Share on Facebook Share on Twitter Share on Google+ Share on Pinterest Share on Linkedin ਮਾਰਕੀਟ ਫੇਜ਼-3ਬੀ2 ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਯੋਗ ਪੈਰਵੀ ਕੀਤੀ ਜਾਵੇ: ਜੇਪੀ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ: ਇੱਥੋਂ ਦੇ ਫੇਜ਼-3ਬੀ2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ, ਕਲਗੀਧਰ ਸੇਵਕ ਜਥਾ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ਼-3ਬੀ 2 ਦੀ ਮਾਰਕੀਟ ’ਚੋਂ ਾਨਜਾਇਜ਼ ਕਬਜ਼ੇ ਹਟਾਏ ਜਾਣ। ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਫੇਜ਼-3ਬੀ2 ਵਿੱਚ ਨਾਜਾਇਜ਼ ਕਬਜ਼ਿਆਂ ਦੀ ਬਹੁਤ ਭਰਮਾਰ ਹੋ ਗਈ ਹੈ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਅਤੇ ਨਾਜਾਇਜ਼ ਰੇਹੜੀਆਂ-ਫੜੀਆਂ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਦੂਜੇ ਪਾਸੇ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰ ਵੀ ਇਹ ਰੌਲਾ ਪਾ ਰਹੇ ਹਨ ਕਿ ਨਾਜਾਇਜ਼ ਲੱਗਦੀਆਂ ਰੇਹੜੀਆਂ-ਫੜੀਆਂ ਕਾਰਨ ਉਨ੍ਹਾਂ ਨੂੰ ਦੁਕਾਨਾਂ ਦੇ ਖਰਚੇ ਕੱਢਣੇ ਵੀ ਅੌਖੇ ਹੋ ਰਹੇ ਹਨ। ਦੁਕਾਨਾਂ ਉੱਤੇ ਮਿਲਦੇ ਵਧੀਆ ਕੁਆਲਿਟੀ ਦੇ ਸਮਾਨ ਤੋਂ ਬੇਮੁੱਖ ਹੋ ਕੇ ਲੋਕ ਸਸਤੇ ਦੇ ਚੱਕਰ ਵਿੱਚ ਇਨ੍ਹਾਂ ਨਾਜਾਇਜ ਰੇਹੜੀਆਂ ਫੜੀਆਂ-ਵਾਲਿਆਂ ਕੋਲੋਂ ਸਮਾਨ ਖਰੀਦਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਊ ਟੀਮ ਆਉਂਦੀ ਹੈ ਤਾਂ ਇਹ ਨਾਜਾਇਜ਼ ਕਬਜ਼ਿਆਂ ਵਾਲੇ ਤੁਰੰਤ ਹੀ ਤਿੱਤਰ ਬਿੱਤਰ ਹੋ ਜਾਂਦੇ ਹਨ ਅਤੇ ਨਿਗਮ ਟੀਮ ਦੇ ਜਾਣ ਤੋਂ ਬਾਅਦ ਪਹਿਲਾਂ ਵਾਂਗ ਮੁੜ ਨਾਜਾਇਜ਼ ਕਬਜ਼ੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਟੀਮ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਦੁਕਾਨਦਾਰਾਂ ਦਾ ਸਮਾਨ ਤਾਂ ਹਟਾ ਦਿੱਤਾ ਜਾਂਦਾ ਹੈ ਜਦੋਂਕਿ ਨਾਜਾਇਜ਼ ਰੇਹੜੀਆਂ-ਫੜੀਆਂ ਵਾਲੇ ਉਸੇ ਤਰ੍ਹਾਂ ਮੌਜੂਦ ਰਹਿੰਦੇ ਹਨ। ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਇਹਨਾਂ ਨਜਾਇਜ ਰੇਹੜੀਆਂ ਫੜੀਆਂ ਕੋਲ ਅਕਸਰ ਹੀ ਗਲਤ ਕਿਸਮ ਦੇ ਆਦਮੀ ਕਾਫੀ ਸਮਾ ਖੜੇ ਰਹਿੰਦੇ ਹਨ, ਜੋ ਕਿ ਰਾਹ ਜਾਂਦੀਆਂ ਅੌਰਤਾਂ ਉਪਰ ਵੀ ਕੁਮੈਂਟ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਵੀ ਗੰਭੀਰ ਹੋ ਰਹੀ ਹੈ। ਮਾਰਕੀਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਸ਼ੋਕ ਬਾਂਸਲ, ਸੌਰਵ ਜੈਨ, ਨਵਦੀਪ ਬਾਂਸਲ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਗਲਾ, ਇੱਕਰਮ ਸੰਧੂ, ਰਾਹੁਲ ਸਿੰਗਲਾ ਨੇ ਮੰਗ ਕੀਤੀ ਕਿ ਫੇਜ਼-3ਬੀ2 ਦੀ ਮਾਰਕੀਟ ’ਚੋਂ ਤੁਰੰਤ ਨਾਜਾਇਜ਼ ਕਬਜ਼ੇ ਹਟਾਏ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ