Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਐਸਡੀਐਮ ਸ੍ਰੀਮਤੀ ਬਰਾੜ ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਮਾਰਚ: ਖਰੜ ਸਬ ਡਵੀਜ਼ਨ ਤਹਿਤ ਪੈਦੇ ਨਦੀਆਂ, ਨਾਲੇ ਅਤੇ ਖੱਡਾਂ ਵਿਚ ਜੋ ਵਿਅਕਤੀ ਨਜ਼ਾਇਜ ਤੌਰ ’ਤੇ ਮਾਈਨਿੰਗ ਕਰਦਾ ਹੈ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਨਜਾਇਜ਼ ਮਾਈਨਿੰਗ ਸਬੰਧੀ ਚੈÎਕਿੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਕਰੈਸ਼ਰ ਮਾਲਕਾਂ ਪਾਸ ਲਾਇਸੰਸ ਹਨ ਉਨ੍ਹਾਂ ਦੇ ਕਰੈਸ਼ਰ ਚੈਕ ਕੀਤੇ ਗਏ ਹਨ ਕਿ ਉਹ ਚਲਦੇ ਹਨ ਜਾਂ ਨਹੀਂ ਪਰ ਬਹੁਤੀਆਂ ਥਾਵਾਂ ਤੇ ਕਰੈਸ਼ਰ ਬੰਦ ਪਾਏ ਗਏ ਹਨ ਅਤੇ ਉਨ੍ਹਾਂ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਨਿਯਮਾਂ ਅਨੁਸਾਰ ਕਰੈਸ਼ਰਾਂ ਨੂੰ ਚਲਾਉਣ ਤਾਂ ਕਿ ਮੈਟੀਰੀਅਲ ਦੀ ਕਿਸੇ ਨੂੰ ਘਾਟ ਨਾ ਆਵੇ। ਉਨ੍ਹਾਂ ਕਿਹਾ ਕਿ ਨਜਾਇਜ਼ ਤੌਰ ਤੇ ਕਰੈਸਰ ਜਾਂ ਖੱਡਾਂ ਵਿਚ ਰੇਤੇ ਦੀ ਭਰਪਾਈ ਕਰਦੇ ਹਨ ਉਨ੍ਹਾਂ ਨੂੰ ਵੀ ਤਾੜਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਰੈਸਰਾਂ ਮਾਲਕਾਂ ਪਾਸ ਲਾਇਸੰਸ ਨਹੀਂ ਹਨ ਉਹ ਤੁਰੰਤ ਜੀ.ਐਮ.ਮੁਹਾਲੀ ਤੋਂ ਨਿਯਮਾਂ ਅਨੁਸਾਰ ਆਪਣੇ ਲਾਇਸੰਸ ਪ੍ਰਾਪਤ ਕਰਨ। ਇਸ ਮੌਕੇ ਤਹਿਸੀਲਦਾਰ ਗੁਰਮੰਦਰ ਸਿੰਘ, ਰਘਵੀਰ ਸਿੰਘ ਕਾਨੂੰਗੋ ਸਮੇਤ ਮਾਲ ਵਿਭਾਗ ਦੇ ਪਟਵਾਰੀ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ