕਮੇਟੀ ਦੀ ਅਗਵਾਈ ਵਿੱਚ ਗਰੇਟਰ ਮੁਹਾਲੀ ਵਿਕਾਸ ਅਥਾਰਟੀ ਤੇ ਅਧਿਕਾਰੀਆਂ ਨੂੰ ਆ ਰਾਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਤੁਲੀ, ਸਰਪ੍ਰਸਤ ਨਰੇਸ਼ ਅਰੋੜਾ, ਚੇਅਰਮੈਨ ਪਰਮਦੀਪ ਸਿੰਘ ਭਬਾਤ, ਜਨਰਲ ਸਕੱਤਰ ਕੁਲਦੀਪ ਸਿੰਘ, ਜਸਪਿੰਦਰ ਕੌਰ, ਇਕਬਾਲ ਸਿੰਘ, ਗੁਰਨੈਬ ਸਿੰਘ, ਮਲਵਿੰਦਰ ਸਿੰਘ, ਦਰਬਾਰ ਸਿੰਘ, ਵਿਜੇ ਗੁਪਤਾ, ਲਖਬੀਰ ਸਿੰਘ ਆਗੂਆਂ ਨੇ ਨਿਗਰਾਨ ਇੰਜੀਨੀਅਰ ਦਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਨੂੰ ਪਾਣੀ ਅਤੇ ਬਿਜਲੀ ਦੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਜੋ ਬਿਜਲੀ ਦੇ ਬਕਸੇ ਲੋਕਾਂ ਦੇ ਘਰਾਂ ਅੱਗੇ ਲਗਾਏ ਹੋਏ ਹਨ। ਜਿਸ ਵਿੱਚ ਕਰੰਟ ਆਉਣ ਦਾ ਡਰ ਹਮੇਸ਼ਾ ਬਣੀਆਂ ਰਹਿੰਦਾ ਹੈ ਜਿਨ੍ਹਾਂ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਕੱਢਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਪਿਛਲੇ ਦਿਨੀਂ ਬਿਜਲੀ ਦੇ ਬਕਸੇ ਦੀਆਂ ਨੰਗੀਆਂ ਤਾਰਾਂ ਨਾਲ ਵਾਪਰੀ ਘਟਣਾ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਸੀਵਰੇਜ ਦਾ ਵੀ ਬਹੁਤ ਮਾੜਾ ਹਾਲ ਹੈ। ਜਿਸ ਕਾਰਨ ਅਲਾਟੀਆਂ ਨੂੰ ਲੱਖਾ ਰੁਪਏ ਖ਼ਰਚ ਕੇ ਪਲਾਟ ਲੈ ਕੇ ਮਕਾਨ ਬਣਾ ਕੇ ਸ਼ਾਂਤਮਈ ਢੰਗ ਨਾਲ ਰਹਿਣ ਦਾ ਸੁਪਨਾ ਖੱਟਾ ਪੈਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਇੱਥੇ ਵੇਰਕਾ ਬੂਥ ਅਤੇ ਹੋਰ ਮਾਰਕੀਟ ਜਲਦੀ ਵਿਕਸਿਤ ਕਰਨ ਦੀ ਵੀ ਮੰਗ ਕੀਤੀ।
ਇਸ ਉਪਰੰਤ ਇਸ ਕੰਪਨੀ ਦੇ ਵਿਕਾਸ ਦੇ ਕੰਮ ਕਰ ਰਹੀ ਐਲ ਐਂਡ ਟੀ ਕੰਪਨੀ ਦੇ ਕਲੱਸਟਰ ਮੁਖੀ ਪੀ.ਕੇ. ਗੁਪਤਾ ਨੇ ਵੀ ਕੰਪਨੀ ਵੱਲੋਂ ਐਰੋਸਿਟੀ ਵਿੱਚ ਕੀਤੇ ਗਏ ਵਿਕਾਸ ਕੰਮਾਂ ਦਾ ਵੀ ਨਿਰੀਖਣ ਕੀਤਾ। ਕਮੇਟੀ ਦੇ ਆਗੂਆਂ ਨੂੰ ਉਨ੍ਹਾਂ ਨੂੰ ਵਿਕਾਸ ਕੰਮਾਂ ਵਿੱਚ ਰਹਿ ਗਈਆਂ ਤਰੁੱਟੀਆਂ ਬਾਰੇ ਜਾਣੂ ਕਰਵਾਇਆਂ। ਉਨ੍ਹਾਂ ਅਲਾਟੀਆਂ ਦੀ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।