nabaz-e-punjab.com

ਤੰਦਰੁਸਤ ਪੰਜਾਬ ਮਿਸ਼ਨ ਦਾ ਅਸਰ: ਲਾਇਸੰਸ/ਰਜਿਸਟ੍ਰੇਸ਼ਨ ਲਈ ਫੂਡ ਬਿਜ਼ਨਸ ਆਪਰੇਟਰਾਂ ਦੀ ਭਰਮਾਰ

ਇਕ ਮਹੀਨੇ ਅੰਦਰ 4518 ਅਰਜ਼ੀਆਂ ਪ੍ਰਾਪਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 13 ਸਤੰਬਰ:
ਫੂਡ ਅਤੇ ਡਰੱਗ ਪ੍ਰਸ਼ਾਸਨ, ਕਮਿਸ਼ਨਰ ਪੰਜਾਬ, ਸ੍ਰੀ ਕੇ.ਐਸ ਪੰਨੂੰ ਨੇ ਕਿਹਾ ਕਿ ਫੂਡ ਸੇਫਟੀ ਟੀਮਾਂ ਦੀ ਸਖ਼ਤ ਕਾਰਵਾਈ ਨੇ ਕੁਝ ਹੱਦ ਤੱਕ ਨਾ ਸਿਰਫ ਮਾਰਕੀਟ ਨੂੰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੇ ਚੱਕਰ ਵਿੱਚੋਂ ਬਾਹਰ ਲਿਆਂਦਾ ਹੈ ਬਲਕਿ ਫੂਡ ਬਿਜ਼ਨਸ ਆਪਰੇਟਰਾਂ ਨੂੰ ਵੱਡੇ ਪੱਧਰ ‘ਤੇ ਕਾਨੂੰਨ ਦੇ ਘੇਰੇ ਹੇਠ ਲਿਆਉਣ ਦਾ ਵੀ ਚੋਖਾ ਇੰਤਜ਼ਾਮ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਵਿਭਾਗ ਵਲੋਂ ਸਿਰਫ ਇਕ ਮਹੀਨੇ ਵਿਚ ਫੂਡ ਬਿਜ਼ਨਸ ਆਪਰੇਟਰਾਂ ਵਜੋਂ ਲਾਇਸੰਸ/ਰਜਿਸਟ੍ਰੇਸ਼ਨ ਲਈ 4518 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਹਨਾਂ ਵਿਚ 1113 ਅਰਜ਼ੀਆਂ ਲਾਇਸੰਸਾਂ ਲਈ ਅਤੇ 3405 ਅਰਜ਼ੀਆਂ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਲਈ ਸ਼ਾਮਲ ਹਨ। ਉਹਨਾਂ ਕਿਹਾ ਕਿ ਸਲਾਨਾ 12 ਲੱਖ ਰੁਪਏ ਤੋਂ ਵੱਧ ਕਾਰੋਬਾਰ ਵਾਲੇ ਐਫ.ਬੀ.ਓਜ਼ ਨੂੰ ਲਾਇਸੰਸ ਜਾਰੀ ਕੀਤੇ ਗਏ ਹਨ ਜਦੋਂ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਉਹਨਾਂ ਐਫ.ਬੀ.ਓਜ਼ ਲਈ ਲਾਜ਼ਮੀ ਹਨ ਜਿਹਨਾਂ ਦਾ ਸਲਾਨਾ ਕਾਰੋਬਾਰ 12 ਲੱਖ ਰੁਪਏ ਦੇ ਘੇਰੇ ਵਿਚ ਆਉਂਦਾ ਹੈ। ਉਹਨਾਂ ਕਿਹਾ, “ਇਹ ਉਤਸ਼ਾਹਜਨਕ ਗੱਲ ਹੈ ਕਿ ਲੋਕ ਕਾਨੂੰਨ ਅਨੁਸਾਰ ਚੱਲਣ ਲਈ ਇੱਛਾ ਜਤਾ ਰਹੇ ਹਨ ਅਤੇ ਸਿਸਟਮ ਦੀ ਹਿੱਸਾ ਬਣਨ ਲਈ ਅੱਗੇ ਆ ਰਹੇ ਹਨ।“
ਸ੍ਰੀ ਪੰਨੂੰ ਨੇ ਦੱਸਿਆ ਕਿ ਨਤੀਜੇ ਵਜੋਂ ਵਿਭਾਗ ਨੇ 531 ਲਾਇਸੰਸ ਅਤੇ 2057 ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਹਨ ਜਿਹਨਾਂ ਤੋਂ ਲਾਇਸੰਸ/ਰਜਿਸਟ੍ਰੇਸ਼ਨ ਫੀਸ ਵਜੋਂ ਤਕਰੀਬਨ 66 ਲੱਖ ਰੁਪਏ ਦੀ ਆਮਦਨ ਹੋਈ ਹੈ ਜਦੋਂਕਿ ਬਾਕੀ ਰਹਿੰਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਕਾਰਵਾਈ ਅਧੀਨ ਹੈ।
ਜ਼ਿਲ•ਾ ਲੁਧਿਆਣਾ ਇਸ ਦੌੜ ਵਿਚ 61 ਲਾਇਸੰਸਾਂ ਅਤੇ 312 ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੀ ਮੰਨਜ਼ੂਰੀ ਨਾਲ ਮੋਹਰੀ ਰਿਹਾ ਅਤੇ ਜਲੰਧਰ ਵਿਚ 61 ਲਾਇਸੰਸ ਅਤੇ 90 ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਮੋਹਾਲੀ ਵਿਚ 60 ਲਾਇਸੰਸ ਅਤੇ 138 ਰਜਿਸਟ੍ਰੇਸ਼ਨ ਸਰਟੀਫਿਕੇਟ ਮੰਨਜ਼ੂਰ ਕੀਤੇ ਗਏ।
ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਪਲਾਈ ਕਰਨ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ। ਫੂਡ ਬਿਜਨਸ ਆਪਰੇਟਰ ਜ਼ਿਲਿ•ਆਂ ਵਿਚ ਨਾਮਜ਼ਦ ਅਧਿਕਾਰੀਆਂ ਕੋਲ ਆਪਣੇ ਪੱਧਰ ‘ਤੇ ਆਪਲਾਈ ਕਰ ਸਕਦੇ ਹਨ ਜਾਂ ਐਫ.ਐਸ.ਐਸ.ਏ.ਆਈ ਦੀ ਵੈੱਬਸਾਈਟ ‘ਤੇ ਫੂਡ ਲਾਇਸੰਸ ਅਤੇ ਰਜਿਸਟ੍ਰੇਸ਼ਨ ਪ੍ਰਣਾਲੀ ਵਿਚ ਸਬੰਧਤ ਫੀਸ ਜਮ•ਾਂ ਕਰਵਾ ਕੇ ਅਤੇ ਚਲਾਨ ਸਬੰਧੀ ਜਾਣਕਾਰੀ ਅਪਡੇਟ ਕਰਕੇ ਅਪਲਾਈ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…