Nabaz-e-punjab.com

(ਖ਼ਬਰ ਦਾ ਅਸਰ): ਪਿੰਡ ਧਰਮਗੜ੍ਹ ਵਿੱਚ ਸਰਕਾਰੀ ਟਿਊਬਵੈੱਲ ’ਤੇ ਫਿੱਟ ਕੀਤੀ ਮੋਟਰ, ਪਾਣੀ ਦੀ ਸਪਲਾਈ ਬਹਾਲ

ਸਰਕਾਰੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਸੋਮਵਾਰ ਤੋਂ ਨਹੀਂ ਹੋ ਰਹੀ ਸੀ ਪੀਣ ਵਾਲੇ ਪਾਣੀ ਦੀ ਸਪਲਾਈ

ਪਿੰਡ ਵਿੱਚ ਨਵੇਂ ਸਿਰਿਓਂ ਡੂੰਘਾ ਬੋਰ ਕਰਕੇ ਵੱਧ ਸਮਰੱਥਾ ਵਾਲੀ ਨਵੀਂ ਆਧੁਨਿਕ ਮਸ਼ੀਨਰੀ ਫਿੱਟ ਕੀਤੀ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਇੱਥੋਂ ਦੇ ਫੇਜ਼-11 ਨੇੜਲੇ ਪਿੰਡ ਧਰਮਗੜ੍ਹ ਦੇ ਵਸਨੀਕਾਂ ਨੇ ਵੀਰਵਾਰ ਨੂੰ ਦੇਰ ਰਾਤ ਕਰੀਬ ਅੱਠ ਵਜੇ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਸਮੁੱਚੇ ਪਿੰਡ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਹੋ ਗਈ। ਸਰਦੀ ਦੇ ਇਸ ਮੌਸਮ ਵਿੱਚ ਸਰਕਾਰੀ ਟਿਊਬਵੈੱਲ ਖ਼ਰਾਬ ਹੋਣ ਕਾਰਨ ਧਰਮਗੜ੍ਹ ਅਤੇ ਕੰਡਾਲਾ ਵਿੱਚ ਪਿਛਲੇ ਸੋਮਵਾਰ ਤੋਂ ਪਾਣੀ ਦੀ ਸਪਲਾਈ ਠੱਪ ਪਈ ਸੀ। ਇਹੀ ਨਹੀਂ ਪਸ਼ੂਆਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ ਸੀ। ਜ਼ਿਕਰਯੋਗ ਹੈ ਕਿ ਪੀੜਤ ਲੋਕਾਂ ਦੀ ਸ਼ਿਕਾਇਤ ਮਿਲਣ ’ਤੇ ਇਸ ਸਬੰਧੀ ਬੀਤੇ ਦਿਨੀਂ ਨਬਜ਼-ਏ-ਪੰਜਾਬ.ਡਾਟਕਾਮ ਵੱਲੋਂ ਉਕਤ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਹੈ। ਇਸ ਤੋਂ ਬਾਅਦ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਖ਼ਰਾਬ ਮੋਟਰ ਦੀ ਮੁਰੰਮਤ ਕਰਕੇ ਉਸ ਨੂੰ ਸਰਕਾਰੀ ਟਿਊਬਵੈੱਲ ’ਤੇ ਫਿੱਟ ਕੀਤਾ ਗਿਆ ਅਤੇ ਵੀਰਵਾਰ ਦੇਰ ਸ਼ਾਮ ਨੂੰ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ।
ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ, ਬਾਬਾ ਬਿੰਦਰ ਸਿੰਘ ਭੁੱਲਰ, ਹਰਪ੍ਰੀਤ ਸਿੰਘ ਸਿੱਧੂ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਸਰਕਾਰੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਪਿਛਲੇ ਸੋਮਵਾਰ ਤੋਂ ਪਿੰਡ ਵਿੱਚ ਪਾਣੀ ਦੀ ਸਪਲਾਈ ਨਹੀਂ ਬੰਦ ਪਈ ਸੀ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੀ ਪਿਆਸ ਬੁਝਾਉਣ ਸਮੇਤ ਪਸ਼ੂਆਂ ਅਤੇ ਹੋਰ ਲੋੜਾਂ ਪੁਰੀ ਕਰਨ ਲਈ ਕਿਸਾਨਾਂ ਦੇ ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਲਗਾਏ ਨਿੱਜੀ ਟਿਊਬਵੈੱਲਾਂ ਤੋਂ ਪਾਣੀ ਢੋਹਣਾ ਪੈ ਰਿਹਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮਗੜ੍ਹ ਵਿੱਚ ਕਾਫੀ ਅਰਸਾ ਪਹਿਲਾਂ ਸਰਕਾਰੀ ਟਿਊਬਵੈੱਲ ਲਗਾਇਆ ਗਿਆ ਸੀ। ਇੱਥੋਂ ਧਰਮਗੜ੍ਹ ਸਮੇਤ ਨੇੜਲੇ ਪਿੰਡ ਕੰਡਾਲਾ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। ਲੇਕਿਨ ਅਜੋਕੇ ਸਮੇਂ ਵਿੱਚ ਧਰਤੀ ਹੇਠਾਂ ਪਾਣੀ ਕਾਫੀ ਡੂੰਘਾ ਚਲਾ ਗਿਆ ਹੈ। ਜਿਸ ਕਾਰਨ ਪੁਰਾਣੀ ਮਸ਼ੀਨਰੀ ਲੋੜ ਅਨੁਸਾਰ ਪਾਣੀ ਨਹੀਂ ਕੱਢ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਨਵੇਂ ਸਿਰਿਓਂ ਡੂੰਘਾ ਬੋਰ ਕਰਕੇ ਵੱਧ ਸਮਰੱਥਾ ਵਾਲੀ ਆਧੁਨਿਕ ਨਵੀਂ ਮਸ਼ੀਨਰੀ ਫਿੱਟ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਪਿੰਡ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …