nabaz-e-punjab.com

ਲਾਇਸੈਂਸ ਪ੍ਰਣਾਲੀ ਨਾਲ ਇੰਮੀਗ੍ਰੇਸ਼ਨ ਦੇ ਕਾਰੋਬਾਰ ਵਿੱਚ ਵਧੇਰੇ ਸੁਧਾਰ ਹੋਇਆ: ਸੰਧੂ

ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਨਾਂ ਟਰੈਵਲ ਏਜੰਟ ਐਸੋਸੀਏਸ਼ਨ ਨੇ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਲਾਇਸੈਂਸ ਪ੍ਰਣਾਲੀ ਨਾਲ ਇੰਮੀਗ੍ਰੇਸ਼ਨ ਕਾਰੋਬਾਰ ਵਿੱਚ ਸੁਧਾਰ ਹੋਇਆ ਹੈ ਅਤੇ ਇਸ ਨਾਲ ਏਜੰਟਾਂ ਦੀ ਜਵਾਬਦੇਹੀ ਵਧੀ ਹੈ। ਨਾਲ ਹੀ ਪੈਸੇ ਲੈ ਕੇ ਦਫ਼ਤਰ ਬੰਦ ਕਰਕੇ ਭੱਜਣ ਵਾਲੇ ਏਜੰਟਾਂ ਨੂੰ ਨੱਥ ਪਈ ਹੈ। ਇਹ ਵਿਚਾਰ ਟਰੈਵਲ ਏਜੰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇ.ਐਸ. ਸੰਧੂ ਨੇ ਅੱਜ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਰਾਹੀਂ ਪੰਜਾਬ ਦੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਮੰਗ ਪੱਤਰ ਭੇਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਇਸ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੂਰੇ ਪੰਜਾਬ ਵਿੱਚ ਇੱਕ ਸ਼ੋਅਰੂਮ ਇੱਕ ਲਾਇਸੈਂਸ ਦੀ ਪਾਲਸੀ ਅਪਣਾਈ ਜਾਵੇ, ਲਾਇਸੈਂਸ ਪ੍ਰਣਾਲੀ ਆਨਲਾਈਨ ਕੀਤੀ ਜਾਵੇ। ਲੰਬਿਤ ਲਾਇਸੈਂਸ ਦਰਖਾਸਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਲਾਇਸੈਂਸੀ ਏਜੰਟਾਂ ਦੀ ਲਿਸਟ ਐਸਐਸਪੀ ਤੋਂ ਲੈ ਕੇ ਪੀਸੀਆਰ ਮੁਲਾਜ਼ਮਾਂ ਤੱਕ ਭੇਜੀ ਜਾਵੇ ਤਾਂ ਜੋ ਲਾਇਸੈਂਸੀ ਅਤੇ ਗੈਰ ਲਾਇਸੈਂਸੀ ਏਜੰਟਾਂ ਦੀ ਪਛਾਣ ਹੋ ਸਕੇ।
ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਸਲਾਹਕਾਰ ਫੀਸ 25000 ਕੀਤੀ ਜਾਵੇ ਅਤੇ ਨਾਲ ਹੀ ਨਵੇਂ ਲਾਇਸੈਂਸਾਂ ਲਈ 5 ਲੱਖ ਬੈਂਕ ਗਾਰੰਟੀ ਲਾਜ਼ਮੀ ਕੀਤੀ ਜਾਵੇ। ਇੱਕ ਕਾਰੋਬਾਰ ਇੱਕ ਲਾਇਸੈਂਸ ਦੀ ਨੀਤੀ ਹੇਠ ਇੰਮੀਗ੍ਰੇਸ਼ਨ ਨਾਲ ਸਬੰਧਤ ਸਾਰੇ ਕਾਰੋਬਾਰਾਂ ਲਈ ਇੱਕ ਲਾਇਸੈਂਸ ਹੋਵੇ ਤਾਂ ਜੋ ਭੰਬਲਭੂਸਾ ਖਤਮ ਹੋ ਸਕੇ। ਉਨ੍ਹਾਂ ਇਸ ਮੌਕੇ ਭਰੋਸਾ ਦਵਾਇਆ ਕਿ ਸਮੂਹ ਏਜੰਟ ਅਤੇ ਕੰਸਲਟੈਂਟ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ। ਇਸ ਮੌਕੇ ਪ੍ਰਧਾਨ ਕੇ.ਐਸ. ਸੰਧੂ, ਡਾ. ਰਵੀ ਰਾਜ (ਜਨਰਲ ਸਕੱਤਰ), ਏ.ਐਸ.ਸੇਖੋਂ (ਐਡੀਸ਼ਨਲ ਵਾਈਸ ਪ੍ਰਧਾਨ), ਪਵਿੱਤਰ ਸਿੰਘ (ਵਾਈਸ ਪ੍ਰਧਾਨ) ਅਤੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…