nabaz-e-punjab.com

ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਦੀ ਸਖ਼ਤ ਲੋੜ: ਵੀਪੀ ਸਿੰਘ ਬਦਨੌਰ

ਪੰਜਾਬ ਵਿੱਚ ਵਿਰਾਸਤੀ ਇਮਾਰਤਾਂ ਅਤੇ ਥਾਵਾਂ ਨੂੰ ਟੂਰਿਸਟ ਥਾਵਾਂ ਵਜੋੱ ਵਿਕਸਿਤ ਕੀਤਾ ਜਾਵੇਗਾ: ਨਵਜੋਤ ਸਿੱਧੂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ
ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਅਤੇ ਇਸ ਨੂੰ ਬਿਹਤਰ ਢੰਗ ਨਾਲ ਸਾਂਭੇ ਜਾਣ ਦੀ ਲੋੜ ਹੈ। ਇਹ ਗੱਲ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਹੈਰੀਟੇਜ ਟੂਰਿਜਮ ਅਤੇ ਹੋਟਲ ਇੰਡਸਟਰੀ ਸਬੰਧੀ ਕਰਵਾਏ ਗਏ ਇੱਕ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਆਖੀ। ਉਹ ਇੱਥੇ ਮੁੱਖ ਮਹਿਮਾਨ ਵਜੋਂ ਆਏ ਹੋਏ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਰਸਮੀ ਆਗਾਜ਼ ਕੀਤਾ। ਉਹਨਾਂ ਕਿਹਾ ਕਿ ਹੋਟਲ ਹੈਰੀਟੇਜ ਐਸੋਸੀਏਸ਼ਨ ਵਲੋੱ ਦੇਸ਼ ਭਰ ਵਿੱਚ ਵਿਰਾਸਤੀ ਥਾਵਾਂ ਤੇ ਰੁਜਗਾਰਾਂ ਦੀ ਸਿਰਜਨਾ ਕੀਤੀ ਹੈ ਉਥੇ ਇਸ ਨਾਲ ਟੂਰਿਜਮ ਨੂੰ ਵੀ ਹੁਲਾਰਾ ਮਿਲਿਆ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਥਾਨਕ ਸਰਕਾਰ, ਟੂਰਿਜਮ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੂੱਧ ਨੇ ਕਿਹਾ ਕਿ ਪੰਜਾਬ ਸਰਕਾਰ ਵਲੋੱ ਬਣਾਈ ਜਾ ਰਹੀ ਨਵੀਂ ਟੂਰਿਜਮ ਪਾਲਸੀ ਵਿੱਚ ਵਿਰਾਸਤੀ ਇਮਾਰਤਾਂ ਅਤੇ ਥਾਵਾਂ ਦੀ ਸਾਂਭ ਸੰਭਾਲ ਕਰਨ ਅਤੇ ਇਹਨਾਂ ਥਾਵਾਂ ਨੂੰ ਸੈਲਾਨੀਆਂ ਦੇ ਘੁੰਮਣ ਲਈ ਤਿਆਰ ਕਰਨ ਦੀ ਗੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵਿਰਾਸਤੀ ਟੂਰਿਜਮ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਸ ਨਾਲ ਨਾ ਸਿਰਫ ਵੱਡੀ ਗਿਣਤੀ ਰੁਜਗਾਰਾਂ ਦੀ ਸਿਰਜਨਾ ਕੀਤੀ ਜਾ ਸਕਦੀ ਹੈ ਬਲਕਿ ਇਸ ਨਾਲ ਸੂਬੇ ਦੀ ਕਮਾਈ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਤਾਜਮਹਿਲ ਨੂੰ ਦੇਖਣ ਲਈ ਪ੍ਰਤੀਦਿਨ 11 ਹਜਾਰ ਵਿਅਕਤੀ ਆਗਰਾ ਜਾਂਦੇ ਹਨ। ਜਦੋੱ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋੱ ਇੱਕ ਲੱਖ ਦਸ ਹਜਾਰ ਤੋੱ ਵੀ ਵੱਧ ਵਿਅਕਤੀ ਰੋਜਾਨਾ ਅੰਮ੍ਰਿਤਸਰ ਪਹੁੰਚਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੱ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਤਜਰਬੇ ਦਾ ਫਾਇਦਾ ਲਿਆ ਜਾਵੇਗਾ ਅਤੇ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਵਿੱਚ ਵੱਖੋ ਵੱਖਰੇ ਕਲਾਸਟਰ ਕਾਇਮ ਕਰਕੇ ਹੈਰੀਟੇਜ ਹੋਟਲ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਹਨਾਂ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਬਦਨੌਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਹਨਾਂ ਦੀ ਪ੍ਰੇਰਨਾ ਸਦਕਾ ਅੱਜ ਦਾ ਇਹ ਪ੍ਰੋਗਰਾਮ ਸੰਭਵ ਹੋਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਇੱਕ ਦੋ ਸਾਲਾਂ ਵਿੱਚ ਮੁਕੰਮਲ ਹੋਣ ਵਾਲਾ ਪ੍ਰੋਜੈਕਟ ਨਹੀਂ ਹੈ ਅਤੇ ਸਰਕਾਰ ਵੱਲੋੱ ਲੰਬੇ ਸਮੇੱ ਦੀ ਯੋਜਨਾ ਦੇ ਆਧਾਰ ਤੇ ਇਹ ਕੰਮ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸਮਰਥਾ ਹੈ ਅਤੇ ਸਾਡੀ ਨੀਅਤ ਵੀ ਸਾਫ ਹੈ ਇਸ ਲਈ ਪੰਜਾਬ ਦੀ ਭਲਾਈ ਵਾਲਾ ਹਰ ਕੰਮ ਸਿਰੇ ਚੜਾਇਆ ਜਾਵੇਗਾ। ਉਹਨਾਂ ਬਾਦਲਾਂ ਦਾ ਨਾਮ ਲਏ ਬਿਨਾਂ ਕਿਹਾ ਕਿ ਜਿਹੜੇ ਹੁਕਮਰਾਨ ਜਨਤਾ ਨੂੰ ਸਹੂਲਤਾਂ ਦੇਣ ਦੇ ਵਾਇਦੇ ਕਰਦੇ ਰਹੇ ਅਤੇ ਆਪਣੇ ਲਈ ਸੁੱਖ ਵਿਲਾ ਬਣਾ ਲਏ ਉਹਨਾਂ ਤੋੱ ਗਿਣ ਗਿਣ ਕੇ ਹਿਸਾਬ ਲਿਆ ਜਾਵੇਗਾ ਅਤੇ ਜਨਤਾ ਤੋੱ ਲਈ ਗਈ ਪਾਈ ਪਾਈ ਦੀ ਵਸੂਲੀ ਕੀਤੀ ਜਾਵੇਗੀ। ਪੰਜਾਬ ਦੀ ਮਾੜੀ ਵਿੱਤੀ ਹਾਲਤ ਦੌਰਾਨ ਨਵੇੱ ਪ੍ਰੋਜੈਕਟਾਂ ਲਈ ਪੈਸੇ ਦਾ ਪ੍ਰਬੰਧ ਕਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀੱ ਹੈ ਅਤੇ ਪੰਜਾਬ ਆਪਣੇ ਸਰੋਤਾਂ ਤੋੱ ਆਪਣੀ ਹਰ ਲੋੜ ਪੂਰੀ ਕਰਨ ਦਾ ਸਮਰਥ ਹੈ।
ਇਸ ਤੋੱ ਪਹਿਲਾਂ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਨਾਲ ਸਬੰਧਤ ਮਾਹਿਰਾਂ ਵੱਲੋੱ ਪੰਜਾਬ ਵਿੱਚ ਹੈਰੀਟੇਜ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਪੇਸ਼ਕਾਰੀ ਦਿਤੀ ਗਈ। ਜਿਸ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਵਿਰਾਸਤੀ ਇਮਾਰਤਾਂ ਅਤੇ ਥਾਵਾਂ ਜਿਹਨਾਂ ਵਿੱਚ ਮੁਗਲ ਰਾਜ ਸਮੇੱ ਦੀਆਂ ਸਰਾਵਾਂ ਅਤੇ ਵੱਖ ਵੱਖ ਰਾਜਿਆਂ ਦੇ ਕਿਲੇ ਅਤੇ ਮਹਿਲ ਸ਼ਾਮਿਲ ਹਨ, ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਹਨਾਂ ਮਾਹਿਰਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵਲੋੱ ਸੁਹਿਰਦ ਯਤਨ ਕੀਤੇ ਜਾਣ ਅਤੇ ਸੈਲਾਨੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਥਾਵਾਂ ਨਾਲ ਜੁੜਣ ਦਾ ਮੌਕਾ ਦਿੱਤਾ ਜਾਵੇ ਤਾਂ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਗੱਜ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…