nabaz-e-punjab.com

ਰੇਹੜੀ ਮਾਰਕੀਟ ਫੇਜ਼-4 ਵਿੱਚ ਨਾਜਾਇਜ਼ ਕਬਜ਼ਿਆਂ ਤੇ ਗੰਦਗੀ ਦੀ ਭਰਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ
ਸਥਾਨਕ ਫੇਜ਼-4 ਦੀ ਰੇਹੜੀ ਮਾਰਕੀਟ ਵਿੱਚ ਇਕ ਪਾਸੇ ਨਜਾਇਜ ਕਬਜਿਆਂ ਦੀ ਭਰਮਾਰ ਹੈ। ਦੂਜੇ ਪਾਸੇ ਇਸ ਮਾਰਕੀਟ ਵਿੱਚ ਥਾਂ ਥਾਂ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮਾਰਕੀਟ ਵਿੱਚ ਸਥਿਤ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਮੇਜ ਅਤੇ ਹੋਰ ਸਮਾਨ ਰੱਖਕੇ ਨਾਜਾਇਜ ਕਬਜੇ ਕਰ ਰਖੇ ਹਨ। ਜਿਸ ਕਾਰਨ ਇਸ ਮਾਰਕੀਟ ਵਿੱਚ ਲੋਕਾਂ ਦੇ ਲੰਘਣ ਲਈ ਰਸਤਾ ਤੰਗ ਹੋ ਗਿਆ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਇਸ ਮਾਰਕੀਟ ਵਿੱਚ ਸਮਾਨ ਖਰੀਦਣ ਵਾਲੇ ਲੋਕਾਂ ਦੀ ਭੀੜ ਹੋ ਜਾਵੇ ਤਾਂ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ। ਲੋਕ ਰਸਤਾ ਤੰਗ ਹੋਣ ਕਾਰਨ ਇਕ ਦੂਜੇ ਵਿੱਚ ਵਜਦੇ ਫਿਰਦੇ ਹਨ। ਜੇ ਕੋਈ ਵਿਅਕਤੀ ਦੁਕਾਨਦਾਰਾਂ ਵਲੋੱ ਦੁਕਾਨਾਂ ਦੇ ਬਾਹਰ ਪਏ ਸਮਾਨ ਨਾਲ ਟਕਰਾਅ ਜਾਂਦਾ ਹੈ ਤਾਂ ਇਹ ਦੁਕਾਨਦਾਰ ਉਸ ਨਾਲ ਝਗੜਾ ਕਰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਮਾਰਕੀਟ ਵਿੱਚ ਨਾਜਾਇਜ ਕਬਜਾ ਕਰਨ ਵਾਲੇ ਦੁਕਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈਅ ਨਾ ਹੋਵੇ।
ਇਕ ਪਾਸੇ ਨਗਰ ਨਿਗਮ ਵੱਲੋੱ ਸਵੱਛ ਭਾਰਤ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਮਾਰਕੀਟ ਵਿੱਚ ਫੈਲੀ ਗੰਦਗੀ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਵੱਛ ਭਾਰਤ ਮੁਹਿੰਮ ਇਸ ਮਾਰਕੀਟ ਦੇ ਨੇੜਿਓਂ ਵੀ ਨਹੀਂ ਲੰਘੀ। ਇਸੇ ਤਰ੍ਹਾਂ ਇਸ ਮਾਰਕੀਟ ਵਿੱਚ ਹਰ ਪਾਸੇ ਗੰਦਗੀ ਦੀ ਭਰਮਾਰ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਰਕੀਟ ਵਿੱਚ ਫੈਲੀ ਗੰਦਗੀ ਵਿੱਚੋੱ ਬਦਬੂ ਵੀ ਬਹੁਤ ਉਠਦੀ ਹੈ। ਬਰਸਾਤ ਦੇ ਦਿਨਾਂ ਵਿੱਚ ਤਾਂ ਇਸ ਮਾਰਕੀਟ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋੱ ਕੀਤੇ ਨਜਾਇਜ ਕਬਜੇ ਹਟਾਏ ਜਾਣ ਅਤੇ ਮਾਰਕੀਟ ਵਿੱਚ ਫੈਲੀ ਗੰਦਗੀ ਨੂੰ ਚੁਕਵਾਇਆ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…