ਕੁਰਾਲੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਨਾਜਾਇਜ਼ ਕਬਜ਼ਿਆਂ ਦਾ ਬੋਲਬਾਲਾ

ਮਾਤਾ ਰਾਣੀ ਚੌਂਕ ਦੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੇ ਮੀਟਿੰਗ ਵਿੱਚ ਪਹੁੰਚ ਕੇ ਹੰਗਾਮਾ ਕੀਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਫਰਵਰੀ:
ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿੱਚ ਨਗਰ ਕੌਂਸਲ ਦੇ ਕੌਂਸਲਰਾਂ ਦੀ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਅੰਦਰ ਨਜਾਇਜ਼ ਕਬਜ਼ਿਆਂ ਖਿਲਾਫ ਪਹੁੰਚੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਦਾ ਬੋਲਬਾਲਾ ਰਿਹਾ। ਮੀਟਿੰਗ ਸ਼ੁਰੂ ਹੋਣ ਉਪਰੰਤ ਪਿਛਲੀ ਮੀਟਿੰਗ ਦੀ ਪੁਸ਼ਟੀ ਕੀਤੀ ਗਈ ਅਤੇ ਮੀਟਿੰਗ ਦੌਰਾਨ ਪੀਣ ਵਾਲੇ ਪਾਣੀ ਦੇ ਲੱਗ ਰਹੇ ਨੌ ਨਵੇਂ ਟਿਊਬਲਾਂ ਬਾਰੇ ਲੋਕੇਸ਼ਨ ਤੇ ਵਿਚਾਰ ਚਰਚਾ ਹੋਈ ਜਿਸ ਵਿਚ ਛੇ ਥਾਵਾਂ ਠੀਕ ਪਾਈਆਂ ਗਈਆਂ ਤੇ ਤਿੰਨ ਥਾਵਾਂ ਤੇ ਲੱਗਣ ਵਾਲੇ ਟਿਊਬਲਾਂ ਦੀ ਲੋਕੇਸ਼ਨ ਬਦਲਣ ਦਾ ਮਤਾ ਰੱਖਿਆ ਗਿਆ ਜਿਸ ਤੇ ਵਾਰਡ ਨੰਬਰ 14 ਵਿਚ ਸ਼ਿਵ ਵਰਮਾ ਦੇ ਵਾਰਡ ਵਿਚ ਲੱਗਣ ਵਾਲੇ ਟਿਊਬਲ ਨੂੰ ਬਦਲਕੇ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਦੀ ਤਜਵੀਜ਼ ਰੱਖੀ ਜਿਸ ਤੇ ਕੌਸਲਰ ਬਹਾਦਰ ਸਿੰਘ ਓ.ਕੇ, ਸੁਖਜੀਤ ਕੌਰ ਸੋਢੀ, ਰਾਣਾ ਭਾਨੂੰਪ੍ਰਤਾਪ, ਬਲਵਿੰਦਰ ਸਿੰਘ, ਵਿਨੀਤ ਕਾਲੀਆ ਨੇ ਉਸਦਾ ਵਿਰੋਧ ਕਰ ਦਿੱਤਾ। ਇਸ ਦੌਰਾਨ ਹੋਰ ਕਈ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਇਸ ਦੌਰਾਨ ਸ਼ਹਿਰ ਦੀ ਮਾਤਾ ਰਾਣੀ ਚੌਂਕ ਦੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੇ ਮੀਟਿੰਗ ਵਿਚ ਪਹੁੰਚ ਕੇ ਹੋ ਹੱਲਾ ਸ਼ੁਰੂ ਕਰਦਿਆਂ ਆਪਣਾ ਆਪਣਾ ਪੱਖ ਰੱਖਦੇ ਹੋਏ ਇਨਸਾਫ ਦੀ ਮੰਗ ਕੀਤੀ। ਇਸ ਦੌਰਾਨ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਕੌਂਸਲਰਾਂ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਦੇ ਹੋਏ ਇਸ ਸਮੱਸਿਆ ਦਾ ਪੁਖਤਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲ ਪ੍ਰਧਾਨ ਅਤੇ ਸਮੁੱਚੇ ਕੌਂਸਲਰਾਂ ਵੱਲੋਂ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ ਨੂੰ ਸ਼ਹਿਰ ਵਿਚੋਂ ਨਜਾਇਜ਼ ਕਬਜ਼ੇ ਕਾਨੂੰਨ ਅਨੁਸਾਰ ਹਟਾਉਣ ਦੀ ਅਪੀਲ ਕਰਦਿਆਂ ਸਾਰੀਆਂ ਪਾਵਰਾਂ ਉਨ੍ਹਾਂ ਨੂੰ ਦੇ ਦਿੱਤੀਆਂ। ਇਸ ਮੌਕੇ ਕੁਰਾਲੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ, ਕੌਂਸਲਰ ਦਵਿੰਦਰ ਠਾਕੁਰ, ਮੀਤ ਪ੍ਰਧਾਨ ਲਖਵੀਰ ਲੱਕੀ, ਕੁਲਵੰਤ ਕੌਰ ਪਾਬਲਾ, ਅੰਮ੍ਰਿਤਪਾਲ ਕੌਰ ਬਾਠ, ਗੁਰਚਰਨ ਸਿੰਘ ਰਾਣਾ, ਗੌਰਵ ਗੁਪਤਾ ਵਿਸ਼ੂ, ਰਾਜਦੀਪ ਸਿੰਘ ਹੈਪੀ, ਪਰਮਜੀਤ ਪੰਮੀ, ਐਸ.ਓ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…