ਨਾਜਾਇਜ ਕਬਜ਼ਿਆਂ ਕਰਕੇ ਸ਼ਹਿਰ ਵਿੱਚ ਹੁੰਦੀ ਟ੍ਰੈਫ਼ਿਕ ਜਾਮ ,ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 3 ਮਾਰਚ (ਕੁਲਜੀਤ ਸਿੰਘ ):
ਜੰਡਿਆਲਾ ਸ਼ਹਿਰ ਵਿੱਚ ਆਮ ਤੌਰ ਤੇ ਘਾਹ ਮੰਡੀ ਚੌਕ ,ਸ਼ੇਖ ਫੱਤਾ ਗੇਟ ,ਅਤੇ ਸਰਾਂ ਚੌਕ ਵਿੱਚ ਅਕਸਰ ਟ੍ਰੈਫ਼ਿਕ ਜਾਮ ਰਹਿੰਦੀ ਹੈ ।ਇਸਦਾ ਕਾਰਣ ਨਾਜਾਇਜ ਕਬਜੇ ਅਤੇ ਨਾਜਾਇਜ ਪਾਰਕਿੰਗ ਹੈ।ਕਿਓਂਕਿ ਬਾਜ਼ਾਰਾਂ ਵਿੱਚ ਅਤੇ ਸੜਕ ਦੇ ਕਿਨਾਰੇ ਕੁਝ ਦੁਕਾਨਦਾਰਾਂ ਵੱਲੋਂ ਆਪਣੀ ਮਨਮਰਜੀ ਦੇ ਚੱਲਦਿਆਂ ਆਪਣੀਆਂ ਦੁਕਾਨਾਂ ਦੇ ਅੱਗੇ 3 ਤੋਂ 5 ਫੁੱਟ ਤੱਕ ਦੁਕਾਨਾਂ ਦੇ ਅੱਗੇ ਸਾਮਾਨ ਰੱਖਿਆ ਹੁੰਦਾ ਹੈ।ਇਸ ਤੋਂ ਇਲਾਵਾ ਘਾਹ ਮੰਡੀ ਚੌਕ ਫਲਾਂ ਦੀਆਂ ਰੇਹੜੀਆਂ ਅਤੇ ਸ਼ੇਖਫੱਤਾ ਦਰਵਾਜੇ ਦੇ ਬਾਹਰ ਨਾਜਾਇਜ ਕਬਜੇ ਤੋਂ ਇਲਾਵਾ ਗੱਡੀਆਂ ਦੀ ਨਾਜਾਇਜ ਪਾਰਕਿੰਗ ਵੀ ਕੀਤੀ ਹੁੰਦੀ ਹੈ ।ਜਿਸ ਕਰਕੇ ਉਥੋਂ ਲੰਘਣ ਵਾਲੀਆਂ ਵੱਡੀਆਂ ਗੱਡੀਆਂ ਸੜਕ ਤੇ ਜਗ੍ਹਾ ਘੱਟ ਹੋਣ ਕਰਕੇ ਟ੍ਰੈਫ਼ਿਕ ਜਾਮ ਦਾ ਕਾਰਣ ਬਣਦੀਆਂ ਹਨ।ਇਸ ਜਾਮ ਕਰਕੇ ਸਕੂਲ ਜਾਣ ਵਾਲੇ ਵਿਦਿਆਰਥੀ ,ਡਿਊਟੀ ਜਾਣ ਵਾਲੇ ਕਰਮਚਾਰੀ ਅਤੇ ਕਈ ਵਾਰ ਐਮਰਜੈਂਸੀ ਵਾਲੇ ਮਰੀਜ਼ ਇਸਦਾ ਸ਼ਿਕਾਰ ਬਣਦੇ ਹਨ।ਕੁੱਝ ਵਿਅਕਤੀਆਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਮੂਕ ਦਰਸ਼ਕ ਬਣਿਆ ਹੋਇਆ ਹੈ।ਜਿਸਦੇ ਕਾਰਣ ਨਾਜਾਇਜ਼ ਕਬਜ਼ੇ ਵਾਲਿਆਂ ਦੇ ਹੌਂਸਲੇ ਬੁਲੰਦ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…