Share on Facebook Share on Twitter Share on Google+ Share on Pinterest Share on Linkedin ਮੁਹਾਲੀ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ ਫੜੀਆਂ ਹਟਾਈਆਂ ਜਾਣ: ਜੇਪੀ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਮੁਹਾਲੀ ਨਗਰ ਨਿਗਮ ਅਤੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਲੱਗ ਰਹੀਆਂ ਨਜਾਇਜ ਰੇਹੜੀਆਂ ਫੜੀਆਂ ਚੁਕਵਾਈਆਂ ਜਾਣ ਅਤੇ ਇਸ ਮਾਰਕੀਟ ਦਾ ਮਾਹੌਲ ਕਰਨ ਵਾਲੇ ਅਨਸਰਾਂ ਉੱਪਰ ਕਾਬੂ ਕਰਨ ਲਈ ਪੁਲੀਸ ਗਸ਼ਤ ਵਧਾਈ ਜਾਵੇ। ਅੱਜ ਇੱਥੇ ਗੱਲਬਾਤ ਕਰਦਿਆਂ ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਨਾਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਦੀ ਏਨੀ ਭਰਮਾਰ ਹੋ ਗਈ ਹੈ ਕਿ ਇਹ ਮਾਰਕੀਟ ਰੇਹੜੀ ਫੜੀ ਮਾਰਕੀਟ ਹੀ ਜਿਆਦਾ ਲੱਗਦੀ ਹੈ। ਇਹਨਾਂ ਰੇਹੜੀਆਂ ਫੜੀਆਂ ਉੱਪਰ ਸਮਾਨ ਸਸਤਾ ਤਾਂ ਮਿਲਦਾ ਹੈ ਪਰ ਉਹ ਮਿਆਰੀ ਨਹੀਂ ਹੁੰਦਾ ਜਿਸ ਕਰਕੇ ਆਮ ਲੋਕ ਸਸਤੇ ਦੇ ਚੱਕਰ ਵਿੱਚ ਇਹਨਾਂ ਰੇਹੜੀਆਂ ਫੜੀਆਂ ਤੋੱ ਹੀ ਸਮਾਨ ਖਰੀਦਦੇ ਹਨ। ਇਹਨਾਂ ਰੇਹੜੀਆਂ ਫੜੀਆਂ ਕਰਕੇ ਇਸ ਮਾਰਕੀਟ ਵਿੱਚ ਸਥਿਤ ਦੁਕਾਨਾਂ ਦਾ ਕੰਮ ਫੇਲ੍ਹ ਹੋ ਗਿਆ ਹੈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਮੁਸ਼ਕਿਲ ਹੋ ਗਿਆ ਹੈ। ਇਹਨਾਂ ਰੇਹੜੀਆਂ ਫੜੀਆਂ ਕਾਰਨ ਕਈ ਦੁਕਾਨਾਂ ਇਸ ਮਾਰਕੀਟ ਵਿੱਚ ਬੰਦ ਹੋ ਚੁੱਕੀਆਂ ਹਨ ਅਤੇ ਕਈ ਦੁਕਾਨਾਂ ਫੇਲ੍ਹ ਹੋਣ ਕਰਕੇ ਬੰਦ ਹੋਣ ਕਿਨਾਰੇ ਹਨ। ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਜੇ ਇੱਥੇ ਸਮਾਨ ਵੇਚਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਦੁਕਾਨਦਾਰਾਂ ਨਾਲ ਝਗੜਾ ਕਰਦੇ ਹਨ। ਇਹਨਾਂ ਰੇਹੜੀਆਂ ਵਾਲਿਆਂ ਦੇ ਪੂਰੇ ਗੈਂਗ ਬਣੇ ਹੋਏ ਹਨ ਅਤੇ ਇਹ ਰੇਹੜੀਆਂ ਵਾਲੇ ਦੁਕਾਨਦਾਰਾਂ ਨੂੰ ਅਕਸਰ ਹੀ ਧਮਕੀਆਂ ਦਿੰਦੇ ਰਹਿੰਦੇ ਹਨ। ਇਹ ਰੇਹੜੀਆਂ ਫੜੀਆਂ ਵਾਲੇ ਪੂਰੇ ਮਾਫੀਆ ਕਿਸਮ ਦੇ ਵਿਅਕਤੀ ਹਨ ਜੋ ਕਿ ਦੁਕਾਨਦਾਰਾਂ ਨਾਲ ਲੜਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਅਕਸਰ ਹੀ ਸ਼ੱਕੀ ਕਿਸਮ ਦੇ ਵਿਅਕਤੀ ਝੁਰਮਟ ਪਾਈ ਰਖਦੇ ਹਨ, ਇਸ ਤਰ੍ਹਾਂ ਲੱਗਦਾ ਹੈ ਜਿਵੇੱ ਇਹ ਲੋਕ ਇਸ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਲਈ ਰੇਕੀ ਕਰ ਰਹੇ ਹੋਣ ਅਤੇ ਯੋਜਨਾ ਬਣਾ ਰਹੇ ਹੋਣ। ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਜਿੱਥੇ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਨਾਜਾਇਜ਼ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਹਨ, ਉਥੇ ਹੀ ਜੂਸ ਵੇਚਣ ਵਾਲਿਆਂ ਨੇ ਵੀ ਨਾਜਾਇਜ ਕਬਜੇ ਕੀਤੇ ਹੋਏ ਹਨ, ਇਹਨਾਂ ਦੇ ਨਾਜਾਇਜ਼ ਕਬਜਿਆਂ ਕਾਰਨ ਵਾਹਨ ਖੜੇ ਕਰਨ ਵਿੱਚ ਕਾਫੀ ਮੁਸਕਿਲ ਆਉੱਦੀ ਹੈ। ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੇ ਤਾਂ ਮੇਜ ਅਤੇ ਕੁਰਸੀਆਂ ਰੱਖਕੇ ਪੱਕੇ ਅੱਡੇ ਬਣਾਏ ਹੋਏ ਹਨ ਅਤੇ ਰੇਹੜੀਆਂ ਉਪਰ ਦਾਲਾਂ ਅਤੇ ਹੋਰ ਸਮਾਨ ਵੇਚਣ ਦੇ ਨਾਲ ਨਾਲ ਕੱਪੜੇ ਤੋਂ ਲੈ ਕੇ ਹਰ ਤਰ੍ਹਾਂ ਦਾ ਸਮਾਨ ਇਸ ਮਾਰਕੀਟ ਵਿੱਚ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਮ ਸਮੇਂ ਤਾਂ ਇਸ ਮਾਰਕੀਟ ਦਾ ਮਾਹੌਲ ਬਹੁਤ ਹੀ ਖਰਾਬ ਹੋ ਜਾਂਦਾ ਹੈ। ਹਰ ਦਿਨ ਹੀ ਸ਼ਾਮ ਹੁੰਦੇ ਨੌਜਵਾਨ ਮੁੰਡੇ ਕਾਰਾਂ ਵਿੱਚ ਇੱਥੇ ਗੇੜੇ ਮਾਰਨ ਲੱਗ ਜਾਂਦੇ ਹਨ ਕਈ ਮੁੰਡੇ ਤਾਂ ਆਪਣੀਆਂ ਕਾਰਾਂ ਦੀਆਂ ਛੱਤਾਂ ਉੱਪਰ ਬੈਠ ਕੇ ਲਲਕਾਰੇ ਮਾਰਦੇ ਹਨ। ਇਸ ਤੋੱ ਇਲਾਵਾ ਇਹ ਨੌਜਵਾਨ ਮੁੰਡੇ ਮਾਰਕੀਟ ਦੀ ਪਾਰਕਿੰਗ ਵਿੱਚ ਹੀ ਆਪਣੇ ਵਾਹਨ ਖੜੇ ਕਰਕੇ ਬੀੜੀ ਸਿਗਰਟ ਦੇ ਨਾਲ ਨਾਲ ਸ਼ਰਾਬ ਵੀ ਪੀਂਦੇ ਹਨ ਅਤੇ ਕਈ ਵਾਰ ਗਾਲੀ ਗਲੌਚ ਦੀ ਭਾਸ਼ਾ ਵਿੱਚ ਆਪਸ ਵਿੱਚ ਗੱਲ ਕਰਦੇ ਹਨ। ਕਈ ਵਾਰ ਇਹ ਮੁੰਡੇ ਆਪਸ ਵਿੱਚ ਜਾਂ ਕਿਸੇ ਦੂਜੇ ਗਰੁੱਪ ਨਾਲ ਲੜ ਪੈਂਦੇ ਹਨ ਅਤੇ ਮਾਰਕੀਟ ਵਿੱਚ ਦਹਿਸ਼ਤ ਪੈਦਾ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਵੱਲੋਂ ਖਰਮਸਤੀਆਂ ਕਰੇ ਜਾਣ ਕਾਰਨ ਇਸ ਮਾਰਕੀਟ ਵਿੱਚ ਆਪਣੇ ਪਰਿਵਾਰ ਸਮੇਤ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨਗਰ ਨਿਗਮ ਅਤੇ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਮਾਰਕੀਟ ਵਿੱਚ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਬੰਦ ਕਰਵਾਈਆਂ ਜਾਣ ਅਤੇ ਨੌਜਵਾਨਾਂ ਵਲੋੱ ਕੀਤੀ ਜਾਂਦੀ ਹੁਲੜਬਾਜੀ ਬੰਦ ਕਰਵਾਈ ਜਾਵੇ ਅਤੇ ਇਥੇ ਪੁਲੀਸ ਦੀ ਗਸ਼ਤ ਵਧਾਈ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ