Share on Facebook Share on Twitter Share on Google+ Share on Pinterest Share on Linkedin ਖਿਜ਼ਰਾਬਾਦ ਤੇ ਸਿਆਲਬਾ ਦੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸੜਕਾਂ ਕਿਨਾਰੇ ਕਬਜ਼ੇ ਦੇ ਰਹੇ ਹਨ ਭਿਆਨਕ ਹਾਦਸਿਆਂ ਦਾ ਕਾਰਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 1 ਜੁਲਾਈ ਬਲਾਕ ਮਾਜਰੀ ਅਧੀਨ ਪੈਂਦੇ ਇਤਿਹਾਸਕ ਪਿੰਡ ਖਿਜ਼ਰਾਬਾਦ ‘ਚ ਬਿੰਦਰਖ ਵੱਲ ਤੋਂ ਆ ਰਹੀ 66 ਫੁੱਟ ਵਾਲੀ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀ ਸੜਕ ਤੇ ਕਬਜ਼ਿਆਂ ਦੀ ਭਰਮਾਰ ਹੈ ਜਿਸ ਕਾਰਨ ਸੜਕ ਕੇਵਲ 20 ਫੁੱਟ ਦੀ ਰਹਿ ਗਈ ਹੈ ਤੇ ਪਿੰਡ ਸਿਆਲਬਾ ਦੀ ਸੜਕ ਦਾ ਇਹੋ ਹਾਲ ਹੈ ਇਥੇ ਵੀ ਸੜਕ ਕਿਨਾਰੇ ਕਬਜ਼ਿਆਂ ਦੀ ਭਰਮਾਰ ਹੈ। ਇਕੱਤਰ ਜਾਣਕਾਰੀ ਅਨੁਸਾਰ ਪੀ.ਡਬਲਿਊ.ਡੀ ਵੱਲੋਂ ਪਿੰਡ ਖਿਜ਼ਰਬਾਦ ਤੋਂ ਬਲਾਕ ਮਾਜਰੀ ਤੱਕ ਸੜਕ ਦਾ ਨਿਰਮਾਣ ਕਰਵਾਇਆ ਗਿਆ। ਜਿਸ ਤਹਿਤ ਪਿੰਡ ਖਿਜ਼ਰਬਾਦ ‘ਚ ਬਿੰਦਰਖ ਰੋਡ ਤੇ ਮਹਿਕਮੇ ਵੱਲੋਂ ਚੜਦੀ 66 ਫੁੱਟ ਦੀ ਸੜਕ ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਪਾਈਆਂ ਟੀਨਾਂ ਤੇ ਕੁਝ ਪੱਕੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਸੜਕ ਕੇਵਲ 20 ਤੋਂ 25 ਫੁੱਟ ਦੀ ਰਹਿ ਗਈ ਜਿਸ ਵਿਚ 12 ਫੁੱਟ ਸੜਕ ਤੇ ਪ੍ਰੀਮਿਕਸ ਪਾਈ ਹੋਈ ਹੈ ਜਦਕਿ ਬਾਕੀ ਸਾਇਡਾਂ ਤੇ ਕੇਵਲ ਨਾਮਾਤਰ ਬਰਮਾਂ ਬਚੀਆਂ ਹਨ। ਦੁਕਾਨਦਾਰਾਂ ਵੱਲੋਂ ਵੀਹ ਵੀਹ ਫੁੱਟ ਤੋਂ ਜਿਆਦਾ ਕਬਜ਼ਿਆਂ ਥੱਲੇ ਸੜਕ ਦੱਬ ਲਈ ਹੈ। ਜਿਸ ਕਾਰਨ ਇਸ ਸੜਕ ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਇਸੇ ਤਰ੍ਹਾਂ ਪਿੰਡ ਸਿਆਲਬਾ ਦਾ ਵੀ ਇਹੋ ਹਾਲ ਬਣਿਆ ਹੋਇਆ ਹੈ ਜਿਥੇ ਦੁਕਾਨਦਾਰਾਂ ਨੇ 66 ਫੁੱਟ ਸੜਕ ਨੂੰ ਕੇਵਲ 15 ਫੁੱਟ ਤੱਕ ਸੀਮਤ ਕਰ ਦਿੱਤਾ ਹੈ ਜਿਥੇ ਰੋਜ਼ਾਨਾ ਸੜਕ ਕਿਨਾਰੇ ਜਾਮ ਲੱਗਦੇ ਹਨ। ਸੜਕ ਕਿਨਾਰੇ ਕੀਤੇ ਕਬਜ਼ਿਆਂ ਦੀ ਮੂੰਹ ਬੋਲਦੀ ਤਸਵੀਰ ਦੁਕਾਨਦਾਰਾਂ ਵੱਲੋਂ ਕਬਜ਼ਿਆਂ ਤਹਿਤ ਨਜਾਇਜ਼ ਤੌਰ ਟੀਨਾਂ ਪਾਈਆਂ ਹੋਈਆਂ ਹਨ ਤੇ ਕਈਆਂ ਨੇ ਤਾਂ ਲੈਂਟਰ ਪਾਕੇ ਪੱਕਾ ਕਬਜ਼ਾ ਤੱਕ ਕੀਤਾ ਹੋਇਆ ਹੈ ਬਾਕੀ ਕਸ਼ਰ ਨਜਾਇਜ਼ ਖੜਦੀਆਂ ਰੇਹੜੀਆਂ ਪੂਰੀ ਕਰ ਰਹੀਆਂ ਜੋ ਸੜਕ ਕਿਨਾਰੇ ਖੜਦੀਆਂ ਹਨ। ਕਈ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪਿੰਡ ਖਿਜ਼ਰਾਬਾਦ ਦੇ ਵਿਚ ਕਈ ਲੋਕਾਂ ਨੇ ਪੀ.ਡਬਲਿਊ.ਡੀ ਦੀ ਥਾਂ ਤੇ ਲੈਟਰੀਨ ਦੇ ਖੱਡੇ ਤੱਕ ਬਣਾਏ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਬਜ਼ਿਆਂ ਕਾਰਨ ਤੋਂ ਮਾਲ ਵਿਭਾਗ ਤੇ ਪੀ.ਡਬਲਿਊ.ਡੀ ਦੇ ਅਧਿਕਾਰੀਆਂ ਇਨ੍ਹਾਂ ਕਬਜ਼ਿਆਂ ਤੋਂ ਬੇਖਬਰ ਰੋਜ਼ਾਨਾਂ ਇਨ੍ਹਾਂ ਸੜਕਾਂ ਤੋਂ ਗੁਜਰਦੇ ਹਨ ਜਿਸ ਤੋਂ ਇਨ੍ਹਾਂ ਕਬਜ਼ਾਧਾਰੀਆਂ ਦੀ ਪ੍ਰਸ਼ਾਸਨ ਨਾਲ ਮਿਲੀਭੁਗਤ ਸਾਫ ਜਾਹਿਰ ਹੁੰਦੀ ਹੈ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਥਾਵਾਂ ਤੇ ਕਬਜ਼ਾ ਛੁਡਵਾਉਣ ਲਈ ਮਾਲ ਮਹਿਕਮੇ ਅਤੇ ਪੀ.ਡਬਲਿਊ.ਡੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਨਿਸ਼ਾਨਦੇਹੀ ਕਰਵਾ ਕੇ ਸੜਕਾਂ ਤੇ ਆਵਾਜਾਈ ਬਹਾਲ ਕਰਵਾਈ ਜਾਵੇ ਤਾਂ ਜੋ ਸੜਕੀ ਹਾਦਸਿਆਂ ਨੂੰ ਨੱਥ ਪੈ ਸਕੇ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਪੁਖਤਾ ਹੱਲ ਵੀ ਹੋ ਸਕੇ। ਕੀ ਕਹਿਣਾ ਨਾਇਬ ਤਹਿਸੀਲਦਾਰ ਦਾ ਇਸ ਸਬੰਧੀ ਸੰਪਰਕ ਕਰਨ ’ਤੇ ਸਬ ਤਹਿਸੀਲ ਬਲਾਕ ਮਾਜਰੀ ਦੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੁਤ ਨੇ ਕਿਹਾ ਕਿ ਸੜਕ ਤੇ ਕੀਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਬੰਧਤ ਵਿਭਾਗ ਨਾਲ ਰਾਬਤਾ ਬਣਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ